ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ 14 ਫਰਵਰੀ ਨੂੰ ਮਹਿੰਦਰ ਸਿੰਘ ਦੀ ਖੱਬੀ ਅੱਖ ‘ਤੇ ਗੰਭੀਰ ਸੱਟ ਲੱਗੀ ਹੈ, ਜਿਸ ਕਾਰਨ ਉਸ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਹੈ। ਉਨ੍ਹਾਂ ਦੇ ਘਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਹੁੰਚੇ ਹਨ।
ਜਾਣਕਾਰੀ ਦਿੰਦਿਆਂ ਡੱਲੇਵਾਲ ਨੇ ਦੱਸਿਆ ਮਹਿੰਦਰ ਦੇ ਚਿਹਰੇ ‘ਤੇ ਪਲਾਸਟਿਕ ਦੀ ਗੋਲੀ ਅਤੇ ਅੱਥਰੂ ਗੈਸ ਦੇ ਗੋਲੇ ਲੱਗਣ ਨਾਲ ਉਸ ਦੀ ਅੱਖ ‘ਤੇ ਗੰਭੀਰ ਸੱਟ ਵੱਜੀ ਸੀ। ਸ਼ਾਂਤੀਪੂਰਵਕ ਅੰਦੋਲਨ ਚੱਲ ਰਿਹਾ ਸੀ। ਮਹਿੰਦਰ ਉਥੇ ਲੰਗਰ ਦੀ ਸੇਵਾ ਲੈ ਕੇ ਗਿਆ ਸੀ। ਇਸ ਦੌਰਾਨ ਉਨ੍ਹਾਂ ‘ਤੇ ਸਿੱਧੀ ਫਾਇਰਿੰਗ ਹੋਈ ਤੇ ਉਸ ਫਾਇਰਿੰਗ ਦਾ ਸ਼ਿਕਾਰ ਹੋਣ ਕਾਰਨ ਉਨ੍ਹਾਂ ਦੀ ਅੱਖ ‘ਤੇ ਗੰਭੀਰ ਸੱਟ ਲੱਗ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅੱਖਾਂ ਦਾ ਆਪ੍ਰੇਸ਼ਨ ਕੀਤਾ ਜਾਵੇਗਾ ਪਰ ਪਰਿਵਾਰ ਗਰੀਬ ਹੈ।
ਇਹ ਵੀ ਪੜ੍ਹੋ : ਸ਼ੁਭਕਰਨ ਮੌ/ਤ ਮਾਮਲੇ ‘ਚ HC ਵੱਲੋਂ ਕਮੇਟੀ ਗਠਿਤ ਕਰਨ ਦੇ ਹੁਕਮ, ਪੰਜਾਬ-ਹਰਿਆਣਾ ਦੇ ADGP ਰੈਂਕ ਦੇ ਅਧਿਕਾਰੀ ਕਰਨਗੇ ਜਾਂਚ
ਇਸ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਿੰਦਰ ਸਿੰਘ ਦੇ ਪਰਿਵਾਰ ਦੀ ਹਰ ਪਾਸਿਓਂ ਮਦਦ ਕਰਨ ਕਿਉਂਕਿ ਉਹ ਸਾਡੇ ਖਾਤਰ ਅੰਦੋਲਨ ਵਿਚ ਗਿਆ ਸੀ ਤੇ ਇਨ੍ਹਾਂ ਨੌਜਵਾਨਾਂ ਸਦਕਾ ਹੀ ਮੋਰਚੇ ਚੱਲਦੇ ਹਨ ਤੇ ਜਿੱਤੇ ਜਾਂਦੇ ਹਨ। ਲੋਕਾਂ ਨੂੰ ਅਪੀਲ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਮਹਿੰਦਰ ਵਰਗੇ ਨੌਜਵਾਨਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ। ਜਿਥੋਂ-ਜਿਥੋਂ ਵੀ ਸਾਡੀ ਕਿਸਾਨ ਜਮਾਤ ਦੇ ਲੋਕ ਜੋ ਅੰਦੋਲਨ ਨਾਲ ਹਮਦਰਦੀ ਰੱਖਦੇ ਹਨ, ਸਾਰੇ ਰਲ-ਮਿਲ ਕੇ ਪਰਿਵਾਰ ਦੀ ਮਦਦ ਕਰੀਏ ਤਾਂ ਜੋ ਉਸ ਦਾ ਆਪ੍ਰੇਸ਼ਨ ਕਰਵਾ ਸਕੀਏ ਤੇ ਉਸ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਕੇ। ਜਿੰਨੀ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਕਰ ਸਕੀਏ ਆਰਥਿਕ ਮਦਦ ਕਰੀਏ ਤਾਂ ਕਿ ਇਨ੍ਹਾਂ ਨੂੰ ਇਲਾਜ ਕਰਵਾਉਣਾ ਸੌਖਾ ਹੋ ਜਾਵੇ। ਇਹ ਕੀਤੀ ਗਈ ਮਦਦ ਇਸ ਅੰਦੋਲਨ ਦੀ ਸਪੋਰਟ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: