ਮੋਗਾ ਦੇ ਪਿੰਡ ਚੋਟੀਆਂ ਕਲਾਂ ਵਿਚ 32 ਸਾਲ ਮਹਿਲਾ ਸਰਬਜੀਤ ਕੌਰ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਣ ਦੀ ਖਬਰ ਹੈ। ਦੂਜੇ ਪਾਸੇ ਸਰਬਜੀਤ ਕੌਰ ਜੀਰਾ ਦੇ ਪਿੰਡ ਚੀਤਾ ਦੀ ਰਹਿਣ ਵਾਲੀ ਹੈ ਤੇ ਉਸ ਦਾ ਵਿਆਹ 10-12 ਸਾਲ ਪਹਿਲਾਂ ਮੋਗਾ ਜ਼ਿਲ੍ਹੇ ਦੇ ਪਿੰਡ ਚੋਟੀਆਂ ਵਿਚ ਮੰਗਲ ਸਿੰਘ ਨਾਲ ਹੋਇਆ ਸੀ ਦੂਜੇ ਪਾਸੇ ਸਰਬਜੀਤ ਕੌਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਧਾਰਾ 194 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੋਸਟਮਾਰਟਮ ਦੀ ਰਿਪੋਰਟ ਆਉਂਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਦਾ ਗਲਾ ਦਬਾ ਕੇ ਉਸ ਦਾ ਕਤਲ ਕੀਤਾ ਗਿਆ ਹੈ। ਲੜਕੀ ਦੇ ਗਲੇ ਵਿਚ ਨਿਸ਼ਾਨ ਵਿਚ ਪਾਏ ਗਏ ਹਨ। ਦੂਜੇ ਪਾਸੇ ਲੜਕੀ ਇਕ ਸਾਲ ਪੇਕੇ ਰਹਿਣ ਦੇ ਬਾਅਦ ਕੁਝ ਸਮਾਂ ਪਹਿਲਾਂ ਹੀ ਸਹੁਰੇ ਘਰ ਵਾਪਸ ਆਈ ਸੀ ਤੇ ਸਹੁਰੇ ਵਾਲੇ ਉਸ ਦੇ ਚਰਿੱਤਰ ‘ਤੇ ਸ਼ੱਕ ਕਰਦੇ ਸਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਸੈਸ਼ਨ ਭਲਕੇ 10 ਵਜੇ ਤੱਕ ਲਈ ਹੋਇਆ ਮੁਲਤਵੀ, ਇਨ੍ਹਾਂ ਮੁੱਦਿਆਂ ‘ਤੇ ਹੋਈ ਵਿਚਾਰ-ਚਰਚਾ
ਹਸਪਤਾਲ ਵਿਚ ਲੜਕੀ ਦਾ ਪਰਿਵਾਰ ਪੋਸਟਮਾਰਟਮ ਕਰਵਾਉਣ ਪਹੁੰਚਿਆ ਤਾਂ ਮ੍ਰਿਤਕ ਦੀ ਭੈਣਾਂ ਵੀਰਪਾਲ ਕੌਰ ਤੇ ਕਮਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦਾ ਵਿਆਹ 10-11 ਸਾਲ ਪਹਿਲਾਂ ਜ਼ਿਲ੍ਹਾ ਮੋਗਾ ਦੇ ਪਿੰਡ ਚੋਟੀਆਂ ਵਿਚ ਮੰਗਲ ਸਿੰਘ ਨਾਲ ਹੋਇਆ ਸੀ ਤੇ ਉਹ ਪਹਿਲਾਂ ਵੀ ਝਗੜਾ ਕਰਦੇ ਰਹਿੰਦੇ ਸਨ ਤੇ ਉਸ ਦੇ ਚਰਿੱਤਰ ‘ਤੇ ਸ਼ੱਕ ਕਰਦੇ ਸਨ। ਸਰਬਜੀਤ ਕੌਰ ਲਗਭਗ ਇਕ ਸਾਲ ਪਹਿਲਾਂ ਪੇਕੇ ਵਿਚ ਰਹੀ ਤੇ ਕੁਝ ਦਿਨ ਪਹਿਲਾਂ ਹੀ ਸਹੁਰੇ ਘਰ ਗਈ ਸੀ ਤੇ ਬੀਤੇ ਕੱਲ੍ਹ ਉਨ੍ਹਾਂ ਨੂੰ ਫੋਨ ਆਇਆ ਕਿ ਸਰਬਜੀਤ ਦੀ ਮੌਤ ਹੋ ਗਈ ਹੈ ਤੇ ਅਸੀਂ ਤੁਰੰਤ ਸਰਬਜੀਤ ਦੇ ਸਹੁਰੇ ਘਰ ਪਹੁੰਚੇ ਤਾਂ ਦੇਖਿਆ ਕਿ ਸਰਬਜੀਤ ਕੌਰ ਦੇ ਗਲੇ ਵਿਚ ਨਿਸ਼ਾਨ ਸਨ ਤੇ ਸਹੁਰੇ ਵਾਲਿਆਂ ਨੇ ਉਸ ਦਾ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ ਹੈ। ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
