Death of Parminder Singh Ahluwalia : ਚੰਡੀਗੜ੍ਹ : ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਸਿੰਘ ਆਹਲੂਵਾਲੀਆ ਦਾ ਅੱਜ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ, ਜਿਸ ਕਾਰਨ ਸ. ਆਹਲੂਵਾਲੀਆ ਦੀ 58 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਦੱਸਣਯੋਗ ਹੈ ਕਿ 2015 ਵਿੱਚ ਡਾ. ਪਰਮਿੰਦਰ ਸਿੰਘ ਆਹਲੂਵਾਲੀਆ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਪੋਰਟਸ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡਾ. ਪਰਮਿੰਦਰ ਲੁਧਿਆਣਾ ਵਿੱਚ ਆਰਿਆ ਕਾਲਜ ‘ਚ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਮੁਖੀ ਰਹੇ ਸਨ। ਡਾ. ਪਰਮਿੰਦਰ ਸਿੰਘ 1991 ਵਿਚ ਲੁਧਿਆਣਾ ਦੇ ਆਰੀਆ ਕਾਲਜ ਵਿਚ ਸਹਾਇਕ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਸੀ। ਐਨ.ਆਈ.ਐੱਸ., ਤੋਂ ਡਿਗਰੀ ਕੋਰਸ ਪੂਰਾ ਕਰਨ ਅਤੇ ਰਸਾਲਿਆਂ ਨੂੰ ਲਿਖਣ ਤੋਂ ਇਲਾਵਾ, ਉਨ੍ਹਾਂ ਨੇ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ।
ਡਾ: ਪਰਮਿੰਦਰ ਦੇ ਨਾ ਸਿਰਫ ਖੇਡ ਸਟਾਫ ਨਾਲ, ਬਲਕਿ ਹੋਰ ਵਿਭਾਗਾਂ ਨਾਲ ਵੀ ਚੰਗੇ ਸੰਬੰਧ ਸਨ। ਸਾਰਿਆਂ ਨਾਲ ਹੱਸ ਕੇ ਮਿਲਣਾ ਉਨ੍ਹਾਂ ਉਸ ਦੀ ਸ਼ਖਸੀਅਤ ਸੀ। ਉਹ ਆਪਣੇ ਪਿੱਛੇ ਪਤਨੀ, ਬੇਟਾ ਅਤੇ ਬੇਟੀ ਛੱਡ ਗਏ ਹੈ। ਉਨ੍ਹਾਂ ਨੇ ਪੀਯੂ ਨੂੰ ਖੇਡ ਜਗਤ ਦੇ ਸਿਖਰ ਉੱਤੇ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਪੀਯੂ ਦੇ ਵਾਈਸ ਚਾਂਸਲਰ ਨੇ ਡਾ: ਪਰਮਿੰਦਰ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਆਪਣਾ ਇੱਕ ਸਾਥੀ ਗੁਆ ਬੈਠਾ ਹੈ ਜੋ ਹਰ ਸਮੇਂ ਸਾਡੇ ਨਾਲ ਖੜ੍ਹਾ ਰਹਿੰਦਾ ਸੀ। ਉਹ ਪੀਯੂ ਵਿਚ ਖੇਡਾਂ ਦੇ ਮਜ਼ਬੂਤ ਥੰਮ ਸੀ। ਉਹ ਹਰ ਸਮੇਂ ਖਿਡਾਰੀਆਂ ਨਾਲ ਖੜ੍ਹੇ ਰਹਿੰਦੇ ਸਨ। ਇਸ ਕਾਰਨ ਖਿਡਾਰੀਆਂ ਦੇ ਦਿਲ ਵਿੱਚ ਵੀ ਉਨ੍ਹਾਂ ਲਈ ਬਹੁਤ ਸਨਮਾਨ ਸੀ।