ਦਿੱਲੀ ਵਿਚ ਭਾਜਪਾ ਦੀ ਚੱਲ ਰਿਹਾ ਰਾਸ਼ਟਰੀ ਸੰਮੇਲਨ ਦੀ ਬੈਠਕ ਦਾ ਅੱਜ ਦੂਜਾ ਦਿਨ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸੰਮੇਲਨ ਦੇ ਬਾਅਦ 2047 ਦਾ ਭਾਰਤ ਕਿਹੋ ਜਿਹਾ ਹੋਵੇਗਾ। ਪੀਐੱਮ ਮੋਦੀ ਦਾ ਸੰਦੇਸ਼ ਲੈ ਕੇ ਅਸੀਂ ਹਰ ਚੋਣ ਖੇਤਰ ਵਿਚ ਜਾਵਾਂਗੇ। ਪੂਰੇ ਦੇਸ਼ ਵਿਚ ਕਿਤੇ ਵੀ ਸ਼ੰਕਾ ਨਹੀਂ ਹੈ। ਦੇਸ਼ ਨੇ ਤੈਅ ਕੀਤਾ ਹੈ ਕਿ ਪੀਐੱਮ ਮੋਦੀ ਹੀ ਫਿਰ ਤੋਂ ਪ੍ਰਧਾਨ ਮੰਤਰੀ ਬਣਨਗੇ। ਸ਼ਾਹ ਨੇ ਕਿਹਾ ਕਿ 75 ਸਾਲਾਂ ਵਿਚ ਇਸ ਦੇਸ਼ ਨੇ 17 ਲੋਕ ਸਭਾ ਚੋਣਾਂ, 22 ਸਰਕਾਰਾਂ, 15 ਪ੍ਰਧਾਨ ਮੰਤਰੀ ਦੇਖੇ ਹਨ। ਦੇਸ਼ ਵਿਚ ਜਿੰਨੀਆਂ ਵੀ ਸਰਕਾਰਾਂ ਆਈਾਂ ਸਾਰਿਆਂ ਨੇ ਸਮੇਂ ਮੁਤਾਬਕ ਵਿਕਾਸ ਕਰਨ ਦਾ ਕੰਮ ਕੀਤਾ ਪਰ ਹਰ ਖੇਤਰ ਦਾ, ਹਰ ਵਿਅਕਤੀ ਦਾ ਵਿਕਾਸ ਸਿਰਫ PM ਮੋਦੀ ਦੇ 10 ਸਾਲ ਦੇ ਕਾਰਜਕਾਲ ਵਿਚ ਹੀ ਹੋਇਆ ਹੈ।
ਸ਼ਾਹ ਨੇ ਕਿਹਾ ਕਿ INDIA ਗਠਜੋੜ ਤੇ ਕਾਂਗਰਸ ਪਾਰਟੀ ਇਸ ਦੇਸ਼ ਦੇਲੋਕਤੰਤਰ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਨੇ ਦੇਸ਼ ਦੇ ਲੋਕਤੰਤਰ ਨੂੰ ਭ੍ਰਿਸ਼ਟਾਚਾਰ, ਪਰਿਵਾਰਵਾਦ, ਜਾਤੀਵਾਦ ਨਾਲ ਰੰਗ ਦਿੱਤਾ। ਪਰਿਵਾਰਵਾਦੀ ਪਾਰਟੀਆਂ ਇਸ ਤਰ੍ਹਾਂ ਦੀਆਂ ਲੋਕਤਾਂਤ੍ਰਿਕ ਵਿਵਸਥਾਵਾਂ ਕਰਨ ਵਿਚ ਲੱਗੀ ਰਹੀ ਕਿ ਕਦੇ ਵੀ ਜਨਮਤ ਸੁਤੰਤਰ ਤੌਰ ‘ਤੇ ਉਭਰ ਕੇ ਨਾ ਆਏ। ਪੀਐੱਮ ਮੋਦੀ ਨੇ 10 ਸਾਲ ਵਿਚ ਭ੍ਰਿਸ਼ਟਾਚਾਰ, ਪਰਿਵਾਰਵਾਦ ਤੇ ਜਾਤੀਵਾਦ ਨੂੰ ਖਤਮ ਕਰਕੇ ਵਿਕਾਸ ਕੀਤਾ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਪੁਲਿਸ ਨੇ ਨ.ਸ਼ਾ ਤਸਕਰ ਕੀਤਾ ਕਾਬੂ, ਮੁਲਜ਼ਮ ਕੋਲੋਂ ਨ.ਸ਼ੀਲੇ ਪਦਾਰਥ ਹੋਏ ਬਰਾਮਦ
ਸ਼ਾਹ ਨੇ ਕਿਹਾ ਕਿ ਇਸ ਦੇਸ਼ ਵਿਚ 2G, 3G ਤੇ 4G ਪਾਰਟੀਆਂ ਹਨ। 2G ਦਾ ਮਤਲਬ ਘਪਲਾ ਨਹੀਂ ਹੈ। 2G ਦਾ ਮਤਲਬ 2 ਜਨਰੇਸ਼ਨ ਪਾਰਟੀ… 4 ਪੀੜੀ ਤੱਕ ਇਸ ਦਾ ਨੇਤਾ ਨਹੀਂ ਬਦਲਦਾ। ਸ਼ਾਹ ਨੇ ਕਿਹਾ ਕਿ ਮੈਂ ਇਥੇ ਅੱਜ ਕਾਂਗਰਸ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸੱਦੇ ਨੂੰ ਠੁਕਰਾ ਕੇ ਸਿਰਫ ਇਸ ਇਤਿਹਾਸਕ ਪਲ ਦਾ ਹਿੱਸੇਦਾਰ ਬਣਨ ਤੋਂ ਨਹੀਂ ਚੂਕੇ ਸਗੋਂ ਆਪਣੇ ਦੇਸ਼ ਨੂੰ ਮਹਾਨ ਬਣਾਉਣ ਦੀ ਪ੍ਰਕਿਰਿਆ ਤੋਂ ਖੁਦ ਨੂੰ ਦੂਰ ਕਰ ਲਿਆ ਹੈ। ਦੇਸ਼ ਦੀ ਜਨਤਾ ਇਹ ਦੇਖ ਰਹੀ ਹੈ ਤੇ ਯਾਦ ਵੀ ਰੱਖ ਰਹੀ ਹੈ।