ਮੁੰਬਈ ਦੇ ਬਾਂਦਰਾ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇੱਕ ਜੋੜਾ ਸਮੁੰਦਰ ਕਿਨਾਰੇ ਬੈਠ ਕੇ ਫੋਟੋਆਂ ਖਿੱਚਦਾ ਦਿਖਾਈ ਦੇ ਰਿਹਾ ਹੈ । ਇਸੇ ਵਿਚਾਲੇ ਪਿੱਛੇ ਤੋਂ ਸਮੁੰਦਰ ਦੀਆਂ ਤੇਜ਼ ਲਹਿਰਾਂ ਆਉਂਦੀਆਂ ਹਨ ਅਤੇ ਜੋੜੇ ਨੂੰ ਵਹਾ ਕੇ ਲੈ ਜਾਂਦੀਆਂ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਵਿਅਕਤੀ ਨੂੰ ਤਾਂ ਬਚਾ ਲਿਆ ਪਰ ਔਰਤ ਤੇਜ਼ ਲਹਿਰਾਂ ਵਿੱਚ ਰੁੜ੍ਹ ਗਈ।
ਮਿਲੀ ਜਾਣਕਾਰੀ ਮੁਤਾਬਕ 32 ਸਾਲਾ ਮਹਿਲਾ ਜੋਤੀ ਸੋਨਾ ਆਪਣੇ ਪਤੀ ਮੁਕੇਸ਼ ਅਤੇ ਬੱਚਿਆਂ ਨਾਲ ਪਿਕਨਿਕ ਮਨਾਉਣ ਲਈ ਮੁੰਬਈ ਦੇ ਬਾਂਦਰਾ ਸਥਿਤ ਬੈਡਸਟੈਂਡ ‘ਤੇ ਗਏ ਸੀ। ਇਸ ਦੌਰਾਨ ਜੋੜਾ ਇੱਕ ਪੱਥਰ ‘ਤੇ ਬੈਠ ਕੇ ਫੋਟੋਆਂ ਖਿਚਵਾ ਰਿਹਾ ਸੀ। ਉਨ੍ਹਾਂ ਦੀ ਬੇਟੀ ਫੋਟੋਆਂ ਕਲਿੱਕ ਕਰ ਰਹੀ ਸੀ । ਫਿਰ ਉਸ ਸਮੇਂ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਅਤੇ ਸਮੁੰਦਰ ਤੋਂ ਉੱਠੀ ਇੱਕ ਤੇਜ਼ ਲਹਿਰ ਮਹਿਲਾ ਨੂੰ ਆਪਣੇ ਨਾਲ ਵਹਾ ਕੇ ਲੈ ਗਈ।
ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਇਹੋ ਜਿਹੀ! ਲਾਟਰੀ ਖਰੀਦਣ ਦੇ ਇੱਕ ਘੰਟੇ ਮਗਰੋਂ ਹੀ ਕਰੋੜਪਤੀ ਬਣਿਆ ਬੈਂਕ ਕਲਰਕ
ਇਹ ਘਟਨਾ 9 ਜੁਲਾਈ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਨੇ ਪਹਿਲਾਂ ਜੁਹੂ ਚੌਪਾਟੀ ਜਾਣ ਦੀ ਯੋਜਨਾ ਬਣਾਈ ਸੀ, ਪਰ ਹਾਈਟਾਈਡ ਕਾਰਨ ਉਨ੍ਹਾਂ ਨੂੰ ਬੀਚ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੂਰੇ ਪਰਿਵਾਰ ਨੇ ਬਾਂਦਰਾ ਵੱਲ ਜਾਣ ਦਾ ਫੈਸਲਾ ਕੀਤਾ। ਬਾਂਦਰਾ ਪਹੁੰਚ ਕੇ ਪਰਿਵਾਰ ਤਸਵੀਰਾਂ ਖਿੱਚਣ ਲਈ ਸਮੁੰਦਰ ਦੇ ਨੇੜੇ ਗਿਆ, ਜਿਸ ਦੌਰਾਨ ਇਹ ਘਟਨਾ ਵਾਪਰੀ। ਵੀਡੀਓ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਮੁੰਬਈ ਦੇ ਰਬਾਲੇ ਦੇ ਰਹਿਣ ਵਾਲੇ ਮੁਕੇਸ਼ ਨੇ ਜੋਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ।
ਦੱਸ ਦੇਈਏ ਕਿ ਇਸ ਘਟਨਾ ਦੌਰਾਨ ਆਸਪਾਸ ਖੜ੍ਹੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ । ਪੁਲਿਸ, ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨਾਲ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ। ਐਤਵਾਰ ਦੁਪਹਿਰ ਨੂੰ ਜੋਤੀ ਸੋਨਾਰ ਦੀ ਭਾਲ ਲਈ ਖੋਜ ਅਤੇ ਬਚਾਅ ਮੁਹਿੰਮ ਚਲਾਈ ਗਈ । ਜਿਸ ਤੋਂ ਬਾਅਦ ਭਾਰਤੀ ਕੋਸਟ ਗਾਰਡ ਨੇ ਸੋਮਵਾਰ ਨੂੰ ਉਸ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ।
ਵੀਡੀਓ ਲਈ ਕਲਿੱਕ ਕਰੋ -: