DC admits sock selling boy : ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਬੁੱਧਵਾਰ ਨੂੰ 11 ਸਾਲਾ ਵੰਸ਼ ਸਿੰਘ ਨੂੰ ਮਿਲੇ, ਜਿਸ ਦੀ ਆਪਣੇ ਪਰਿਵਾਰ ਦੀ ਸਹਾਇਤਾ ਲਈ ਲੁਧਿਆਣਾ ਦੀਆਂ ਸੜਕਾਂ ‘ਤੇ ਜੁਰਾਬਾਂ ਵੇਚਣ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਉਸ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀਏਯੂ ਵਿੱਚ ਦਾਖਲ ਕਰਵਾਇਆ।
ਡਿਪਟੀ ਕਮਿਸ਼ਨਰ ਨੇ ਉਸ ਦੀ ਮਾਂ ਰਾਣੀ ਦੀ ਮੌਜੂਦਗੀ ਵਿੱਚ ਲੜਕੇ ਦੇ ਪਿਤਾ ਪਰਮਜੀਤ ਸਿੰਘ ਨੂੰ 2 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਵੰਸ਼ ਦੇ ਵੱਡੇ ਭਰਾ ਮੰਨਤ ਸਿੰਘ ਨੂੰ ਉਸੇ ਸਕੂਲ ਵਿਚ 10ਵੀਂ ਕਲਾਸ ਵਿਚ ਦਾਖਲਾ ਦਿਵਾਇਆ ਸੀ। ਸ਼ਰਮਾ ਨੇ ਕਿਹਾ ਕਿ ਦੋਵਾਂ ਬੱਚਿਆਂ ਵਿਚ ਦੇਸ਼ ਅਤੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਨਵੀਆਂ ਉਚਾਈਆਂ ਦੇ ਕੇ ਮਾਣ ਮਹਿਸੂਸ ਕਰਨ ਵਿਚ ਅਥਾਹ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚੇ ਉਸਦੇ ਦੂਜੇ ਹਾਣੀਆਂ ਦੀ ਪ੍ਰੇਰਣਾ ਦਾ ਸਰੋਤ ਹੋ ਸਕਦੇ ਹਨ। ਦੋਵਾਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਸ਼ਰਮਾ ਨੇ ਉਮੀਦ ਪ੍ਰਗਟਾਈ ਕਿ ਭਵਿੱਖ ਵਿਚ ਬੱਚੇ ਇਕ ਨਵੀਂ ਸਫਲਤਾ ਦੀ ਕਹਾਣੀ ਲਿਖਣਗੇ। ਉਨ੍ਹਾਂ ਵੰਸ਼ ਦੇ ਪਿਤਾ ਪਰਮਜੀਤ ਅਤੇ ਮਾਂ ਰਾਣੀ ਨੂੰ ਵੀ ਅਪੀਲ ਕੀਤੀ ਕਿ ਉਹ ਦੋਵੇਂ ਬੱਚਿਆਂ ਨੂੰ ਸਕੂਲ ਵਿੱਚ ਪੜਾਈ ਪੂਰੀ ਕਰਵਾਉਣ ਅਤੇ ਭਵਿੱਖ ਵਿੱਚ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਦੱਸਣਯੋਗ ਹੈ ਕਿ 7 ਮਈ ਨੂੰ ਵੰਸ਼ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੰਸ਼ ਨੂੰ ਵੀਡੀਓ ਕਾਲ ਕੀਤੀ ਸੀ ਅਤੇ ਪਰਿਵਾਰ ਨੂੰ ਤੁਰੰਤ ਸਹਾਇਤਾ ਲਈ 2 ਲੱਖ ਰੁਪਏ ਤੋਂ ਇਲਾਵਾ ਉਸ ਦੀ ਸਿੱਖਿਆ ਵਿਚ ਪੂਰੀ ਸਰਕਾਰੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ ਵੰਸ਼ ਨਾਲ ਉਦੋਂ ਗੱਲ ਕੀਤੀ ਸੀ ਜਦੋਂ ਉਨ੍ਹਾਂ ਨੇ ਇੱਕ ਕਾਰ ਵਾਲੇ ਵੱਲੋਂ ਜੁਰਾਬਾਂ ਦੀ ਕੀਮਤ ਦੀ 50 ਰੁਪਏ ਵੱਧ ਦੀ ਪੇਸ਼ਕਸ਼ ਤੋਂ ਇਨਕਾਰ ਕਰਨ ਦੀ ਵੰਸ਼ ਦੀ ਵੀਡੀਓ ਨੂੰ ਦੇਖਿਆ ਤੇ ਕਿਹਾ ਕਿ ਉਹ ਲੜਕੇ ਦੇ ਸਵੈ-ਮਾਣ ਅਤੇ ਇੱਜ਼ਤ ਤੋਂ ਪ੍ਰਭਾਵਤ ਹੋਏ ਹਨ।