ਰੂਪਨਗਰ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਕੋਵਿਡ-19 ਮਹਾਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਦੇ ਅਨੁਕੂਲ ਆਪਣੇ ਪੁਰਾਣੇ ਹੁਕਮਾਂ ਦੀ ਥਾਂ ਹੁਣ ਨਵੇਂ ਹੁਕਮ ਜਾਰੀ ਕੀਤੇ ਹਨ l
ਜਿਹੜੇ ਅਦਾਰੇ ਹਫ਼ਤੇ ਦੇ ਸਾਰੇ ਦਿਨ ਬੰਦ ਰੱਖਣ ਲਈ ਹੁਕਮ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ ਬਾਰ, ਸਿਨੇਮਾ ਹਾਲ, ਜਿੰਮ ਅਤੇ ਸਪਾ, ਸਵੀਮਿੰਗ ਪੂਲ ਅਤੇ ਹੋਰ ਖੇਡ ਕੰਪਲੈਕਸ, ਸਕੂਲ, ਕਾਲਜ, ਹਰ ਕਿਸਮ ਦੇ ਕੋਚਿੰਗ ਸੈਂਟਰ (ਵਿਦਿਆਰਥੀਆਂ ਲਈ) ਘਰੋਂ ਕੰਮ ਕਰਨ ਦੀ ਇਜਾਜ਼ਤ ਹੈ l
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 7 ਤੋਂ ਸਵੇਰੇ 5 ਅਤੇ ਐਤਵਾਰ ਕਰਫਿਊ ਸ਼ਨੀਵਾਰ ਸ਼ਾਮ 7 ਵਜੇ ਤੋਂ ਸੋਮਵਾਰ ਨੂੰ ਸਵੇਰੇ 5 ਵਜੇ ਤੱਕ ਜ਼ਿਲ੍ਹੇ ਭਰ ਵਿਚ ਲਗਾਇਆ ਜਾਵੇਗਾ, ਪਰ ਇਸ ਦੌਰਾਨ ਸਾਰੀਆਂ ਜ਼ਰੂਰੀ ਗਤੀਵਿਧੀਆਂ ਨੂੰ ਪਾਬੰਦੀਆਂ ਤੋਂ ਛੋਟ ਹੋਵੇਗੀ l
ਜਨਤਕ ਟਰਾਂਸਪੋਰਟ (ਬੱਸਾਂ, ਟੈਕਸੀ, ਆਟੋ) ਵਿੱਚ ਸਵਾਰੀਆਂ ਦੀ ਗਿਣਤੀ 50% ਸਮਰੱਥਾ ਤੱਕ ਸੀਮਤ ਹੋਵੇਗੀ।
- ਸਾਰੇ ਵਿੱਦਿਅਕ ਸੰਸਥਾਵਾਂ ਅਰਥਾਤ ਸਕੂਲ ਅਤੇ ਕਾਲਜ ਬੰਦ ਰਹਿਣਗੇ l
- ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇl
- ਸਾਰੀਆਂ ਭਰਤੀ ਪ੍ਰੀਖਿਆਵਾਂ ਦੀ ਆਗਿਆ ਹੈ ਹਾਲਾਂਕਿ, ਸਮਾਜਿਕ ਦੂਰੀ ਅਤੇ ਕੋਵਿਡ ਦੇ ਉਚਿਤ ਵਿਵਹਾਰ ਦੇ ਹੋਰ ਨਿਯਮਾਂ ਦੀ ਪਾਲਣਾ ਜ਼ਰੂਰੀ l
- ਰਾਸ਼ਟਰੀ/ ਅੰਤਰਰਾਸ਼ਟਰੀ ਪ੍ਰੋਗਰਾਮਾਂ ਲਈ ਸਾਰੀਆਂ ਖੇਡਾਂ ਅਤੇ ਸਿਖਲਾਈ ਦੀ ਆਗਿਆ ਹੈ। ਖੇਡਾਂ ਅਤੇ ਯੁਵਕ ਮਾਮਲਿਆਂ ਦੇ ਵਿਭਾਗ ਦੁਆਰਾ ਜਾਰੀ ਨਿਰਦੇਸ਼ਾਂ/ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਜ਼ਰੂਰੀ ਹੈl
- ਮਾਲ ਅਤੇ ਮਲਟੀਪਲੈਕਸਾਂ ਆਦਿ ਸਮੇਤ ਸਾਰੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ ਰੈਸਟੋਰੈਂਟਾਂ/ ਹੋਟਲ/ ਢਾਬਿਆਂ ਆਦਿ ਨੂੰ ਸ਼ਾਮ ਦੇ 9 ਵਜੇ ਤੱਕ ਹੋਮ ਡਿਲਿਵਰੀ ਦੀ ਆਗਿਆ ਹੈ।
- ਨਿੱਜੀ ਦਫਤਰਾਂ ਨੂੰ 50% ਸਮਰੱਥਾ ਤੇ ਕੰਮ ਕਰਨ ਦੀ ਆਗਿਆ ਹੈ l
- ਸਰਕਾਰੀ ਦਫਤਰਾਂ ਵਿੱਚ ਹਾਜ਼ਰੀ ਦਫ਼ਤਰ ਦੇ ਮੁੱਖੀ ਦੇ ਫੈਸਲੇ ਅਨੁਸਾਰ ਹੋਣਗੀਆਂ, ਪਰ ਸਹਿ-ਰੋਗੀ / ਅਪਾਹਜ ਕਰਮਚਾਰੀਆਂ ਨੂੰ ਛੋਟ ਦਿੱਤੀ ਜਾ ਸਕਦੀ ਹੈl
- ਵਿਆਹ/ ਸਸਕਾਰ ਲਈ 20 ਤੋਂ ਵੱਧ ਲੋਕਾਂ ਦੇ ਇਕੱਠ ਦੀ ਇਜਾਜ਼ਤ ਨਹੀਂ, ਸਸਕਾਰ ਕਰਨ ਤੋਂ ਇਲਾਵਾ ਸਬੰਧਤ ਐਸਡੀਐਮਜ਼ ਦੀ ਪਹਿਲਾਂ ਤੋਂ ਪ੍ਰਵਾਨਗੀ ਦੇ ਲਾਜ਼ਮੀ ਹੋਵੇਗੀ l
ਪਾਬੰਦੀਆਂ ਤੋਂ ਛੋਟਾਂ :
ਹੇਠ ਲਿਖੀਆਂ ਗਤੀਵਿਧੀਆਂ / ਸੰਸਥਾਵਾਂ, ਸਾਰੇ ਸਬੰਧਤ ਵਿਅਕਤੀਆਂ ਦੁਆਰਾ ਕੋਵਿਡ ਦੇ ਉਚਿਤ ਵਿਵਹਾਰ ਦੀ ਸ਼ਰਤ ਨਾਲ ਕੋਵਿਡ ਪਾਬੰਦੀ ਤੋਂ ਛੋਟ ਦਿੱਤੀ ਜਾਏਗੀ :
ਇਹ ਵੀ ਪੜ੍ਹੋ : ਕੈਪਟਨ ਤੋਂ ਮਦਦ ਦੀ ਗੁਹਾਰ ਵਾਉਣ ਵਾਲੇ ਲੁਧਿਆਣਾ ਦੇ DSP ਹਾਰੇ ਜ਼ਿੰਦਗੀ ਦੀ ਜੰਗ, ਵੀਡੀਓ ਹੋਈ ਸੀ ਵਾਇਰਲ
- ਹਸਪਤਾਲਾਂ, ਪਸ਼ੂ ਹਸਪਤਾਲਾਂ ਅਤੇ ਸਾਰੀਆਂ ਸੰਸਥਾਵਾਂ, ਜਨਤਕ ਅਤੇ ਨਿੱਜੀ ਖੇਤਰਾਂ ਵਿੱਚ, ਸਾਰੀਆਂ ਦਵਾਈਆਂ ਅਤੇ ਡਾਕਟਰੀ ਉਪਕਰਣਾਂ ਦੀ ਨਿਰਮਾਣ ਅਤੇ ਸਪਲਾਈ ਨਾਲ ਸਬੰਧਤ, ਨਿਰਮਾਣ ਅਤੇ ਵੰਡ ਇਕਾਈਆਂ ਜਿਵੇਂ ਕਿ ਡਿਸਪੈਂਸਰੀਆਂ, ਕੈਮਿਸਟ ਅਤੇ ਫਾਰਮੇਸੀ (ਜਨ ਆਸ਼ਦੀ ਕੇਂਦਰਾਂ ਸਮੇਤ) ਪ੍ਰਯੋਗਸ਼ਾਲਾਵਾਂ, ਫਾਰਮਾਸਿਓਟੀਕਲ ਰੀਸਰਚ ਲੈਬਾਂ, ਕਲੀਨਿਕਾਂ, ਨਰਸਿੰਗ ਹੋਮਾਂ, ਐਂਬੂਲੈਂਸਾਂ ਆਦਿ ਨੂੰ ਸ਼ਾਮਲ ਕਰਦੇ ਹੋਏ ਇਨ੍ਹਾਂ ਅਦਾਰਿਆਂ ਦੇ ਸਾਰੇ ਕਰਮਚਾਰੀਆਂ ਨੂੰ ਪਛਾਣ ਪੱਤਰ ਦਿਖਾ ਕੇ ਆਵਾਜਾਈ ਕਰਨ ਦੀ ਇਜਾਜ਼ਤ ਹੋਵੇਗੀ।
- ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ, ਦੁੱਧ, ਡੇਅਰੀ ਅਤੇ ਪੋਲਟਰੀ ਉਤਪਾਦਾਂ ਜਿਵੇਂ ਰੋਟੀ, ਅੰਡੇ, ਮੀਟ ਆਦਿ ਅਤੇ ਸਬਜ਼ੀਆਂ, ਫਲ ਆਦਿ ਦੀ ਸਪਲਾਈ ਨਾਲ ਸਬੰਧਤ ਨੂੰ ਪਾਬੰਦੀ ਤੋਂ ਛੋਟ ਹੋਵੇਗੀ l
- ਉਦਯੋਗਿਕ ਮਟੀਰੀਅਲ ਵੇਚਣ ਵਾਲੀਆਂ ਦੁਕਾਨਾਂ / ਸੰਸਥਾਵਾਂ ਜਿਸ ਵਿੱਚ ਕੱਚੇ ਮਾਲ ਦੀ ਨਿਰਯਾਤ ਅਤੇ ਆਯਾਤ ਦੀਆਂ ਗਤੀਵਿਧੀਆਂ।
- ਮੱਛੀ ਪਾਲਣ ਨਾਲ ਸਬੰਧਤ ਗਤੀਵਿਧੀਆਂ / ਸੰਸਥਾਵਾਂ ਜਿਵੇਂ ਕਿ ਮੱਛੀ, ਮੀਟ ਅਤੇ ਮੱਛੀ ਦੇ ਬੀਜ ਦੀ ਸਪਲਾਈ ਸਮੇਤ ਇਸ ਦੇ ਉਤਪਾਦ
ਪੈਟਰੋਲ ਪੰਪ ਅਤੇ ਪੈਟਰੋਲੀਅਮ ਉਤਪਾਦ, ਐਲ.ਪੀ.ਜੀ. - ਪੈਟਰੋਲੀਅਮ ਅਤੇ ਗੈਸ ਪ੍ਰਚੂਨ ਅਤੇ ਸਟੋਰੇਜ ਦੁਕਾਨਾਂ, ਕੋਲਾ, ਲੱਕੜ ਅਤੇ ਹੋਰ ਬਾਲਣ ਦੀਆ ਸੇਵਾਵਾਂl
- ਖੇਤ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਖੇਤ ਦਾ ਕੰਮ।
- ਸਾਰੀਆਂ ਬੈਂਕਿੰਗ / ਆਰਬੀਆਈ ਸੇਵਾਵਾਂ, ਏ.ਟੀ.ਐੱਮ., ਨਕਦ ਵੈਨ ਅਤੇ ਨਕਦ ਪ੍ਰਬੰਧਨ / ਵੰਡ ਸੇਵਾਵਾਂ