Crime Branch seized passport: ਨਵੀਂ ਦਿੱਲੀ: ਤਬਲੀਗੀ ਜਮਾਤ ਮਾਮਲੇ ਵਿੱਚ ਮੌਲਾਨਾ ਸਾਦ ਦੇ ਕਰੀਬੀ ਨਾਮਜ਼ਦ 5 ਮੁਲਜ਼ਮਾਂ ਦਾ ਪਾਸਪੋਰਟ ਕ੍ਰਾਈਮ ਬ੍ਰਾਂਚ ਨੇ ਜ਼ਬਤ ਕਰ ਲਿਆ ਹੈ । ਜਦੋਂ ਤੱਕ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ,ਉਦੋਂ ਤੱਕ ਇਨ੍ਹਾਂ ਮੁਲਜ਼ਮਾਂ ਵਿਚੋਂ ਕੋਈ ਵੀ ਦੇਸ਼ ਤੋਂ ਬਾਹਰ ਨਹੀਂ ਜਾਵੇਗਾ । ਕ੍ਰਾਈਮ ਬ੍ਰਾਂਚ ਦੇ ਸੂਤਰਾਂ ਅਨੁਸਾਰ ਇਹ ਪੰਜਾਂ ਮੌਲਾਨਾ ਸਾਦ ਦੇ ਬਹੁਤ ਨੇੜੇ ਹਨ। ਮੌਲਾਨਾ ਸਾਦ ਮਰਕਜ਼ ਨਾਲ ਸਬੰਧਿਤ ਕਿਸੇ ਵੀ ਫੈਸਲੇ ਵਿੱਚ ਇਨ੍ਹਾਂ ਨੂੰ ਜਰੂਰ ਸ਼ਾਮਿਲ ਕਰਦਾ ਸੀ ।
ਉੱਥੇ ਹੀ ਦੂਜੇ ਪਾਸੇ ਦਿੱਲੀ ਪੁਲਿਸ ਦੀ ਵਿਦੇਸ਼ੀ ਜਮਾਤੀਆਂ ‘ਤੇ ਵੀ ਸ਼ਿਕੰਜੇ ਦੀ ਖ਼ਬਰ ਹੈ। ਦਿੱਲੀ ਪੁਲਿਸ ਲਗਭਗ 900 ਵਿਦੇਸ਼ੀ ਜਮਾਤੀਆਂ ਖਿਲਾਫ਼ ਚਾਰਜਸ਼ੀਟ ਦਾਇਰ ਕਰੇਗੀ । ਇਸ ਮਾਮਲੇ ਵਿੱਚ ਜਲਦੀ ਹੀ ਚਾਰਜਸ਼ੀਟ ਦਾਇਰ ਹੋਵੇਗੀ । ਇਨ੍ਹਾਂ ਸਾਰੇ ਵਿਦੇਸ਼ੀਆਂ ‘ਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ ਅਤੇ ਸਾਰੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਜ਼ਬਤ ਕਰ ਲਏ ਗਏ ਹਨ । ਟੂਰਿਸਟ ਵੀਜ਼ਾ ‘ਤੇ ਆਉਣ ਵਾਲੇ ਲੋਕਾਂ ‘ਤੇ ਭਾਰਤ ਵਿੱਚ ਧਾਰਮਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਦੋਸ਼ ਹੈ ।
ਦੱਸ ਦੇਈਏ ਕਿ ਕ੍ਰਾਈਮ ਬ੍ਰਾਂਚ ਮੌਲਾਨਾ ਸਾਦ ਦੇ ਬੇਟੇ ਅਤੇ ਰਿਸ਼ਤੇਦਾਰਾਂ ਸਮੇਤ ਕੁੱਲ 166 ਜਮਾਤੀਆਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਸੂਤਰਾਂ ਅਨੁਸਾਰ ਜ਼ਿਆਦਾਤਰ ਜਮਾਤੀਆਂ ਨੇ ਕ੍ਰਾਈਮ ਬ੍ਰਾਂਚ ਨੂੰ ਦਿੱਤੇ ਆਪਣੇ ਬਿਆਨ ਵਿੱਚ ਮੰਨਿਆ ਕਿ ਮੌਲਾਨਾ ਸਾਦ ਨੇ 20 ਮਾਰਚ ਤੋਂ ਬਾਅਦ ਮਰਕਜ਼ ਵਿੱਚ ਰਹਿਣ ਦੀ ਗੱਲ ਕੀਤੀ ਸੀ। ਜ਼ਿਆਦਾਤਰ ਜਮਾਤੀਆਂ ਨੇ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਕਿ ਉਹ ਆਪਣੇ ਆਪ ਤੋਂ ਮਰਕਜ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ ਪਰ ਮੌਲਾਨਾ ਸਾਦ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ।