Curfew will remain in force : ਲੁਧਿਆਣਾ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਿੱਚ ਵਾਧੇ ਦੇ ਚੱਲਦਿਆਂ ਜ਼ਿਲ੍ਹੇ ਵਿੱਚ ਕਰਫਿਊ ਲਗਾਇਆ ਗਿਆ ਸੀ। ਪਰ ਅਜੇ ਵੀ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਕਾਬੂ ਵਿੱਚ ਆਉਂਦੀ ਨਹੀਂ ਲੱਗ ਰਹੀ, ਜਿਸ ਦੇ ਚੱਲਦਿਆਂ ਇਹ ਕਰਫਿਊ ਹੁਣ 31 ਮਈ ਤੱਕ ਵਧਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਜ਼ਿਲ੍ਹਾ ਨਿਵਾਸੀਆਂ ਕੁਝ ਰਾਹਤ ਦਿੱਤੀ ਹੈ। ਜਿਸ ਮੁਤਾਬਕ 24 ਮਈ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਕਰਫਿਊ ਵਿੱਚ ਸਾਰੀਆਂ ਦੁਕਾਨਾਂ, ਸਾਰੇ ਨਿੱਜੀ ਦਫਤਰਾਂ ਅਤੇ ਸਾਰੇ ਨਿੱਜੀ ਅਦਾਰਿਆਂ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲ੍ਹਿਆ ਜਾ ਸਕੇਗਾ।
ਹਾਲਾਂਕਿ ਪਾਬੰਦੀਆਂ ਵੀ ਜਾਰੀ ਰਹਿਣਗੀਆਂ। ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ‘ਤੇ ਬੈਠ ਕੇ ਜਾਂ ਗਾਹਕ ਵੱਲੋਂ ਅੰਦਰ ਬੈਠ ਕੇ ਖਾਣ ਨੂੰ ਮਨਾਹੀ ਹੋਵੇਗੀ। ਹੋਮ ਡਿਲਵਰੀ ਰਾਤ 8 ਵਜੇ ਤੱਕ ਕੀਤੀ ਜਾ ਸਕਦੀ ਹੈ, ਇਸ ਤੋਂ ਬਾਅਦ ਸਵੇਰੇ 5 ਵਜੇ ਤੱਕ ਕਰਫਿਊ ਵਿੱਚ ਹੋਮ ਡਿਲਵਰੀ ‘ਤੇ ਪਾਬੰਦੀ ਹੋਵੇਗੀ।
ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਦੀ ਦੁਕਾਨ ਨੂੰ ਕਰਫਿਊ ਦੀ ਆਖਰੀ ਮਿਤੀ ਤੱਕ ਬੰਦ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ- ਅਨਾਥ ਹੋਏ ਬੱਚਿਆਂ ਤੇ ਪਰਿਵਾਰਾਂ ਨੂੰ ਦੇਵੇਗੀ ਮੁਫਤ ਸਿੱਖਿਆ ਤੇ ਵਿੱਤੀ ਮਦਦ
ਇਸ ਤੋਂ ਇਲਾਵਾ ਈ-ਕਾਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਅਤੇ ਡਾਕ ਵਿਭਾਗ ਨੂੰ ਰਾਤ 8 ਵਜੇ ਤੱਕ ਘਰਾਂ ਵਿੱਚ ਪਾਰਸਲ ਵੰਡਣ ਦੀ ਇਜਾਜ਼ਤ ਹੋਵੇਗੀ, ਇਸ ਦੌਰਾਨ ਕਰਿੰਦੇ ਕੋਲ ਕਰਫਿਊ ਪਾਸ ਹੋਣਾ ਲਾਜ਼ਮੀ ਹੋਵੇਗਾ।