ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਕੇਂਦਰ ਸਰਕਾਰ ਨੇ Z ਕੈਟਾਗਰੀ ਦੀ ਵੀਆਈਪੀ ਸੁਰੱਖਿਆ ਦਿੱਤੀ ਹੈ। ਸੀਐੱਮ ਸਕਿਓਰਿਟੀ ਵਿਚ 22 ਤੋਂ 25 ਹਥਿਆਰਬੰਦ ਜਵਾਨ 24 ਘੰਟੇ ਤਾਇਨਾਤ ਰਹਿਣਗੇ। ਗੁਪਤਾ ਤੇ ਉਨ੍ਹਾਂ ਦੇ ਅਧਿਕਾਰਕ ਰਿਹਾਇਸ਼ ਦੀ ਸੁਰੱਖਿਆ ਅਰਧ-ਸੈਨਿਕ ਬਲ ਦਾ VIP ਸਕਿਓਰਿਟੀ ਗਰੁੱਪ ਕਰੇਗਾ। 22 ਤੋਂ 25 ਜਵਾਨ 24 ਘੰਟੇ CM ਦੀ ਸੁਰੱਖਿਆ ‘ਚ ਤਾਇਨਾਤ ਰਹਿਣਗੇ। ਇਹ ਗਰੁੱਪ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੋਨੀਆ-ਰਾਹੁਲ ਤੇ ਪ੍ਰਿਯੰਕਾ ਗਾਂਧੀ ਦੀ ਸੁਰੱਖਿਆ ਵਿਚ ਵੀ ਤਾਇਨਾਤ ਹੈ।
ਦਰਅਸਲ ਰੇਖਾ ਗੁਪਤਾ ‘ਤੇ 20 ਅਗਸਤ ਦੀ ਸਵੇਰੇ ਲਗਭਗ 8.15 ਵਜੇ ਜਨ ਸੁਣਵਾਈ ਦੌਰਾਨ ਇਕ ਸ਼ਖਸ ਨੇ ਹਮਲਾ ਕਰ ਦਿੱਤਾ ਸੀ। ਮੁਲਜ਼ਮ ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ ਰਾਜੇਸ਼ਭਾਈ ਖੀਮਜੀ ਹੈ ਜਿਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਸੀ। ਮੁਲਜ਼ਮ ਨੂੰ ਬੀਤੇ ਰਾਤ ਦੱਖਣ-ਪੱਛਮ ਦਿੱਲੀ ਦੇ ਦਵਾਰਕਾ ਵਿਚ ਇਕ ਮੈਜਿਸਟ੍ਰੇਟ ਦੇ ਘਰ ‘ਤੇ ਪੇਸ਼ ਕੀਤਾ ਗਿਆ। ਇਸ ਦੇ ਬਾਅਦ ਉਸ ਨੂੰ 5 ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਰਾਜੇਸ਼ ‘ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਚੁੱਗਾ ਖੁਰਦ ਦੀ ਮਹਿਲਾ ਸਰਪੰਚ ਸਸਪੈਂਡ, ਫਰਜ਼ੀ ਡਾਕੂਮੈਂਟਸ ਨਾਲ ਚੋਣਾਂ ਲੜਨ ਦੇ ਲੱਗੇ ਇਲਜ਼ਾਮ
ਗੁਰਜਾਤ ਵਿਚ ਵੀ ਰਾਜੇਸ਼ ‘ਤੇ ਚਾਕੂਬਾਜ਼ੀ ਸਣੇ 5 ਕੇਸ ਪਹਿਲਾਂ ਤੋਂ ਦਰਜ ਹਨ। ਹਾਲਾਂਕਿ ਗ੍ਰਿਫਤਾਰੀ ਦੌਰਾਨ ਉਸ ਕੋਲ ਕੋਈ ਹਥਿਆਰ ਨਹੀਂ ਮਿਲਿਆ। ਇੰਟੈਲੀਜੈਂਸ ਬਿਊਰੋ ਤੇ ਦਿੱਲੀ ਪੁਲਿਸ ਸਪੈਸ਼ਲ ਸੈਲ ਉਸ ਤੋਂ ਪੁੱਛਗਿਛ ਕਰ ਰਹੀ ਹੈ। ਜਨ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਬਣ ਕੇ ਪਹੁੰਚੇ ਰਾਜੇਸ਼ ਨੇ ਸੀਐੱਮ ਨੂੰ ਕਾਗਜ਼ ਦਿੰਦੇ ਸਮੇਂ ਉਸ ਨੇ ਹਮਲਾ ਕੀਤਾ। ਹਮਲੇ ਵਿਚ ਜ਼ਖਮੀ ਸੀਐੱਮ ਰੇਖਾ ਦੇ ਹੱਥ, ਮੋਢੇ ਤੇ ਸਿਰ ‘ਤੇ ਸੱਟਾਂ ਵੱਜੀਆਂ। ਫਿਲਹਾਲ ਉਹ ਘਰ ਤੋਂ ਕੰਮ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























