ਨਾਭਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਛਾਣ ਜੋਰਾਵਰ ਸਿੰਘ, ਉਮਰ 40 ਸਾਲ ਵਜੋਂ ਹੋਈ ਹੈ। ਉਸ ਦੇ 2 ਬੱਚੇ ਵੀ ਹਨ। ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਦੀ ਲਾਸ਼ ਭੇਦਭਰੇ ਹਾਲਾਤਾਂ ਵਿਚ ਮਿਲੀ ਹੈ। ਇਹ ਦੇਹ ਹਸਪਤਾਲ ਦੇ ਨਾਲ ਦੀ ਬਿਲਿਡੰਗ ਵਿਚੋਂ ਬਰਾਮਦ ਹੋਈ। ਜ਼ੋਰਾਵਰ ਦੇ ਮੂੰਹ ਵਿਚੋਂ ਖੂਨ ਵਗ ਰਿਹਾ ਸੀ, ਬਾਹਾਂ ਸੁੱਜੀਆਂ ਹੋਈਆਂ ਸਨ ਤੇ ਪੇਟ ਫੁੱਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ੋਰਾਵਰ ਬੀਤੀ ਦਿਨ ਦੁਪਹਿਰ 3 ਵਜੇ ਤੋਂ ਲਾਪਤਾ ਸੀ। ਉਹ ਫੋਨ ਵੀ ਨਹੀਂ ਚੁੱਕ ਰਿਹਾ ਸੀ।
ਇਕ ਵਿਅਕਤੀ ਉਸ ਨੂੰ ਆਪਣੇ ਨਾਲ ਬਾਈਕ ‘ਤੇ ਬਿਠਾ ਕੇ ਲੈ ਕੇ ਗਿਆ ਸੀ। ਜਦੋਂ ਪਰਿਵਾਰ ਵਾਲਿਆਂ ਨੇ ਉਕਤ ਬੰਦੇ ਤੋਂ ਜੋਰਾਵਰ ਬਾਰੇ ਪੁੱਛਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ ਕਿ ਬੀਤੀ ਰਾਤ ਉਸ ਨੇ ਦੱਸਿਆ ਕਿ ਹਸਪਤਾਲ ਦੇ ਨੇੜੇ ਦੀ ਬਿਲਡਿੰਗ ਵਿਚੋਂ ਉਸ ਦੀ ਲਾਸ਼ ਲੈ ਲਿਓ। ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਵਿਅਕਤੀ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ : “ਜਲਦ ਹੀ ਬਾਹਰ ਮਿਲਾਂਗੇ…Love You All’, ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਤਿਹਾੜ ਜੇਲ੍ਹ ਤੋਂ ਲਿਖੀ ਚਿੱਠੀ
ਪੁਲਿਸ ਮੌਕੇ ‘ਤੇ ਜਾਂਚ ਕਰ ਰਹੀ ਹੈ ਤੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ ਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ੋਰਾਵਰ ਸਿੰਘ ਪਟਿਆਲਾ ਰਹਿੰਦਾ ਸੀ। ਪਟਿਆਲੇ ਤੋਂ ਨਾਭਾ ਪਰਿਵਾਰ ਨੂੰ ਮਿਲਣ ਆ ਰਿਹਾ ਸੀ। ਅਜੇ ਉਹ ਪਟਿਆਲਾ ਪਹੁੰਚਿਆ ਹੀ ਨਹੀਂ ਸੀ ਕਿ ਰਸਤੇ ਵਿਚ ਹੀ ਇਕ ਨੌਜਵਾਨ ਉਸ ਨੂੰ ਬਾਈਕ ਉਤੇ ਬਿਠਾ ਕੇ ਨਾਲ ਲੈ ਗਿਆ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: