ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜੁਆਇਨ ਕਰਦੇ ਹੀ ਪੁਲਿਸ ਵਿਭਾਗ ਵਿਚ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਸੀ। ਹੁਣ ਸੀਪੀ ਸਵਪਨ ਸ਼ਰਮਾ ਨੇ ਐਂਟੀ ਨਾਰਕੋਟਿਕ ਸੈੱਲ ਨੂੰ ਵੀ ਖਤਮ ਕਰ ਦਿੱਤਾ ਹੈ।ਉਸਦੀ ਜਗ੍ਹਾ ‘ਤੇ ਸ਼ਹਿਰ ਵਿਚ ਨਵੀਂ ਕ੍ਰਾਈਮ ਬ੍ਰਾਂਚ ਬਣਾਈ ਜਾਵੇਗੀ। ਇਸ ਦਾ ਆਫਿਸ ਜਲੰਧਰ ਸਿਟੀ ਦੇ ਥਾਣਾ ਡਵੀਜ਼ਨ ਨੰਬਰ 5 ਵਿਚ ਰੱਖਿਆ ਜਾਵੇਗਾ। ਥਾਣਾ-5 ਦੇ ਦੂਜੇ ਗੇਟ ਤੋਂ ਕ੍ਰਾਈਮ ਬ੍ਰਾਂਚ ਦੀ ਐਂਟਰੀ ਰੱਖੀ ਜਾਵੇਗੀ।
ਇਸ ਤੋਂ ਪਹਿਲਾਂ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਹਰਿੰਦਰ ਸਿੰਘ ਸਨ ਪਰ ਉਕਤ ਵਿੰਗ ਰੱਦ ਹੋਣ ਦੇ ਬਾਅਦ ਉਨ੍ਹਾਂ ਨੂੰ ਹੀ ਕ੍ਰਾਈਮ ਬ੍ਰਾਂਚ ਦਾ ਚਾਰਜ ਦਿੱਤਾ ਜਾਵੇਗਾ। ਵਿੰਗ ਦੇ ਸਾਰੇ ਮੁਲਾਜ਼ਮਾਂ ਨੂੰ ਵੀ ਕ੍ਰਾਈਮ ਬ੍ਰਾਂਚ ਵਿਚ ਟਰਾਂਸਫਰ ਕੀਤਾ ਜਾਵੇਗਾ। ਕ੍ਰਾਈਮ ਬ੍ਰਾਂਚ ਵਿੰਗ ਸ਼ਹਿਰ ਵਿਚ ਨਸ਼ੇ ਤਸਕਰਾਂ, ਹਥਿਆਰ ਤਸਕਰਾਂ ਸਣੇ ਸ਼ਹਿਰ ਦੀਆਂ ਹੋਰ ਗਤੀਵਿਧੀਆਂ ‘ਤੇ ਨਜ਼ਰ ਰੱਖੇਗਾ।
ਇਹ ਵੀ ਪੜ੍ਹੋ : ਮਾਈਨਿੰਗ ਮੁੱਦੇ ‘ਤੇ ਬੋਲੇ ਮੰਤਰੀ ਬੈਂਸ, ਕਿਹਾ-‘ਮਾਨ ਸਰਕਾਰ ‘ਚ ਰੇਤ ‘ਚ ਸਭ ਤੋਂ ਵੱਧ ਮੁਨਾਫਾ’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਨੇ ਇਕੋਨਾਮਿਕ ਆਫਿਸ ਵਿੰਗ, ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਤੇ ਪੀਓ ਸਟਾਫ ਵਿੰਗ ਨੂੰ ਪਹਿਲਾਂ ਹੀ ਪੂਰੀ ਤਰ੍ਹਾਂ ਤੋਂ ਖਤਮ ਕਰ ਦਿੱਤਾ ਸੀ। ਇਨ੍ਹਾਂ ਵਿਭਾਗਾਂ ਵਿਚ ਤਾਇਨਾਤ 50 ਤੋਂ ਵੱਧ ਮੁਲਾਜ਼ਮਾਂ ਨੂੰ ਥਾਣਿਆਂ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ : –