ਅੰਮ੍ਰਿਤਸਰ : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਅੱਜ ਮੀਡੀਆ ਦੇ ਰੂਬਰੂ ਹੁੰਦਿਆ ਕੋਵਿਡ-19 ਸੰਬੰਧੀ ਗੁਰੂ ਨਗਰੀ ਵਿਚ ਨਵੀਆਂ ਗਾਈਡਲਾਈਨਸ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਜਿਵੇਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਵਿਚ ਕਮੀ ਦਿਖਾਈ ਦੇ ਰਹੀ ਹੈ, ਜਿਸ ਦੇ ਚੱਲਦਿਆ ਪ੍ਰਸ਼ਾਸ਼ਨ ਵਲੋਂ ਅੰਮ੍ਰਿਤਸਰ ਜਿਲੇ ਵਿਖੇ ਨਵੀਆਂ ਗਾਈਡਲਾਈਨਸ ਜਾਰੀ ਕਰਕੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆ ਜਾ ਰਹੀਆਂ ਹਨ।
ਹੁਣ ਜ਼ਿਲ੍ਹੇ ਦੀਆ ਸਾਰੀਆਂ ਦੁਕਾਨਾਂ ਸਵੇਰੇ 8 ਵਜੇ ਤੋ ਸ਼ਾਮ 6 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ ਅਤੇ ਸਿਰਫ ਐਤਵਾਰ ਨੂੰ ਹੀ ਪੂਰੇ ਦਿਨ ਦਾ ਕਰਫਿਊ ਲੱਗੇਗਾ। ਲੋਕਾਂ ਨੂੰ ਇਨ੍ਹਾਂ ਹਿਦਾਇਤਾ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਰੋਪੜ ‘ਚ ਪਾਬੰਦੀਆਂ ਦੇ ਡੀਸੀ ਵੱਲੋਂ ਨਵੇਂ ਹੁਕਮ ਜਾਰੀ, ਦਿੱਤੀਆਂ ਇਹ ਛੋਟਾਂ
ਉਨ੍ਹਾਂ ਕਿਹਾ ਕਿ ਬੀਤੇ ਕਾਫੀ ਸਮੇਂ ਤੋਂ ਦੁਕਾਨਦਾਰਾਂ ਦੀ ਇਹ ਮੰਗ ਸੀ ਕਿ ਕਰਫਿਊ ਵਿਚ ਸਖਤੀ ਦੇ ਚੱਲਦਿਆਂ ਰੋਟੇਸ਼ਨ ‘ਤੇ ਦੁਕਾਨਾਂ ਖੋਲ੍ਹਣ ਕਾਰਨ ਉਨ੍ਹਾਂ ਦਾ ਕੰਮਕਾਰ ਕਾਫੀ ਪ੍ਰਭਾਵਿਤ ਹੋ ਰਿਹਾ ਸੀ। ਇਸ ਦੇ ਮੱਦੇਨਜ਼ਰ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਕਾਫੀ ਛੋਟਾਂ ਦਿੰਦਿਆ ਹੁਣ ਦੁਕਾਨਾਂ ਖੋਲ੍ਹਣ ਦੇ ਹੁਕਮ ਦੇ ਦਿੱਤੇ ਗਏ ਹਨ।
ਬਲੈਕ ਫੰਗਸ ਬਾਰੇ ਗੱਲ ਕਰਦਿਆਂ ਡੀਸੀ ਨੇ ਕਿਹਾ ਕਿ ਇਹ ਕੋਈ ਨਵੀ ਬੀਮਾਰੀ ਨਹੀ ਹੈ। ਸਾਡੇ ਆਲੇ-ਦੁਆਲੇ ਵਾਤਾਵਰਨ ਵਿਚ ਕਈ ਤਰ੍ਹਾਂ ਦੇ ਬੈਕਟੀਰੀਆ ਮੌਜੂਦ ਹਨ, ਜੋ ਇਮਿਊਨ ਸਿਸਟਮ ਦੇ ਕਮਜ਼ੋਰ ਹੋਣ ‘ਤੇ ਸਾਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਸਾਨੂੰ ਹਰ ਹਾਲ ਵਿਚ ਆਪਣੇ ਇਮਿਊਨ ਸਿਸਟਮ ਨੂੰ ਬਰਕਰਾਰ ਰੱਖਣ ਲਈ ਕਸਰਤ ਅਤੇ ਚੰਗਾ ਭੋਜਨ ਲੈਣਾ ਚਾਹੀਦਾ ਹੈ।