daughter gift to her mother: ਕਿਸੇ ਬਹੁਤ ਖੂਬ ਲਿਖਿਆ ” ਜ਼ਰੂਰੀ ਨਹੀਂ ਰੌਸ਼ਨੀ ਚਿਰਾਗੋਂ ਸੇ ਹੋ , ਬੇਟੀਆਂ ਭੀ ਘਰ ਮੇਂ ਉਜਾਲਾ ਕਰਤੀ ਹੈਂ। ” ਅਜਿਹਾ ਹੀ ਕਰ ਦਿਖਾਇਆ ਹੈ ਹਲਕਾ ਲੰਬੀ ਦੇ ਪਿੰਡ ਧੌਲਾ ਦੀ ਬੀਬੀ ਮਨਜੀਤ ਕੌਰ ਦੀ ਦੋਹਤੀ ਸੁਰਖਾਬ ਕੌਰ ਨੇ ਨਾਨ – ਮੈਡੀਕਲ ‘ਚੋਂ ਪੰਜਾਬ ਤੇ ਚੰਡੀਗੜ੍ਹ ‘ਚੋਂ ਟਾਪ ਕਰਨ ਉਪਰੰਤ ਹੁਣ ਅਮਰੀਕਾ ਦੀ PURDUE ਯੂਨੀਵਰਸਿਟੀ ਚੋਂ A ਗਰੇਡ ਕਾਇਮ ਰੱਖਦਿਆਂ ਗ੍ਰੈਜੂਏਸ਼ਨ ਕਰਕੇ ਫਿਜ਼ਿਕਸ ਦੀ ਪੀ.ਐਚਡੀ ਲਈ UIUC ਵਿਚ ਫੁੱਲ ਸਕਾਲਰਸ਼ਿਪ ਹਾਸਲ ਕੀਤੀ ਹੈ। ਜੋ ਅਸਲ ‘ਚ ਸਮੁੱਚੇ ਪੰਜਾਬ ਲਈ ਇੱਕ ਮਾਣ ਵਾਲੀ ਗੱਲ ਹੈ।
ਇਸ ‘ਚ ਖਾਸ ਤੌਰ ‘ਤੇ ਟਿਉਸ਼ਨ ਫ਼ੀਸ ਮਾਫ਼ ਕਰਨ ਦੇ ਨਾਲ- ਨਾਲ ਵਿਦਿਆਰਥਣ ਨੂੰ 11 ਮਹੀਨੇ ਲਈ $24,266 ਦਾ STIPEND ਵੀ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸੁਰਖਾਬ ਨੇ ਪੰਜਾਬ ਪਬਲਿਕ ਸਕੂਲ ਨਾਭਾ ਚ ਪੜਦਿਆਂ ਬਾਰਵੀਂ ਜਮਾਤ ਵਿੱਚੋਂ ਨਾਨ-ਮੈਡੀਕਲ ਵਿਸ਼ੇ ਚੋਂ ਪੰਜਾਬ ਤੇ ਚੰਡੀਗੜ੍ਹ ‘ਚੋਂ ਟਾਪ ਕਰਕੇ ਅਖਬਾਰਾਂ ਚ ਛਾਈ ਸੀ, ਜਿਸਤੋਂ ਬਾਅਦ ਉਸਨੇ ਅਮਰੀਕਾ ਦੀ ਮੰਨੀ ਪ੍ਰਮੰਨੀ PURDUE ਯੂਨੀਵਰਸਿਟੀ ਦਾ ਰੁੱਖ ਕੀਤਾ ਤੇ ਉਸ ਯੂਨੀਵਰਸਿਟੀ ਚੋਂ ਨਾਂ ਸਿਰਫ ਆਪਣੀ ਕਾਬਲੀਅਤ ਤੇ ਸਾਇੰਸ ਵਿਸ਼ੇ ਚ ਗ੍ਰੈਜੁਏਸ਼ਨ ਦੀ ਡਿਗਰੀ ਹਾਸਿਲ ਕੀਤੀ ਬਲਕਿ ਪੀ.ਐਚ.ਡੀ ਲਈ ਪੂਰੀ ਸਕਾਲਰਸ਼ਿੱਪ ਹੀ ਹਾਸਿਲ ਨਹੀਂ ਕੀਤੀ ਸਗੋਂ ਯੂਨੀਵਰਸਿਟੀ ਵੱਲੋਂ ਉਸਨੂੰ ਪਾਰਟ ਟਾਇਮ ਪੜਾਉਣ ਦੀ ਵੀ ਆਫਰ ਦਿੱਤੀ ਗਈ ਹੈ ਨਾਲ ਹੀ ਯੂਨੀਵਰਸਿਟੀ ਨੇ ਇਹ ਵੀ ਕਿਹਾ ਹੈ ਕਿ ਉਸਦਾ ਨਾਮ ਫੈਲੋਸ਼ਿੱਪ ਲਈ ਵੀ ਵਿਚਾਰਿਆ ਜਾਵੇਗਾ । ਪੂਰਾ ਇਲਾਕਾ ਇਸ ਧੀ ਦੀ ਵੱਡੀ ਪੁਲਾਂਘ ਤੇ ਮਾਣ ਮਹਿਸੂਸ ਕਰ ਰਿਹਾ ਹੈ ।