ਖਨੌਰੀ ਬਾਰਡਰ ‘ਤੇ ਚੱਲ ਰਹੀ ਮਹਾਪੰਚਾਇਤ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਨਤਾ ਦੇ ਨਾਂ ਸੰਦੇਸ਼ ਦਿੱਤਾ।ਇਸ ਮੌਕੇ ਉਨ੍ਹਾਂ ਨੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਅਮਰੀਕਾ ਨੇ 104 ਭਾਰਤੀ ਡਿਪੋਰਟ ਕੀਤੇ ਸਨ ਜਿਨ੍ਹਾਂ ਵਿਚੋਂ 30 ਤੋਂ ਵੱਧ ਸਾਡੇ ਪੰਜਾਬ ਤੇ ਹਰਿਆਣਾ ਦੇ ਹਨ। ਬਾਕੀ ਪੂਰੇ ਦੇਸ਼ ਦੇ ਲੋਕ ਹਨ।
ਪਰ ਸਵਾਲ ਇਹ ਉਠਦਾ ਹੈ ਕਿ ਆਖਿਰ ਉਨ੍ਹਾਂ ਨੂੰ ਇਥੋਂ ਕਿਉਂ ਜਾਣਾ ਪਿਆ। ਇਸ ਦਾ ਮੁੱਖ ਕਾਰਨ ਰੁਜ਼ਗਾਰ ਦੇ ਮੌਕੇ ਘੱਟ ਹੋਣਾ ਹੈ। ਰੋਜ਼ਗਾਰ ਦੀ ਕਮੀ ਹੈ ਜਿਸ ਦੀ ਵਜ੍ਹਾ ਤੋਂ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਬਾਹਰ ਜਾਣਾ ਪੈ ਰਿਹਾ ਹੈ। ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿਚ ਜੋ ਸੈਕਟਰ ਸਭ ਤੋਂ ਸਮਰੱਥ ਹੈ ਉਹ ਸਿਰਫ ਖੇਤੀਬਾੜੀ ਸੈਕਟਰ ਹੈ। ਜੇਕਰ ਦੇਸ਼ ਦਾ ਖੇਤੀਬਾੜੀ ਸੈਕਟਰ ਮਜ਼ਬੂਤ ਹੁੰਦਾ ਹੈ ਤਾਂ ਸਾਰਿਆਂ ਨੂੰ ਰੋਜ਼ਗਾਰ ਮਿਲਦਾ ਹੈ। ਖੇਤੀ ਫਾਇਦੇਮੰਦ ਹੁੰਦੀ ਤਾਂ ਸਾਡੇ ਨੌਜਵਾਨਾਂ ਨੂੰ ਬਾਹਰ ਕਿਉਂ ਜਾਣਾ ਪੈਂਦਾ। ਉਹ ਬਾਹਰ ਗਏ ਹਨ ਤਾਂ ਅੱਜ ਪਤਾ ਲੱਗ ਰਿਹਾ ਹੈ, ਜਿਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ।
200 ਤੋਂ ਵੱਧ ਨੌਜਵਾਨਾਂ ਨੂੰ ਫਿਰ ਤੋਂ ਡਿਪੋਰਟ ਕਰਨ ਲਈ ਅਮਰੀਕਾ ਤਿਆਰ ਬੈਠਾ ਹੈ। ਇਹ ਬਹੁਤ ਹੀ ਦੁਖ ਦੀ ਗੱਲ ਹੈ। ਖੇਤੀਬਾੜੀ ਸੈਕਟਰ ਵਿਚ MSP ਦੀ ਜੋ ਲੜਾਈ ਅਸੀਂ ਲੜ ਰਹੇ ਹਾਂ। ਸਾਰੇ ਦੇਸ਼ ਦੇ ਕਿਸਾਨਾਂ ਨੂੰ MSP ਦੀ ਗਾਰੰਟੀ ਦਾ ਕਾਨੂੰਨ ਮਿਲੇ ਤੇ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਸੀ-2 ਪਲੱਸ 50 ਦੇ ਹਿਸਾਬ ਨਾਲ ਫਸਲਾਂ ਦੇ ਰੇਟ ਮਿਲਣ ਤਾਂ ਮੈਨੂੰ ਲੱਗ ਰਿਹਾ ਹੈ ਕਿ ਇਸ ਤੋਂ ਵੱਡਾ ਰੋਜ਼ਗਾਰ ਦਾ ਸਾਧਨ ਦੇਸ਼ ਵਿਚ ਨਹੀਂ ਹੋਵੇਗਾ। ਇਸ ਨਾਲ ਪੂਰੇ ਦੇਸ਼ਵਾਸੀ ਦੇਸ਼ ਦੇ ਅੰਦਰ ਕੰਮ ਕਰਨਗੇ। ਸਰਕਾਰ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਇਸ ਖੇਤਰ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਸਾਡੇ ਨੌਜਵਾਨ ਬਾਹਰ ਨਾ ਜਾਣ। ਪਿਛਲੇ ਇਕ ਸਾਲ ਵਿਚ 14 ਲੱਖ 78 ਹਜ਼ਾਰ ਕਰੋੜ ਰੁਪਏ ਦੀ ਦਰਾਮਦ-ਬਰਾਮਦ ਵਿਚ ਕਮੀ ਆਈ ਹੈ। ਐੱਮਐੱਸਪੀ ਨਾ ਦੇਣ ਨਾਲ ਕਿਸਾਨਾਂ ਨੂੰ ਨੁਕਸਾਨ ਝੇਲਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਕੈਂਟਰ ਨੇ ਐਕਟਿਵਾ ਸਵਾਰ ਦਾਦੇ-ਪੋਤੀ ਨੂੰ ਮਾਰੀ ਟੱ.ਕ.ਰ, ਜਨਮ ਦਿਨ ਤੋਂ 2 ਦਿਨ ਪਹਿਲਾਂ ਮਾਸੂਮ ਦੀ ਗਈ ਜਾ/ਨ
ਜੇਕਰ ਅਜਿਹੇ ਵਿਚ ਇਕ ਸਾਲ ਵਿਚ ਇੰਨਾ ਨੁਕਸਾਨ ਝੇਲਣਾ ਪਵੇਗਾ ਤਾਂ ਇਹ ਖੇਤੀ ਖੇਤਰ ਲਾਹੇਵੰਦ ਨਹੀਂ ਰਹੇਗਾ। ਦੇਸ਼ ਦੇ ਸਾਰੇ ਕਿਸਾਨਾਂ, ਮਜ਼ਦੂਰਾਂ ਤੇ ਸਾਰੇ ਉਨ੍ਹਾਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਕਿ ਇਹ ਲੜਾਈ ਆਪਣੇ ਦੇਸ਼ ਦੇ ਨੌਜਵਾਨਾਂ, ਸਾਡੇ ਦੇਸ਼ ਦੇ ਅੰਦਰ ਹੀ ਰੋਜ਼ਗਾਰ ਦੇਣ ਦੀ ਵੀ ਲੜਾਈ ਹੈ। ਇਸ ਲੜਾਈ ਨੂੰ ਕਾਮਯਾਬ ਕਰਨ ਵਿਚ ਸਹਿਯੋਗ ਕਰੋ ਤਾਂ ਕਿ ਸਾਡੇ ਜਿਹੜੇ ਨੌਜਵਾਨਾਂ ਨੂੰ ਬਾਹਰ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਬਚਾਇਆ ਜਾ ਸਕੇ। ਮੇਰੀ ਸਰਕਾਰ ਤੋਂ ਬੇਨਤੀ ਹੈ ਕਿ ਉਹ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ ਦਾ ਹੱਥ ਫੜੇ ਤੇ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੰਦੋਲਨ ਨੂੰ ਮਜ਼ਬੂਤ ਕਰੋ ਤਾਂ ਕਿ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਅੰਦਰ ਹੀ ਰੋਜ਼ਗਾਰ ਦੇਣ ਵਿਚ ਸਫਲ ਹੋ ਸਕੀਏ।
ਵੀਡੀਓ ਲਈ ਕਲਿੱਕ ਕਰੋ -:
