ਜ਼ਿੰਦਗੀ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਸਾਰਿਆਂ ਨੂੰ ਬਹੁਤ ਜ਼ਿਆਦਾ ਹੈਰਾਨ ਕਰ ਦਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 81 ਸਾਲਾ ਬਜ਼ੁਰਗ ਮਹਿਲਾ ਨੂੰ ਬ੍ਰੇਨ ਹੈਮਰੇਜ ਹੋਇਆ ਸੀ। ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਬ੍ਰੇਨ ਡੈੱਡ ਐਲਾਨ ਦਿੱਤਾ ਸੀ । ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰ ਲਈਆਂ ਅਤੇ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਜਾ ਰਿਹਾ ਸੀ, ਤਾਂ ਔਰਤ ਨੇ ਅਚਾਨਕ ਅੱਖਾਂ ਖੋਲ੍ਹ ਲਈਆਂ। ਜਿਸ ਤੋਂ ਬਾਅਦ ਇਹ ਗੱਲ ਜੰਗਲ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਜਦੋਂ ਇਹ ਸਭ ਕੁਝ ਦੇਖਿਆ ਤਾਂ ਉਹ ਦੇਖਦੇ ਹੀ ਰਹਿ ਗਏ। ਜਿਸ ਤੋਂ ਬਾਅਦ ਔਰਤ ਨੂੰ ਘਰ ਲਿਆਂਦਾ ਗਿਆ ਪਰ ਦੂਜੇ ਦਿਨ ਔਰਤ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਇਹ ਪੂਰਾ ਮਾਮਲਾ ਜ਼ਿਲ੍ਹੇ ਦੇ ਜਸਰਾਨਾ ਕਸਬੇ ਦੇ ਬਿਲਾਸਪੁਰ ਦਾ ਹੈ। ਇਥੋਂ ਦੀ ਵਸਨੀਕ ਹਰਿਭੇਜੀ (81) ਨੂੰ 23 ਦਸੰਬਰ ਨੂੰ ਇਲਾਜ ਦੇ ਲਈ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਵਿੱਚ ਮੰਗਲਵਾਰ ਨੂੰ ਹਰਿਭੇਜੀ ਦੇ ਦਿਮਾਗ ਅਤੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ । ਡਿਊਟੀ ’ਤੇ ਮੌਜੂਦ ਡਾਕਟਰ ਨੇ ਦੱਸਿਆ ਕਿ ਉਹ ਹੁਣ ਕਲੀਨਿਕਲੀ ਡੈੱਡ ਹੋ ਗਈ ਹੈ। ਡਾਕਟਰ ਨੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਜੇਕਰ ਉਹ ਕੋਈ ਹੋਰ ਨਿੱਜੀ ਰਸਮ ਕਰਨੀ ਚਾਹੁੰਦੇ ਹਨ ਤਾਂ ਉਹ ਕਰ ਸਕਦੇ ਹਨ।
ਇਹ ਵੀ ਪੜ੍ਹੋ: 10 ਦਿਨਾਂ ‘ਚ Air India ਦੀ ਫਲਾਈਟ ‘ਚ ਦੂਜੀ ਸ਼ਰਮਨਾਕ ਘਟਨਾ, ਯਾਤਰੀ ਨੇ ਔਰਤ ਦੇ ਕੰਬਲ ‘ਤੇ ਕੀਤਾ ਪਿਸ਼ਾਬ
ਅਜਿਹੀ ਹਾਲਤ ਵਿੱਚ ਮੰਗਲਵਾਰ ਨੂੰ ਹੀ ਹਰਿਭੇਜੀ ਦਾ ਪੁੱਤਰ ਸੁਗਰੀਵ ਆਪਣੀ ਮਾਂ ਨੂੰ ਮ੍ਰਿਤਕ ਮੰਨ ਕੇ ਅੰਤਿਮ ਸੰਸਕਾਰ ਲਈ ਜਸਰਾਣਾ ਲੈ ਕੇ ਜਾ ਰਹੇ ਸਨ। ਪਰ ਸਿਵਲ ਲਾਈਨ ਅਤੇ ਮੱਖਣਪੁਰ ਵਿਚਕਾਰ ਰਸਤੇ ਵਿੱਚ ਅਚਾਨਕ ਹਰਿਭੇਜੀ ਦੀਆਂ ਅੱਖਾਂ ਖੁੱਲ੍ਹ ਗਈਆਂ। ਰਿਸ਼ਤੇਦਾਰਾਂ ਨੂੰ ਲੱਗਾ ਕਿ ਡਾਕਟਰ ਨੇ ਉਨ੍ਹਾਂ ਨੂੰ ਗ਼ਲਤ ਦੱਸਿਆ ਹੈ, ਇਹ ਤਾਂ ਅਜੇ ਜਿਊਂਦੀ ਹੈ। ਉਸ ਤੋਂ ਬਾਅਦ ਹਰਿਭੇਜੀ ਨੂੰ ਉਨ੍ਹਾਂ ਦੇ ਘਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਤੋਂ ਗਊ ਦਾਨ ਕਰਵਾਇਆ ਗਿਆ।
ਪਿੰਡ ਵਾਲਿਆਂ ਨੇ ਦੱਸਿਆ ਕਿ ਹਰਿਭੇਜੀ ਨੇ ਚੱਮਚ ਨਾਲ ਚਾਹ ਵੀ ਪੀਤੀ ਸੀ । ਉਨ੍ਹਾਂ ਦੀ ਹਾਲਤ ਖਰਾਬ ਹੀ ਸੀ ਪਰ ਉਨ੍ਹਾਂ ਦੀ ਮੌਤ ਨਹੀਂ ਹੋਈ ਸੀ । ਪਰਿਵਾਰਕ ਮੈਂਬਰਾਂ ਨੂੰ ਥੋੜ੍ਹੀ ਤਸੱਲੀ ਹੋਈ ਕਿ ਉਨ੍ਹਾਂ ਦੇ ਪਰਿਵਾਰ ਦੀ ਸਭ ਤੋਂ ਬਜ਼ੁਰਗ ਮੈਂਬਰ ਅਜੇ ਵੀ ਜ਼ਿੰਦਾ ਹੈ ਪਰ ਕਿਉਂਕਿ ਪਹਿਲਾਂ ਤੋਂ ਹੀ ਦਿਮਾਗ ਅਤੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਤਾਂ ਬੁੱਧਵਾਰ ਨੂੰ ਹਰਿਭੇਜੀ ਦੀ ਮੌਤ ਹੋ ਗਈ। ਦੇਰ ਸ਼ਾਮ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: