ਦਿੱਲੀ ਵਿਚ ਲਾਲ ਕਿਲਾ ਬਲਾਸਟ ਮਾਮਲੇ ਵਿਚ NIA ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਮਾਮਲੇ ਵਿਚ ਪਹਿਲੀ ਗ੍ਰਿਫਤਾਰੀ NIA ਵੱਲੋਂ ਕੀਤੀ ਗਈ ਹੈ। ਐੱਨਆਈਏ ਨੇ ਹਮਲਾਵਰ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੇ ਮਿਲਕੇ ਧਮਾਕੇ ਦੀ ਸਾਜਿਸ਼ ਰਚੀ ਸੀ। ਮੁਲਜ਼ਮ ਦੀ ਪਛਾਣ ਆਮਿਰ ਰਾਸ਼ਿਦ ਅਲੀ ਵਜੋਂ ਹੋਈ ਹੈ।
ਇਹ ਗ੍ਰਿਫ਼ਤਾਰੀ ਫੋਰੈਂਸਿਕ ਸਬੂਤਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਜਾਂਚ ਏਜੰਸੀ ਮੁਤਾਬਕ ਗ੍ਰਿਫ਼ਤਾਰ ਵਿਅਕਤੀ ਕਸ਼ਮੀਰ ਦਾ ਰਹਿਣ ਵਾਲਾ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਜੰਮੂ-ਕਸ਼ਮੀਰ ਦੇ ਪੰਪੋਰ ਦੇ ਸੰਬੂਰਾ ਦੇ ਰਹਿਣ ਵਾਲੇ ਆਮਿਰ ਨੇ ਪੁਲਵਾਮਾ ਦੇ ਉਮਰ ਉਨ ਨਬੀ ਨਾਮ ਦੇ ਇੱਕ ਵਿਅਕਤੀ ਨਾਲ ਮਿਲ ਕੇ ਹਮਲੇ ਦੀ ਯੋਜਨਾ ਬਣਾਈ ਸੀ। ਆਮਿਰ ਉਸ ਕਾਰ ਨੂੰ ਖਰੀਦਣ ਵਿੱਚ ਮਦਦ ਕਰਨ ਲਈ ਦਿੱਲੀ ਆਇਆ ਸੀ ਜਿਸਦੀ ਵਰਤੋਂ ਬਾਅਦ ਵਿੱਚ ਧਮਾਕੇ ਲਈ ਕੀਤੀ ਗਈ ਸੀ।
ਇਹ ਵੀ ਪੜ੍ਹੋ : ਜ਼ੀਰਕਪੁਰ : ਕੁੜੀ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰ.ਦਾ/ਤ ਨੂੰ ਦਿੱਤਾ ਅੰਜਾਮ, ਘਰ ‘ਚ ਪਿਆ ਕੈਸ਼ ਤੇ ਗਹਿਣੇ ਲੈ ਲੁਟੇਰੇ ਹੋਏ ਫਰਾਰ
ਦੱਸ ਦੇਈਏ ਕਿ NIA ਦੀ ਟੀਮ ਨੇ ਉਮਰ ਉਨ ਨਬੀ ਨਾਲ ਸਬੰਧਤ ਇਕ ਹੋਰ ਵਾਹਨ ਨੂੰ ਵੀ ਜਬਤ ਕੀਤਾ ਹੈ। ਮਾਮਲੇ ਦੇ ਸਬੂਤ ਇਕੱਠੇ ਕਰਨ ਲਈ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ NIA ਵੱਲੋਂ 73 ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਇਸ ਹਾਦਸੇ ਵਿਚ 13 ਲੋਕਾਂ ਦੀ ਜਾਨ ਚਲੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
























