ਅਮਰੀਕਾ ਦੇ ਮੈਸਾਚੁਸੇਟਸ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਪਰਿਵਾਰ ਦੇ 3 ਮੈਂਬਰਾਂ ਦੀ ਉਨ੍ਹਾਂ ਦੇ ਘਰ ਵਿਚੋਂ ਲਾਸ਼ਾਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਰਾਕੇਸ਼ ਕਮਲ, ਉਨ੍ਹਾਂ ਦੀ ਪਤਨੀ ਟੀਨਾ ਤੇ 18 ਸਾਲ ਦੀ ਧੀ ਏਰੀਆਨਾ ਵਜੋਂ ਹੋਈ ਹੈ। ਕਮਲ ਦੇ ਪਰਿਵਾਰ ‘ਤੇ ਲਗਭਗ 83 ਕਰੋੜ ਰੁਪਏ ਦਾ ਕਰਜ਼ਾ ਸੀ। ਉਨ੍ਹਾਂ ਦੇ ਬੰਗਲੇ ਦੀ ਕੀਮਤ 41 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਨੇ ਇਸ ਨੂੰ ਆਪਸੀ ਹਿੰਸਾ ਦਾ ਮਾਮਲਾ ਦੱਸਿਆ ਹੈ। ਘਰ ਵਿਚ ਤੋੜ-ਫੋੜ ਵਰਗਾ ਕੋਈ ਸੁਰਾਗ ਨਹੀਂ ਮਿਲਿਆ ਹੈ। ਤਿੰਨਾਂ ਦੀ ਮੌਤ ਕਦੋਂ ਤੇ ਕਿਸ ਵਜ੍ਹਾ ਨਾਲ ਹੋਈ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਵੀਰਵਾਰ ਸ਼ਾਮ ਲਗਭਗ 7.30 ਵਜੇ ਅਮਰੀਕੀ ਸਮੇਂ ਮੁਤਾਬਕ ਕਮਲ ਪਰਿਵਾਰ ਦਾ ਇਕ ਰਿਸ਼ਤੇਦਾਰ ਉਨ੍ਹਾਂ ਦੇ ਘਰ ਗਏ ਸਨ।ਇਸ ਦੌਰਾਨ ਉਨ੍ਹਾਂ ਨੂੰ ਇਕ ਲਾਸ਼ ਨਜ਼ਰ ਆਈ। ਰਿਸ਼ਤੇਦਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਦੇ ਬਾਅਦ ਉਨ੍ਹਾਂ ਨੂੰ ਘਰ ਵਿਚ 2 ਹੋਰ ਲਾਸ਼ਾਂ ਮਿਲੀਆਂ
ਰਾਕੇਸ਼ ਤੇ ਟੀਨਾ ਨੇ ਹੁਣੇ ਜਿਹੇ ਦੀਵਾਲੀਆ ਐਲਾਨੇ ਜਾਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ‘ਤੇ 83 ਕਰੋੜ ਰੁਪਏ ਤੱਕ ਦਾ ਕਰਜ਼ਾ ਸੀ। ਉਨ੍ਹਾਂ ਦਾ ਬੰਗਲਾ ਵੀ ਨੀਲਾਮ ਹੋਣ ਵਾਲਾਸੀ।ਰਿਪੋਰਟ ਮੁਤਾਬਕ ਰਾਕੇਸ਼ ਮੈਸਾਚੁਸਟੇਸ ਦੇ ਸਭ ਤੋਂ ਪੋਸ਼ ਇਲਾਕੇ ਵਿਚ ਰਹਿੰਦੇ ਸਨ। ਰਾਕੇਸ਼ ਦੀ ਲਾਸ਼ ਕੋਲੋਂ ਪੁਲਿਸ ਨੂੰ ਪਿਸਤੌਲ ਵੀ ਮਿਲੀ ਹੈ।
ਕਮਲ ਦਾ ਪਰਿਵਾਰ ਸਾਲ 2022 ਤੋਂ ਵਿੱਤੀ ਸੰਕਟ ਨਾਲ ਜੂਝ ਰਿਹਾ ਸੀ। ਸਤੰਬਰ 2022 ਵਿਚ ਪਰਿਵਾਰ ਨੇ ਦੀਵਾਲੀ ਐਲਾਨੇ ਜਾਣ ਲਈ ਅਪਲਾਈ ਕੀਤਾ ਸੀ। ਹਾਲਾਂਕਿ ਇਸ ਸਾਲ ਅਕਤੂਬਰ ਵਿਚ ਸਹੀ ਫਾਰਮ ਤੇ ਦਸਤਾਵੇਜ਼ਾਂ ਦੀ ਕਮੀ ਕਾਰਨ ਉਨ੍ਹਾਂ ਦੀ ਅਰਜ਼ੀ ਰੱਦ ਹੋ ਗਈ ਸੀ। ਕਮਲ ਪਰਿਵਾਰ ਦੇ ਘਰ ਵਿਚ ਲਗਭਗ 27 ਕਮਰੇ ਹਨ ਤੇ ਇਹ ਡੋਵਰ ਸ਼ਹਿਰ ਦੀ ਇਕ ਪ੍ਰਾਈਵੇਟ ਰੋਡ ‘ਤੇ ਬਣਿਆ ਹੈ। ਟੀਨਾ ਨੇ 2016 ਵਿਚ ਆਪਣੀ ਕੰਪਨੀ ਖੋਲ੍ਹੀ ਸੀ, ਜੋ 2021 ਵਿਚ ਬੰਦ ਹੋ ਗਈ ਸੀ। ਇਹ ਕੰਪਨੀ ਸਟੂਡੈਂਟਸ ਨੂੰ ਆਪਣੇ ਗ੍ਰੇਡਸ ਬੇਹਤਰ ਕਰਨ ਵਿਚ ਮਦਦ ਕਰਦੀ ਸੀ।
ਇਹ ਵੀ ਪੜ੍ਹੋ : ਸਕਾਟਲੈਂਡ ਪਾਰਲੀਮੈਂਟ ਦੀ ਪਹਿਲੀ ਭਾਰਤੀ ਸਿੱਖ ਮਹਿਲਾ ਨੂੰ ‘ਮੈਂਬਰ ਆਫ ਬ੍ਰਿਟਿਸ਼ ਆਰਡਰ’ ਨਾਲ ਕੀਤਾ ਜਾਵੇਗਾ ਸਨਮਾਨਿਤ
ਟੀਨਾ ਦੇ ਪਤੀ ਰਾਕੇਸ਼ ਇਸ ਕੰਪਨੀ ਦੇ ਸੀਓਓ ਸਨ।ਉਨ੍ਹਾਂ ਦੀ ਧੀ ਏਰੀਆਨਾ ਨੇ ਵੀ ਮੈਸਾਚੁਸੇਟਸ ਦੇ ਸਭ ਤੋਂ ਮਹਿੰਗੇ ਸਕੂਲਾਂ ਵਿਚੋਂ ਇਕ ਮਿਲਟਨ ਅਕੈਡਮੀ ਤੋਂ ਪੜ੍ਹਾਈ ਕੀਤੀ ਸੀ। ਉਸ ਨੇ ਵਰਮਾਂਟ ਦੇ ਮਿਡਿਲਬਰੀ ਕਾਲਜ ਵਿਚ ਨਿਊਰੋਸਾਇੰਸ ਦੀ ਪੜ੍ਹਾਈ ਲਈ ਦਾਖਲਾ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”