ਹਰਿਆਣਾ ਦੇ ਟੋਹਾਣਾ ਵਿਚ ਕਿਸਾਨਾਂ ਦੀ ਅੱਜ ਮਹਾਪੰਚਾਇਤ ਹੋ ਰਹੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਟ੍ਰੈਚਰ ਤੋਂ ਮੰਚ ‘ਤੇ ਲਿਆਂਦਾ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਗਜੀਤ ਡੱਲੇਵਾਲ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਅੱਜ ਜੋ ਲੋਕ ਮੋਰਚੇ ਉਤੇ ਪਹੁੰਚੇ ਹਨ, ਇਹ ਸਿਰਫ ਉਪਰ ਵਾਲੇ ਦੀ ਕ੍ਰਿਪਾ ਹੈ। ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਅਸੀਂ ਮੋਰਚਾ ਜਿੱਤ ਕੇ ਹੀ ਰਹਾਂਗੇ।
ਡੱਲੇਵਾਲ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਕੰਮ ਔਖੇ ਹੁੰਦੇ ਹਨ, ਪਰ ਜੇਕਰ ਅਸੀਂ ਬੈਠੇ ਬੈਠੇ ਇਹ ਸੋਚਦੇ ਰਹੀਏ ਕਿ ਔਖਾ ਹੈ ਤਾਂ ਸਾਨੂੰ ਬਹੁਤ ਨੁਕਸਾਨ ਹੋਵੇਗਾ। ਇਸ ਸਾਲ 4 ਲੱਖ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਇਹ ਰਿਪੋਰਟ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਹਰ ਪਿੰਡ ਤੋਂ ਇਕ ਇਕ ਟਰਾਲੀ ਖਨੌਰੀ ‘ਤੇ ਜ਼ਰੂਰ ਲੈ ਕੇ ਆਓ। ਸਰਕਾਰ ਨੂੰ ਚਿੰਤਾ ਪਾ ਦਿਓ ਤੇ ਉਨ੍ਹਾਂ ਨੂੰ ਇਹ ਸੋਚਣ ਉਤੇ ਮਜਬੂਰ ਕਰ ਦਿਓ ਕਿ ਇਹ ਅੰਦੋਲਨ ਸਿਰਫ ਪੰਜਾਬ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਅੰਦੋਲਨ ਹੈ। ਸਰਕਾਰ ਇਸ ਮੋਰੇਚੇ ਨੂੰ ਖਤਮ ਨਾ ਕਰ ਸਕੇ।
ਇਹ ਵੀ ਪੜ੍ਹੋ : ਮਹਾਪੰਚਾਇਤ ‘ਚ ਜਾ ਰਹੇ ਕਿਸਾਨਾਂ ਦੀ ਬੱਸ ਹੋਈ ਹਾਦਸਾ/ਗ੍ਰਸਤ, ਇਕ ਦੀ ਮੌ.ਤ, ਕਈ ਫੱ.ਟ/ੜ
ਦੱਸ ਦੇਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 40 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ। ਉਨ੍ਹਾਂ ਨੇ ਦੇਸ਼ ਭਰ ਦੇ ਕਿਸਾਨਾਂ ਨਾਲ ਗੱਲਬਾਤ ਲਈ 4 ਜਨਵਰੀ ਨੂੰ ਖਨੌਰੀ ਬਾਰਡਰ ‘ਤੇ ਪਹੁੰਚਣ ਦੀ ਅਪੀਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: