ਲੁਧਿਆਣਾ ਵਿਚ ਅੱਤਵਾਦੀਆਂ ਦੇ ਐਨਕਾਊਂਟਰ ਮਗਰੋਂ CP ਸਵਪਨ ਸ਼ਰਮਾ ਵੱਲੋਂ ਵੱਡੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਗਏ। ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਫੜੇ ਗਏ ਅੱਤਵਾਦੀਆਂ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਨੂੰ ਸੂਬੇ ਵਿਚ ਗ੍ਰਨੇਡ ਹਮਲਾ ਕਰਨ ਲਈ ਭੇਜਿਆ ਗਿਆ ਸੀ।
CP ਸਵਪਨ ਸ਼ਰਮਾ ਨੇ ਦੱਸਿਆ ਕਿ ਫੜਿਆ ਗਿਆ ਮੁਲਜ਼ਮ ਸ਼ਮਸ਼ੇਰ ਸਿੰਘ ਜੋ ਕਿ ਮੂਲ ਤੌਰ ਤੋਂ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਇਥੇ ਆਪਣੀ ਭੈਣ ਕੋਲ ਰਹਿੰਦਾ ਸੀ। ਸ਼ਮਸ਼ੇਰ ਸਿੰਘ ਨਸ਼ੇ ਕਰਦਾ ਸੀ ਤੇ ਫਿਰੋਜ਼ਪੁਰ ਦੇ ਹੀ ਰਹਿਣ ਵਾਲੇ ਇਕ ਹੋਰ ਵਿਅਕਤੀ ਨੇ ਸ਼ਮਸ਼ੇਰ ਸਿੰਘ ਦਾ ਸੰਪਰਕ ਪਾਕਿਸਤਾਨ ਬੈਠੇ ਹੈਂਡਲਰ ਨਾਲ ਕਰਵਾਇਆ। ਐਨਕਾਊਂਟਰ ਵਿਚ ਜ਼ਖਮੀ ਦੋਸ਼ੀਆਂ ਨੂੰ ਪਾਕਿਸਤਾਨ ਸਥਿਤ ਹੈਂਡਲਰ ਵੱਲੋਂ ਖਾਸ ਤੌਰ ਤੇ ਸੂਬੇ ਵਿਚ ਗ੍ਰਨੇਡ ਹਮਲਾ ਕਰਨ ਲਈ ਭੇਜਿਆ ਗਿਆ ਸੀ ਤੇ ਦੋਵਾਂ ਦੇ ਨਿਸ਼ਾਨੇ ‘ਤੇ ਪੰਜਾਬ ਦੀਆਂ ਸਰਕਾਰੀ ਇਮਾਰਤਾਂ ਸਨ।
ਜ਼ਖਮੀ ਦੀਪਕ ਉਰਫ ਦੀਪੂ ਤੇ ਰਾਮ ਲਾਲ ਰਾਜਸਥਾਨ ਤੋਂ ਲੁਧਿਆਣਾ ਆਏ ਸਨ ਤੇ ਪਿਛਲੇ 2 ਦਿਨਾਂ ਤੋਂ ਇਥੇ ਰਹਿ ਕੇ ਹਮਲੇ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੇ 5 ਗ੍ਰਿਫਤਾਰ ਮੁਲਜ਼ਮਾਂ ਦੇ ਕਬਜ਼ੇ ਤੋਂ 2 ਚੀਨੀ 86ਪੀ ਹੈਂਡ ਗ੍ਰਨੇਡ, 5 ਐਡਵਾਂਸ .30 ਬੋਰ ਪਿਸਤੌਲਾਂ ਤੇ ਲਗਭਗ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ। ਸੀਪੀ ਨੇ ਕਿਹਾ ਕਿ ਇਹ ਇਕ ਨਵਾਂ ਤੇ ਖਤਰਨਾਕ ਟ੍ਰੇਂਡ ਹੈ ਜਿਸ ਵਿਚ ਪਾਕਿਸਤਾਨ ਸਥਿਤ ਹੈਂਡਲਰ ਹੋਰ ਸੂਬਿਆਂ ਦੇ ਅਪਰਾਧੀਆਂ ਨੂੰ ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਕਰਨ ਲਈ ਭਰਤੀ ਕਰ ਰਹੇ ਹਨ ਤਾਂ ਕਿ ਉਹ ਪਛਾਣ ਤੋਂ ਬਚ ਸਕਣ। ਇਹੀ ਕੰਮ ਲੁਧਿਆਣਾ ਵਿਚ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪਠਾਨਕੋਟ ਦੇ ਸਕੂਲ ਦੇ ਹੋਸਟਲ ‘ਚੋਂ ਗਾਇਬ ਹੋਏ 4 ਬੱਚੇ ਦਿੱਲੀ ਤੋਂ ਬਰਾਮਦ, ਪੁਲਿਸ ਨੇ ਕੀਤਾ ਮਾਂ-ਪਿਓ ਦੇ ਹਵਾਲੇ
ਸੀਪੀ ਨੇ ਦੱਸਿਆ ਕਿ ਮਾਮਲੇ ਵਿਚ ਸਭ ਤੋਂ ਪਹਿਲਾਂ ਗ੍ਰਿਫਤਾਰ ਸ਼ਮਸ਼ੇਰ ਸਿੰਘ ਦੀ ਨਿਸ਼ਾਨਦੇਹੀ ‘ਤੇ ਬਿਹਾਰ ਵਾਸੀ ਹਰਸ਼ ਓਝਾ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿਛ ਵਿਚ ਖੁਲਾਸਾ ਹੋਇਆ ਕਿ ਓਝਾ ਗ੍ਰੇਨੇਡ ਸੁੱਟਣ ਦਾ ਮਾਹਿਰ ਹੈ ਤੇ ਉਸ ਨੂੰ ਪੰਜਾਬ ਵਿਚ ਹਮਲਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਤੀਜਾ ਫੜਿਆ ਗਿਆ ਮੁਲਜ਼ਮ ਅਜੇ ਹੈ।
ਵੀਡੀਓ ਲਈ ਕਲਿੱਕ ਕਰੋ -:
























