ਜਲੰਧਰ : ਕਪੂਰਥਲਾ ਵਿੱਚ ਇੱਕ ਸੜਕ ਹਾਦਸੇ ਵਿੱਚ 4 ਸਾਲ ਦੀ ਬੱਚੀ ਜਿਸ ਦਾ ਪੈਰ ਕੱਟ ਗਿਆ ਸੀ ਦੇ ਪਰਿਵਾਰ ਦੀ ਮਦਦ ਲਈ ਅੱਗੇ ਵਧਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਹਸਪਤਾਲ ਵਿੱਚ ਇੱਕ ਲੱਖ ਰੁਪਏ ਅਤੇ ਰੈਡ ਕਰਾਸ ਸੁਸਾਇਟੀ ਵੱਲੋਂ ਦਵਾਈਆਂ ‘ਤੇ ਖਰਚੇ ਨੂੰ ਸਪਾਂਸਰ ਕਰਨ ਸਮੇਤ ਬੱਚੇ ਦੇ ਇਲਾਜ ਵਿਚ ਪੂਰੀ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 50000 ਰੁਪਏ ਦਾ ਇਲਾਜ ਯਕੀਨੀ ਬਣਾਇਆ ਗਿਆ।
ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਇੱਕ 4 ਸਾਲਾ ਲੜਕੀ ਦੀਕਸ਼ਾ ਦਾ ਪੈਰ ਕੱਟਿਆ ਗਿਆ ਸੀ, ਜਿਸ ਨੂੰ ਡਾਕਟਰਾਂ ਨੇ 6 ਘੰਟਿਆਂ ਦੀ ਸਰਜਰੀ ਤੋਂ ਬਾਅਦ ਦੁਬਾਰਾ ਜੋੜਿਆ। ਉਸਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਸੀ, ਕਿਉਂਕਿ ਜ਼ਖਮੀ ਲੜਕੀ ਦੀਕਸ਼ਾ ਦਾ ਪਿਤਾ ਦਿਹਾੜੀ ਕਰਨ ਕਾਰਨ ਡਾਕਟਰੀ ਖਰਚੇ ਸਹਿਣ ਤੋਂ ਅਸਮਰਥ ਸੀ। ਪਰਿਵਾਰ ਦੀ ਆਰਥਿਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਡਿਪਟੀ ਕਮਿਸ਼ਨਰ ਨੇ ਮੁਫਤ ਦਵਾਈਆਂ ਤੋਂ ਇਲਾਵਾ ਰੈਡ ਕਰਾਸ ਸੁਸਾਇਟੀ ਦੀ ਤਰਫੋਂ ਤੁਰੰਤ ਇਕ ਲੱਖ ਰੁਪਏ ਦੇ ਫੰਡ ਜਾਰੀ ਕੀਤੇ। ਇਸ ਤੋਂ ਇਲਾਵਾ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 50000 ਰੁਪਏ ਦਾ ਇਲਾਜ ਯਕੀਨੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਫਰਾਰ ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁੰਨ ਨੂੰ ਮੋਗਾ ਤੋਂ ਕੀਤਾ ਗ੍ਰਿਫ਼ਤਾਰ; ਡੇਰਾ ਪ੍ਰੇਮੀ ਹੱਤਿਆ ਵਿਚ ਵਰਤੇ ਹਥਿਆਰ, ਵਾਹਨ ਬਰਾਮਦ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੀੜਤ ਲੜਕੀ ਦੇ ਕੁਝ ਸਥਾਨਕ ਰਿਸ਼ਤੇਦਾਰਾਂ ਨੇ ਉਸ ਤੋਂ ਮਦਦ ਮੰਗੀ ਸੀ, ਕਿਉਂਕਿ ਪਲਾਸਟਿਕ ਦੀ ਸਰਜਰੀ ਨੇ ਬੱਚੇ ਦੇ ਟੁੱਟੇ ਅੰਗ ਨੂੰ ਮੁੜ ਜੋੜਨ ਲਈ 2 ਲੱਖ ਰੁਪਏ ਖਰਚ ਕੀਤੇ ਸਨ, ਜਿਸਦਾ ਪਰਿਵਾਰ ਅਦਾ ਕਰਨ ਤੋਂ ਅਸਮਰੱਥ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਜੋਸ਼ੀ ਹਸਪਤਾਲ ਨੂੰ ਇਕ ਲੱਖ ਰੁਪਏ ਦੇਣ ਲਈ ਕਿਹਾ ਗਿਆ ਹੈ, ਜਿਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ। ਅਜਿਹੀਆਂ ਕੋਸ਼ਿਸ਼ਾਂ ਰਾਹੀਂ ਸਮਾਜ ਦੇ ਕਮਜ਼ੋਰ ਵਰਗ ਦੀ ਸਹਾਇਤਾ ਕਰਨ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀ ਥੋਰੀ ਨੇ ਪਰਿਵਾਰ ਨੂੰ ਮਦਦ ਦਾ ਪੂਰਾ ਭਰੋਸਾ ਦਿੱਤਾ ।
ਇਹ ਵੀ ਪੜ੍ਹੋ : ਕਾਂਗਰਸ ਦੇ ਘਮਾਸਾਨ ਵਿਚਾਲੇ ਕੈਪਟਨ ਨੇ 2 ਜੂਨ ਨੂੰ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ