ਚੰਡੀਗੜ੍ਹ ਪ੍ਰਸ਼ਾਸਨ ਨੇ ਯੂਟੀ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੋਵਿਡ ਲਈ ਕਰਵਾਏ ਜਾਣ ਵਾਲੇ ਟੈਸਟਾਂ ਦੇ ਰੇਟ ਘਟਾ ਦਿੱਤੇ ਹਨ। ਪ੍ਰਸ਼ਾਸਨ ਨੇ ਇਨ੍ਹਾਂ ਟੈਸਟਾਂ ਨੂੰ ਅੱਧਾ ਕਰ ਦਿੱਤਾ ਹੈ।
ਹੁਣ ਚੰਡੀਗੜ੍ਹ ਦੇ ਲੋਕਾਂ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣ ਲਈ 450 ਰੁਪਏ ਦੇਣੇ ਹੋਣਗੇ। ਉਥੇ ਹੀ ਐਂਟੀਜੇਨ ਟੈਸਟ ਲਈ 350 ਰੁਪਏ ਅਦਾ ਕਰਨੇ ਪੈਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਲਈ 900 ਰੁਪਏ ਲਏ ਜਾਂਦੇ ਸਨ, ਉਥੇ ਹੀ ਐਂਟੀਜੇਨ ਟੈਸਟ 500 ਰੁਪਏ ਵਿੱਚ ਹੁੰਦਾ ਸੀ।
ਦੱਸ ਦੇਈਏ ਕਿ ਟ੍ਰਾਈਸਿਟੀ ਪੰਚਕੁਲਾ-ਮੁਹਾਲੀ ਅਤੇ ਚੰਡੀਗੜ੍ਹ ਵਿੱਚ ਵੀਰਵਾਰ ਨੂੰ ਕੋਰੋਨਾ ਨਾਲ 15 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ 613 ਨਵੇਂ ਪਾਏ ਗਏ ਹਨ। ਮਰਨ ਵਾਲਿਆਂ ਵਿੱਚ ਚੰਡੀਗੜ੍ਹ ਦੇ 7, ਮੁਹਾਲੀ ਅਤੇ ਪੰਚਕੂਲਾ ਦੇ 4-4 ਮਰੀਜ਼ ਸ਼ਾਮਲ ਹਨ। ਇਸ ਦੇ ਨਾਲ ਹੀ, ਚੰਡੀਗੜ੍ਹ ਵਿੱਚ 200, ਮੁਹਾਲੀ ਵਿੱਚ 278 ਅਤੇ ਪੰਚਕੂਲਾ ਵਿੱਚ 135 ਨਵੇਂ ਮਰੀਜ਼ ਪਾਏ ਗਏ ਹਨ।
ਇਹ ਵੀ ਪੜ੍ਹੋ : Chandigarh Weekend Curfew : ਚੰਡੀਗੜ੍ਹ ‘ਚ ਇਸ ਹਫਤੇ ਵੀ ਜਾਰੀ ਰਹੇਗਾ ਕੋਰੋਨਾ ਕਰਫਿਊ
ਉਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕੈਂਡ ਕੋਰੋਨਾ ਕਰਫਿਊ ਜਾਰੀ ਰੱਖਣ ਦਾ ਫੈਸਲਾ ਲਿਆ ਹੈ, ਜਿਸ ਅਧੀਨ ਚੰਡੀਗੜ੍ਹ ਪ੍ਰਸ਼ਾਸਨ ਨੇ 29 ਮਈ ਸ਼ਨੀਵਾਰ ਨੂੰ ਸਵੇਰੇ 5 ਵਜੇ ਤੋਂ 31 ਮਈ ਨੂੰ ਸਵੇਰੇ 5 ਵਜੇ ਤੱਕ ਹਫਤੇ ਦਾ ਕਰਫਿਊ ਲਗਾਏ ਜਾਣ ਦਾ ਐਲਾਨ ਕੀਤਾ। ਇਸ ਦੌਰਾਨ ਸਿਰਫ ਜ਼ਰੂਰੀ ਦੁਕਾਨਾਂ ਨੂੰ ਹੀ ਖੁੱਲ੍ਹਾ ਰਹਿਣ ਦਿੱਤਾ ਜਾਵੇਗਾ।