ਲੁਧਿਆਣਾ ਵਿਚ ਅੱਜ ਨਵੇਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਦੇ ਹੀ CP ਸਵਪਨ ਸ਼ਰਮਾ ਨੇ ਕੀਤੀ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਪਰਾਧੀਆਂ ਨੂੰ ਚਿਤਾਵਨੀ ਦਿੱਤੀ ਤੇ ਕਿਹਾ ਕਿ ਜ਼ੁਰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਫਿਰੌਤੀ ਮੰਗਣ, ਲੁੱਟ-ਖੋਹ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਲਈ ਸ਼ਹਿਰ ‘ਚ ਰੈਗੂਲਰ ਮੋਨੀਟਰਿੰਗਕੀਤੀ ਜਾਵੇਗੀ ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਨੈਚਿੰਗ, ਹੁੱਲੜਬਾਜ਼ੀ ਤੇ ਸੜਕਾਂ ‘ਤੇ ਸ਼ਰਾਬ ਪੀਣ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਪੁਲਿਸ ਦੇ ਸਿਸਟਮ ਵਿਚ ਵੀ ਵੱਡਾ ਬਦਲਾਅ ਕੀਤਾ ਜਾਵੇਗਾਗ ਜਿਥੇ ਕਿਤੇ ਵੀ ਕੁਝ ਗਲਤ ਨਜ਼ਰ ਆਏਗਾ ਉਥੇ ਬਿਨਾਂ ਦੇਰੀ ਅਧਿਕਾਰੀਆਂ ਵਿਚ ਵੀ ਬਦਲਾਅ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬੀ ਸਾਹਿਤ ਜਗਤ ਨੂੰ ਵੱਡਾ ਝਟਕਾ, ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਹੋਇਆ ਦੇਹਾਂਤ
ਜਨਸੰਪਰਕ ਨੂੰ ਵਧਾਇਆ ਜਾਵੇਗਾ। ਵੱਧ ਤੋਂ ਵੱਧ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਜਾਵੇਗਾ ਕਿ ਪੁਲਿਸ ਉਨ੍ਹਾਂ ਦੇ ਨਾਲ ਹਰ ਕਦਮ ‘ਤੇ ਹੈ। ਲੋਕ ਖੁਦ ਅਪਰਾਧਿਕ ਗਤੀਵਿਧੀਆਂ ਦੀ ਪੁਲਿਸ ਨੂੰ ਸੂਚਨਾ ਦੇਣ ਤਾਂ ਕਿ ਸ਼ਹਿਰ ਨੂੰ ਅਪਰਾਧ ਮੁਕਤ ਕੀਤਾ ਜਾ ਸਕੇ। ਪੁਲਿਸ ਚੌਕੀਆਂ ਵਿਚ ਮੈਨਪਾਵਰ ਨੂੰ ਵੀ ਵਧਾਇਆ ਜਾਵੇਗਾ। ਸ਼ਰਮਾ ਨੇ ਕਿਹਾ ਕਿ ਸ਼ਰਾਰਤੀ ਲੋਕਾਂ ਲਈ ਇਹ ਸਖਤ ਚੇਤਾਵਨੀ ਹੈ ਕਿ ਜਾਂ ਤਾਂ ਉਹ ਸੁਧਰ ਜਾਣ ਨਹੀਂ ਤਾਂ ਪੁਲਿਸ ਦੀ ਨਜਰ ਤੋਂ ਉਹ ਬਚ ਨਹੀਂ ਸਕਦੇ।
ਵੀਡੀਓ ਲਈ ਕਲਿੱਕ ਕਰੋ -:
