Death of Sant Baba Jaswant Singh : ਲੁਧਿਆਣਾ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦੁੱਖ ਭਰੀ ਖਬਰ ਆਈ ਹੈ। ਗੁਰਦੁਆਰਾ ਨਾਨਕਸਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਵੰਤ ਸਿੰਘ ਜੀ ਵਾਹਿਗੁਰੂ ਦੀ ਰਜ਼ਾ ਮੁਤਾਬਕ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਸ਼ਨੀਵਾਰ ਦੁਪਹਿਰ 12 ਵਜੇ ਤੋਂ ਲੈ ਕੇ ਐਤਵਾਰ 22 ਨਵੰਬਰ ਦੁਪਹਿਰ 12 ਵਜੇ ਤੱਕ ਗੁਰਦੁਆਰਾ ਨਾਨਕਸਰ, ਸਮਰਾਲਾ ਚੌਂਕ ਵਿਖੇ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਐਤਵਾਰ ਦੁਪਹਿਰ 12.00 ਵਜੇ ਉਨ੍ਹਾਂ ਦੀ ਅੰਤਿਮ ਯਾਤਰਾ ਹੋਵੇਗੀ। ਅੰਤਿਮ ਸੰਸਕਾਰ ਦੁਪਹਿਰ 1 ਵਜੇ ਸ੍ਰੀ ਅਮਰਦਾਸ ਹਸਪਤਾਲ ਗਰਾਊਂਡ, ਸੈਕਟਰ-32, ਚੰਡੀਗੜ੍ਹ ਰੋਡ, ਨੇੜੇ ਵਰਧਮਾਨ ਮਿਲ ਵਿਖੇ ਹੋਵੇਗਾ।
ਦੱਸਣਯੋਗ ਹੈ ਕਿ ਸੰਤ ਬਾਬਾ ਜਸਵੰਤ ਸਿੰਘ ਸ੍ਰੀ ਗੁਰੂ ਅਮਰ ਦਾਸ ਹਸਪਤਾਲ ਤੇ ਬੀ.ਜੇ.ਐੱਸ. ਡੈਂਟਲ ਕਾਲਜ ਤੇ ਹਸਪਤਾਲ ਦੇ ਫਾਊਂਡਰ ਵੀ ਸਨ। ਉਨ੍ਹਾਂ ਨੇ ਬੀਤੇ ਦਿਨ ਲਗਭਗ 7.30 ਵਜੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਿਹਾ। ਉਨ੍ਹਾਂ ਦੀ ਉਮਰ ਲਗਭਗ 80 ਸਾਲ ਸੀ। ਉਹ ਸਮਰਾਲਾ ਚੌਂਕ ਸਥਿਤ ਗੁਰਦੁਆਰਾ ਨਾਨਕਸਰ ਵਿਖੇ ਮੁੱਖ ਸੇਵਾਦਾਰ ਸਨ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਸੰਗਤਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।