ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਇਕ ਵਾਰ ਫਿਰ ਜਾਤੀਗਤ ਜਨਗਣਨਾ ਦੀ ਵਕਾਲਤ ਕੀਤੀ ਤੇ ਕਿਹਾ ਕਿ ਜਿਸਦਿਨ ਦੇਸ਼ ਦੇ ਓਬੀਸੀ, ਦਲਿਤ ਤੇ ਆਦਿਵਾਸੀ ਭਾਈਚਾਰਿਆਂ ਨੂੰ ਆਪਣੀ ਸੱਚੀ ਆਬਾਦੀ ਪਤਾ ਲੱਗ ਜਾਵੇਗੀ, ਉਸ ਦਿਨ ਇਹ ਮੁਲਕ ਹਮੇਸ਼ਾ ਲਈ ਬਦਲ ਜਾਵੇਗਾ। ਛੱਤੀਸਗੜ੍ਹ ਦੇ ਬੇਮੇਤਰ ਜ਼ਿਲ੍ਹੇ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਦੋਸ਼ ਲਗਾਇਆ ਕਿ ਉਹ ਓਬੀਸੀ ਸ਼ਬਦ ਨੂੰ ਲੈ ਕੇ ਚੁਣੇ ਗਏ ਹਨ ਪਰ ਜਦੋਂ ਓਬੀਸੀ ਨੂੰ ਹੱਕ ਦੇਣ ਦਾ ਸਮਾਂ ਆਉਂਦਾ ਹੈ ਉਦੋਂ ਉਹ ਇਸ ਤੋਂ ਇਨਕਾਰ ਕਰ ਦਿੰਦੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਜਾਤੀ ਜਨਗਨਣਾ ਕਰਨ ਜਾਂ ਨਾ ਕਰਨ ਜਿਸ ਦਿਨ ਛੱਤੀਸਗੜ੍ਹ ਵਿਚ ਦੁਬਾਰਾ ਕਾਂਗਰਸ ਦੀ ਸਰਕਾਰ ਆਏਗੀ ਜਾਤੀ ਦਾ ਸਰਵੇ ਇਥੇ ਸ਼ੁਰੂ ਹੋ ਜਾਵੇਗਾ ਜਿਸ ਦਿਨ ਦਿੱਲੀ ਵਿਚ ਸਾਡੀ ਸਰਕਾਰ ਆਏਗੀ ਪਹਿਲਾ ਹਸਤਾਖਰ ਜਾਤੀ ਜਨਗਣਨਾ ‘ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਜਾਤੀ ਆਧਾਰਿਕ ਜਨਗਣਨਾ ਇਤਿਹਾਸਕ ਫੈਸਲਾ ਹੋਵੇਗਾ ਤੇ ਇਸ ਨਾਲ ਦੇਸ਼ ਬਦਲ ਜਾਵੇਗਾ। ਜਿਸ ਦਿਨ ਇਸ ਦੇਸ਼ ਦੇ ਓਬੀਸੀ ਨੂੰ, ਦੇਸ਼ ਦੇ ਦਲਿਤ ਨੂੰ ਤੇ ਦੇਸ਼ ਦੇ ਆਦੀਵਾਸੀ ਨੂੰ ਆਪਣੀ ਸੱਚੀ ਆਬਾਦੀ ਬਾਰੇ ਜਾਣਕਾਰੀ ਮਿਲੇਗੀ, ਆਪਣੀ ਸੱਚੀ ਸ਼ਕਤੀ ਬਾਰੇ ਜਾਣਕਾਰੀ ਮਿਲੇਗੀ ਉਸ ਦਿਨ ਇਹ ਦੇਸ਼ ਹਮੇਸ਼ਾ ਲਈ ਬਦਲ ਜਾਵੇਗਾ। ਇਹ ਆਜ਼ਾਦੀ ਦੇ ਬਾਅਦ ਸਭ ਤੋਂ ਵੱਡਾ ਕ੍ਰਾਂਤੀਕਾਰੀ ਫੈਸਲਾ ਹੋਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੁਹਾਡੇ ਲਈ, ਤੁਹਾਡੇ ਨਾਲ ਮਿਲਕੇ, ਕਦਮ ਨਾਲ ਕਦਮ ਮਿਲਾ ਕੇ ਇਹ ਫੈਸਲਾ ਲੈਣ ਜਾ ਰਹੀ ਹੈ, ਇਸ ਨੂੰ ਕੋਈ ਸ਼ਕਤੀ ਨਹੀਂ ਰੋਕ ਸਕਦੀ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜਾਤੀ ਜਨਗਣਨਾ ਨੂੰ ਲੈ ਕੇ ਸਪੱਸ਼ਟ ਰੁਖ਼ ਨਾ ਅਪਨਾਉਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਮੋਦੀ ਜੀ 12 ਹਜ਼ਾਰ ਕਰੋੜ ਰੁਪਏ ਦੇ ਹਵਾਈ ਜਹਾਜ਼ ਵਿਚ ਉਡਦੇ ਹਨ, ਹਰ ਰੋਜ਼ ਨਵੇਂ ਕੱਪੜੇ ਪਹਿਨਦੇ ਹਨ, ਓਬੀਸੀ ਸ਼ਬਦ ਨੂੰ ਲੈ ਕੇ ਉਹ ਚੁਣੇ ਗਏ ਤੇ ਜਦੋਂ ਸਮਾਂ ਆਉਂਦਾ ਹੈ ਓਬੀਸੀ ਨੂੰ ਹੱਕ ਦੇਣਦਾ ਤਾਂ ਕਹਿੰਦੇ ਹਨ ਕਿ ਓਬੀਸੀ ਨਹੀਂ ਹੈ, ਜਾਤੀ ਤਾਂ ਹਿੰਦੋਸਤਾਨ ਵਿਚ ਇਕ ਹੀ ਹੈ, ਉਹ ਗਰੀਬ ਹੈ। ਅਸੀਂ ਪਤਾ ਲਗਾਵਾਂਗੇ ਕਿ ਓਬੀਸੀ ਕਿੰਨੇ ਹਨ। ਮੈਂ ਕਹਿ ਰਿਹਾ ਹਾਂ ਕਿ ਅੱਜ ਜਿੰਨੇ ਹਨ ਓਨੇ ਹਿੱਸੇਦਾਰੀ ਤੁਹਾਨੂੰ ਮਿਲੇਗੀ। ਕਰਜ਼ ਮਾਫ ਹੋਵੇਗਾ ਤਾਂ ਕਿਸਾਨਾਂ ਦਾ ਅਰਬਪਤੀਆਂ ਦਾ ਨਹੀਂ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਟਰੈਕਟਰ-ਟਰਾਲੀ ਨਾਲ ਟਕਰਾਈ ਐਕਟਿਵਾ, ਹਾ.ਦਸੇ ‘ਚ ਐਕਟਿਵਾ ਚਾਲਕ ਦੀ ਮੌ.ਤ
ਉਨ੍ਹਾਂ ਨੇ ਕੇਂਦਰ ‘ਤੇ ਵੱਡੇ ਉਦਯੋਗਪਤੀਆਂ ਦਾ ਕਰਜ਼ਾ ਮੁਆਫ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਸਾਡੀ ਜਿਥੇ ਵੀ ਸਰਕਾਰ ਹੈ ਕਰਨਾਟਕ, ਛੱਤੀਸਗੜ੍ਹ, ਰਾਜਸਥਾਨ ਤੇ ਹਿਮਾਚਲ ਵਿਚ ਮੈਂ ਸਾਰੇ ਮੁੱਖ ਮੰਤਰੀਆਂ ਨੂੰ ਕਹਿ ਦਿਤਾ ਹੈ ਕਿ ਜਿੰਨਾ ਪੈਸਾ ਭਾਜਪਾ ਦੇ ਲੋਕ ਅਰਬਪਤੀਆਂ ਨੂੰ ਤੇ ਵੱਡੇ ਠੇਕੇਦਾਰਾਂ ਨੂੰ ਦਿੰਦੇ ਹਨ, ਓਨਾ ਹੀ ਪੈਸਾ ਕਾਂਗਰਸ ਪਾਰਟੀ ਨੂੰ ਕਿਸਾਨ, ਮਜ਼ਦੂਰ, ਮਾਤਾਵਾਂ, ਭੈਣਾਂ ਦੇ ਬੈਂਕ ਅਕਾਊਂਟ ਵਿਚ ਪਾਉਣਾ ਹੋਵੇਗਾ ਕਿਉਂਕਿ ਅਸੀਂ ਜਾਣਦੇ ਹਾਂਕਿ ਸੂਬੇ ਦੀ ਅਰਥਵਿਵਸਥਾ ਨੂੰ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ ਤੇ ਨੌਜਵਾਨ ਚਲਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ : –