Delhi Metro working protocols: ਨਵੀਂ ਦਿੱਲੀ: ਰੇਲ ਸੇਵਾ ਸ਼ੁਰੂ ਕਰਨ ਅਤੇ ਏਅਰ ਇੰਡੀਆ ਤੋਂ ਹਵਾਈ ਸੇਵਾ ਦੀ ਸ਼ੁਰੂਆਤ ਦੀ ਘੋਸ਼ਣਾ ਤੋਂ ਬਾਅਦ ਲਾਕਡਾਊਨ 4 ਵਿੱਚ ਦਿੱਲੀ ਮੈਟਰੋ ਵੀ ਕੰਮ ਸ਼ੁਰੂ ਕਰ ਸਕਦੀ ਹੈ । ਦਿੱਲੀ ਮੈਟਰੋ ਦੇ ਅੰਦਰ ਚੱਲ ਰਹੀਆਂ ਤਿਆਰੀਆਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ । ਦਿੱਲੀ ਮੈਟਰੋ ਵਿੱਚ ਕੋਵਿਡ-19 ਮਹਾਂਮਾਰੀ ਲਈ ਜਾਰੀ ਕੀਤੇ ਗਏ ਪ੍ਰੋਟੋਕਾਲ ਦਾ ਧਿਆਨ ਰੱਖਦੇ ਹੋਏ ਸਫਾਈ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਲਈ ਮੈਟਰੋ ਦੀਆਂ ਸੀਟਾਂ ‘ਤੇ ਵੀ ਮਾਰਕਿੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਲਈ ਦਿੱਲੀ ਮੈਟਰੋ ਦੇ 264 ਸਟੇਸ਼ਨਾਂ ‘ਤੇ ਮਾਰਕਿੰਗ ਕੀਤੀ ਜਾ ਰਹੀ ਹੈ।
ਹਾਲਾਂਕਿ ਦਿੱਲੀ ਮੈਟਰੋ ਨੂੰ ਸ਼ੁਰੂ ਕੀਤੇ ਜਾਣ ਦੀ ਕੋਈ ਯੋਜਨਾ ਨਹੀਂ ਦੱਸੀ ਗਈ ਹੈ, ਪਰ ਇਹ ਜ਼ਰੂਰ ਹੈ ਕਿ ਇਨ੍ਹਾਂ ਤਿਆਰੀਆਂ ਨੂੰ ਦੇਖਕੇ ਲੱਗਦਾ ਹੈ ਕਿ ਮੈਟਰੋ ਦੇ ਸੰਚਾਲਨ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਜਦੋਂ ਵੀ ਇਸ ਦੇ ਸੰਚਾਲਨ ਲਈ ਸਮਾਂ ਠੀਕ ਮੰਨਿਆ ਜਾਵੇਗਾ, ਉਦੋਂ ਇਸ ਦੇ ਲਈ ਸਿਰਫ ਇੱਕ ਆਦੇਸ਼ ਦੀ ਜ਼ਰੂਰਤ ਹੋਵੇਗੀ। ਇਸ ਸਬੰਧੀ ਦਿੱਲੀ ਮੈਟਰੋ ਵੱਲੋਂ ਕਿਹਾ ਗਿਆ ਹੈ ਕਿ ਸਾਡੀ ਟ੍ਰੇਨਾਂ ਅਤੇ ਪਰਿਸਰ ਵਿੱਚ ਲੋਕ ਸਮਾਜਿਕ ਦੂਰੀ ਲਈ ਤੈਅ ਪ੍ਰੋਟੋਕਾਲ ‘ਤੇ ਕੰਮ ਕਰ ਰਹੇ ਹਨ। ਦਿੱਲੀ ਮੈਟਰੋ ਦੇ ਫਿਰ ਤੋਂ ਖੁੱਲ੍ਹਣ ਦੀ ਤਾਰੀਖ ਹਾਲੇ ਵੀ ਅੰਤਮ ਰੂਪ ਨਹੀਂ ਦਿੱਤੀ ਗਈ ਹੈ ਅਤੇ ਨਿਸ਼ਚਤ ਸਮੇਂ ਤੇ ਜਨਤਾ ਨੂੰ ਸੂਚਿਤ ਕੀਤਾ ਜਾਵੇਗਾ।
ਦੱਸ ਦੇਈਏ ਕਿ ਦਿੱਲੀ ਦੀ ਲਾਈਫਲਾਈਨ ਕਹੀ ਜਾਣ ਵਾਲੀ ਮੈਟਰੋ ਲਾਕਡਾਊਨ ਦੇ ਲਾਗੂ ਹੋਣ ਤੋਂ ਬਾਅਦ ਦੀ ਬੰਦ ਹੈ। ਹੁਣ ਜਦੋਂ ਲਾਕਡਾਊਨ ਵਿਚ ਢਿੱਲ ਦਿੱਤੀ ਜਾ ਰਹੀ ਹੈ ਅਤੇ ਲੋਕ ਸੀਮਤ ਗਿਣਤੀ ਦੇ ਦਫਤਰਾਂ ਵੱਲ ਵੱਧ ਰਹੇ ਹਨ ਤਾਂ ਅਜਿਹੇ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਜਲਦ ਹੀ ਮੈਟਰੋ ਚਲਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ।