ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10 ਮਈ ਦੁਪਹਿਰ ਨੂੰ ਕਰੀਬ 1.45 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਇਸ ਦੀ ਤੀਬਰਤਾ 3.5 ਦੱਸੀ ਜਾ ਰਹੀ ਸੀ । ਭੂਚਾਲ ਦਾ ਕੇਂਦਰ ਉੱਤਰ-ਪੂਰਬੀ ਦਿੱਲੀ ਵਿੱਚ ਵਜੀਰਪੁਰ ਨੇੜੇ ਸਤਿਹ ਤੋਂ 5 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ।
ਦੱਸ ਦੇਈਏ ਕਿ ਭੂਚਾਲ ਦੇ ਮਾਮਲੇ ਵਿੱਚ ਦਿੱਲੀ ਹਮੇਸ਼ਾਂ ਇੱਕ ਬਹੁਤ ਹੀ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਮੈਕਰੋ ਸੀਸਮਿਕ ਜ਼ੋਨਿੰਗ ਮੈਪਿੰਗ ਵਿੱਚ ਭਾਰਤ ਨੂੰ 4 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਹ ਜ਼ੋਨ 2 ਤੋਂ 5 ਤੱਕ ਹੈ। ਜ਼ੋਨ-2 ਸਭ ਤੋਂ ਘੱਟ ਸੰਵੇਦਨਸ਼ੀਲ ਖੇਤਰ ਹੈ, ਜਦੋਂ ਕਿ ਜ਼ੋਨ -5 ਉਹ ਖੇਤਰ ਹੈ ਜਿੱਥੇ ਭੂਚਾਲ ਦੀ ਸੰਭਾਵਨਾ ਜ਼ਿਆਦਾ ਹੈ। ਦਿੱਲੀ ਨੂੰ ਜ਼ੋਨ -4 ਵਿੱਚ ਰੱਖਿਆ ਗਿਆ ਹੈ।