ਸੁਲਤਾਨਪੁਰ ਲੋਧੀ ਹਲਕੇ ਦੇ ਨੇੜਲੇ ਪਿੰਡ ਟਿੱਬਾ ਤੋਂ ਉਸ ਵਕਤ ਇੱਕ ਬੁਰੀ ਖਬਰ ਸਾਹਮਣੇ ਆਉਂਦੀ ਹੈ।ਜਦੋਂ ਇੱਕ 70 ਸਾਲਾ ਬਜ਼ੁਰਗ ਦੀ ਗੁੜ ਵਾਲੇ ਕੜਾਹੇ ਵਿੱਚ ਡਿੱਗਣ ਕਾਰਨ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੁੰਦਾ ਹੈ।
ਮ੍ਰਿਤਕ ਸੁਰਿੰਦਰ ਸਿੰਘ (ਸ਼ਿੰਦਾ) ਜੌ ਪਿੰਡ ਟਿੱਬਾ ਦੇ ਨਿਵਾਸੀ ਹਨ। ਉਨ੍ਹਾਂ ਦੇ ਘਰ ਵਾਲਿਆਂ ਦੇ ਕਹਿਣ ਮੁਤਾਬਿਕ ਉਹ ਆਪਣੇ ਘਰ ਤੋਂ ਕੁਝ ਕਿਲੋਮੀਟਰ ਦੂਰ ਕਿਸੇ ਨਾਲ ਦੇ ਪਿੰਡ ਵਿੱਚ ਗੁੜ ਲੈਣ ਲਈ ਗਏ ਹੋਏ ਸਨ।ਪਰ ਜਦੋਂ ਉੱਥੋਂ ਦੇ ਕਾਮਿਆਂ ਵੱਲੋਂ ਗੁੜ ਕੱਢਿਆ ਜਾ ਰਿਹਾ ਸੀ ਤਾਂ ਉਸ ਵਕਤ ਮੌਕੇ ‘ਤੇ ਸੁਰਿੰਦਰ ਸਿੰਘ ਵੀ ਗੁੜ ਕੱਢੇ ਜਾਣ ਵਾਲੇ ਕੜਾਹੇ ਦੇ ਬਿਲਕੁਲ ਨਜ਼ਦੀਕ ਸੀ ਤੇ ਕਾਮਿਆਂ ਮੁਤਾਬਿਕ ਉਨ੍ਹਾਂਨੂੰ ਇੱਕ ਚੱਕਰ ਆਉਂਦਾ ਹੈ ਤੇ ਉਸ ਤੋਂ ਬਾਅਦ ਸੁਰਿੰਦਰ ਸਿੰਘ ਗੁੜ ਦੇ ਕੜਾਹੇ ਵਿੱਚ ਜਾ ਡਿੱਗਦੇ ਹਨ।ਜਿਸ ਕਾਰਨ ਉਨ੍ਹਾਂ ਦਾ ਸ਼ਰੀਰ ਬੁਰੀ ਤਰ੍ਹਾਂ ਨਾਲ ਝੁਲਸ ਜਾਂਦਾ ਹੈ।
ਇਹ ਵੀ ਪੜ੍ਹੋ : ਬੈਂਗਲੁਰੂ ਕੈਫੇ ਮਾਮਲੇ ‘ਚ NIA ਦਾ ਐਲਾਨ, ਦੋਸ਼ੀ ਬਾਰੇ ਸੂਚਨਾ ਦੇਣ ਵਾਲੇ ਨੂੰ ਮਿਲੇਗਾ 10 ਲੱਖ ਰੁਪਏ ਦਾ ਇਨਾਮ
ਜਾਣਕਾਰੀ ਮੁਤਾਬਿਕ ਜਦੋਂ ਇਸਦੀ ਸੂਚਨਾ ਪਰਿਵਾਰ ਨੂੰ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਮੌਕੇ ‘ਤੇ ਪਹੁੰਚਕੇ ਸੁਰਿੰਦਰ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ।ਜਿੱਥੇ ਕੁਝ ਸਮਾਂ ਰੱਖਣ ਮਗਰੋਂ ਤੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ ਜਾਂਦਾ ਹੈ। ਸੁਰਿੰਦਰ ਸਿੰਘ ਦੀ ਅਚਾਨਕ ਹੋਈ ਇਸ ਦਰਦਨਾਕ ਮੌਤ ਮਗਰੋਂ ਪੂਰੇ ਪਿੰਡ ਵਿੱਚ ਸੰਨਾਟਾ ਪਸਰ ਚੁੱਕਿਆ ਹੈ ਤੇ ਘਰ ਵਿੱਚ ਬੇਹਦ ਹੀ ਗ਼ਮਗੀਨ ਮਾਹੌਲ ਬਣਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: