ਗੜ੍ਹਦੀਵਾਲਾ : ਆਰਮੀ ਟ੍ਰੇਨਿੰਗ ਸੈਂਟਰ ਬਟਾਲੀਅਨ-2 ਬਾਂਬੇ ਇੰਜੀਨੀਅਰ ਗਰੁੱਪ ਸੈਂਟਰ ਪੁਣੇ ਵਿਚ ਤਾਇਨਾਤ ਭਾਰਤੀ ਫੌਜ ਦੇ ਜਵਾਨ ਦੀ ਮੌ.ਤ ਹੋ ਗਈ। ਮ੍ਰਿਤਕ ਦੀ ਪਛਾਣ ਲਾਂਸ ਹੌਲਦਾਰ ਗੁਰਨਾਮ ਸਿੰਘ (36) ਪੁੱਤਰ ਸੁਰਿੰਦਰ ਸਿੰਘ ਗੜ੍ਹਦੀਵਾਲਾ ਵਜੋਂ ਹੋਈ ਹੈ।
ਮਿਲੀ ਖਬਰ ਮੁਤਾਬਕ ਗੁਰਨਾਮ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਮੌਤ ਹੋ ਗਈ। ਫੌਜ ਵਿਚ ਅੰਮ੍ਰਿਤਸਰ ਵਿਚ ਤਾਇਨਾਤ ਗੁਰਨਾਮ ਸਿੰਘ ਦੇ ਵੱਡੇ ਭਰਾ ਹੌਲਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ 2008 ਵਿਚ ਉਕਤ ਬਟਾਲੀਅਨ ਵਿਚ ਸ਼ਾਮਲ ਹੋਇਆ ਸੀ। 4 ਮਹੀਨੇ ਪਹਿਲਾਂ ਮੇਰਠ ਤੋਂ ਟਰਾਂਸਫਰ ਕਾਰਨ ਡਿਊਟੀ ਤੇ ਸਰਵਿਸ ਲਈ ਪੁਣੇ ਗਏ ਸਨ ਜਿਨ੍ਹਾਂ ਦੀ ਅੱਜ ਸਵੇਰੇ ਡਿਊਟੀ ਦੌਰਾਨ ਅਚਾਨਕ ਮੌਤ ਹੋ ਗਈ।
ਇਹ ਵੀ ਪੜ੍ਹੋ : ਮੁੜ ਜੇਲ੍ਹ ਤੋਂ ਬਾਹਰ ਆਵੇਗਾ ਡੇਰਾ ਮੁਖੀ ਰਾਮ ਰਹੀਮ, 21 ਦਿਨਾਂ ਦੀ ਫਰਲੋ ਹੋਈ ਮਨਜ਼ੂਰ
ਜਵਾਨ ਗੁਰਨਾਮ ਸਿੰਘ ਦੀ ਮ੍ਰਿਤਕ ਦੇਹ ਨੂੰ ਹਵਾਈ ਮਾਰਗ ਰਾਹੀਂ ਉਨ੍ਹਾਂ ਦੇ ਪਿੰਡ ਡੱਫਰ ਵਿਚ ਲਿਆਂਦਾ ਜਾਵੇਗਾ ਜਿਥੇ ਪਰਿਵਾਰ ਵੱਲੋਂ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਮ੍ਰਿਤਕ ਆਪਣੇ ਪਿੱਛੇ ਪਤਨੀ ਸੰਦੀਪ ਕੌਰ, ਪਿਤਾ ਸੁਰਿੰਦਰ ਸਿੰਘ ਤੇ ਮਾਂ ਬਲਵੰਤ ਕੌਰ ਨੂੰ ਛੱਡ ਗਏ ਹਨ। ਜਵਾਨ ਦੀ ਇਸ ਬੇਵਕਤੀ ਮੌਤ ਨਾਲ ਪੂਰੇ ਪਿੰਡ ਤੇ ਪਰਿਵਾਰ ਵਿਚ ਮਾਹੌਲ ਗਮਗੀਨ ਹੈ।
ਵੀਡੀਓ ਲਈ ਕਲਿੱਕ ਕਰੋ : –