ਜੇਕਰ ਤੁਹਾਡੇ ਕੋਲ ਕਈ ਸਾਲਾਂ ਦੀਆਂ ਪੁਰਾਣੀਆਂ ਗੱਡੀਆਂ ਹਨ ਤਾਂ ਇਹ ਖਬਰ ਤੁਹਾਡੇ ਲਈ ਹੈ। ਪੁਰਾਣੀਆਂ ਗੱਡੀਆਂ ਨੂੰ ਵੇਚਣਾ ਹੁਣ ਅਸਾਨ ਹੋਵੇਗਾ। ਦਿੱਲੀ ਸਰਕਾਰ ਵੱਲੋਂ ਪੁਰਾਣੇ ਵਾਹਨਾਂ ਨੂੰ ਲੈ ਕੇ ਰਾਹਤ ਦਿੱਤੀ ਗਈ ਹੈ। 10 ਸਾਲ ਤੋਂ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਵਾਹਨਾਂ ਦੀ ਐਨਓਸੀ ਲੈਣ ਦੀ ਸਮਾਂ ਸੀਮਾ ਨੂੰ ਹਟਾ ਦਿੱਤਾ ਗਿਆ ਹੈ ਯਾਨੀ ਕਿ ਉਮਰ ਪੂਰੀ ਕਰ ਚੁੱਕੇ ਪੁਰਾਣੇ ਵਾਹਨਾਂ ਲਈ ਕਦੇ ਵੀ NOC ਲਈ ਜਾ ਸਕਦੀ ਹੈ ਤੇ ਉਨ੍ਹਾਂ ਨੂੰ ਦੂਜੇ ਸੂਬਿਆਂ ਵਿਚ ਲਿਜਾ ਕੇ ਵੇਚਿਆ ਜਾ ਸਕਦਾ ਹੈ। ਦਿੱਲੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤੇ ਲੋਕਾਂ ਵੱਲੋਂ ਇਸ ਫੈਸਲੇ ਦੀ ਸ਼ਲਾਘਾ ਕੀਤੀ ਗਈ ਹੈ।
ਦੱਸ ਦੇਈਏ ਕਿ ਪੁਰਾਣੇ ਨਿਯਮਾਂ ਮੁਤਾਬਕ ਜੇਕਰ ਨਿਰਧਾਰਤ ਤੈਅ ਸਮਾਂ ਦੇ ਇਕ ਸਾਲ ਵਿਚ NOC ਲੈਣਾ ਲਾਜ਼ਮੀ ਹੋ ਜਾਂਦਾ ਸੀ ਤੇ ਤੈਅ ਸਮਾਂ ਲੰਘ ਜਾਣ ਦੇ ਬਾਅਦ NOC ਜਾਰੀ ਨਹੀਂ ਕੀਤੀ ਜਾਂਦੀ ਸੀ ਤੇ ਵਾਹਨ ਮਾਲਕ ਵੱਲੋਂ ਆਪਣੇ ਵ੍ਹੀਕਲ ਨੂੰ ਦੂਜੇ ਸੂਬਿਆਂ ਵਿਚ ਟਰਾਂਸਫਰ ਨਹੀਂ ਕਰਾ ਸਕਦੇ ਸਨ। ਪਰ ਹੁਣ ਇਸ ਨਿਯਮ ਵਿਚ ਸੋਧ ਕੀਤੀ ਗਈ ਹੈ ਯਾਨੀ ਕਿ ਵਾਹਨ ਦੀ ਉਮਰ ਪੂਰੀ ਹੋਣ ਦੇ ਬਾਅਦ ਵੀ ਕਦੇ ਵੀ NOC ਲਈ ਜਾ ਸਕਦੀ ਹੈ ਵਾਹਨ ਨੂੰ ਸਕ੍ਰੈਪ ਕਰਨ ਦੀ ਬਜਾਏ ਦੂਜੇ ਸੂਬਿਆਂ ਵਿਚ ਵਰਤੋਂ ਲਈ ਭੇਜਿਆ ਜਾ ਸਕੇ। ਆਮ ਤੌਰ ‘ਤੇ ਦਿੱਲੀ ਤੋਂ ਵੱਡੀਆਂ ਗੱਡੀਆਂ ਲਿਆ ਕੇ ਪੰਜਾਬ ਵਰਗੇ ਸੂਬਿਆਂ ਵਿਚ ਵੇਚੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ‘ਚ ਪ੍ਰਦਰਸ਼ਿਤ ਕੀਤੇ ਜਾਣਗੇ MiG-21 ਫਾਇਟਰ, ਸਿੱਖਿਆ ਮੰਤਰੀ ਬੈਂਸ ਨੇ ਏਅਰ ਚੀਫ ਨੂੰ ਲਿਖੀ ਚਿੱਠੀ
ਰਿਪੋਰਟ ਮੁਤਾਬਕ ਦਿੱਲੀ ਵਿਚ 40 ਲੱਖ ਤੋਂ ਵੱਧ ਵ੍ਹੀਕਲ ਅਜਿਹੇ ਹਨ ਜਿਨ੍ਹਾਂ ਦੀ ਉਮਰ ਪੂਰੀ ਹੋ ਚੁੱਕੀ ਹੈ ਤੇ ਕਈ ਅਜਿਹੇ ਮਾਲਕ ਹਨ ਜੋ NOC ਨਾ ਮਿਲਣ ਕਰਕੇ ਆਪਣੇ ਵ੍ਹੀਕਲ ਨੂੰ ਵੇਚ ਨਹੀਂ ਪਾ ਰਹੇ ਸੀ ਪਰ ਹੁਣ ਸਰਕਾਰ ਦੇ ਇਸ ਕਦਮ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ।
ਵੀਡੀਓ ਲਈ ਕਲਿੱਕ ਕਰੋ -:























