ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਨਾਮੀ ਗੈਂਗ ਨਾਲ ਜੁੜੇ 5 ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮ ਕਤਲ ਕੇਸ ਵਿਚ ਵੀ ਸ਼ਾਮਲ ਹਨ। ਇਹ ਕਾਰਵਾਈ ਸਪੈਸ਼ਲ ਸੈੱਲ ਦੀ ਟੀਮ ਨੇ ਏਸੀਪੀ ਧਰਮਿੰਦਰ ਕੁਮਾਰ ਦੀ ਅਗਵਾਈ ਵਿਚ ਦੋ ਵੱਖ-ਵੱਖ ਆਪ੍ਰੇਸ਼ਨਾਂ ਤਹਿਤ ਕੀਤੀ ਗਈ।
ਦਿੱਲੀ ਪੁਲਿਸ ਦੇ ਐਡੀਸ਼ਨਲ ਸੀਪੀ ਸਪੈਸ਼ਲ ਸੈੱਲ ਪੀਐੱਸ ਕੁਸ਼ਵਾਹ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਪਿਯੂਸ਼ ਪਿਪਲਾਨੀ, ਅੰਕੁਸ਼ ਸੋਲੰਕੀ, ਕੁੰਵਰਬੀਰ, ਲਵਪ੍ਰੀਤ ਤੇ ਸੰਤੋਸ਼ ਉਰਫ ਕਪਿਲ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੇ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ‘ਚ 3 ਕਤਲ ਕੀਤੇ ਸਨ ਸਨ।
ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਦੋ ਧਿਰਾਂ ਭਿ/ੜੀਆਂ, ਪੇਸ਼ੀ ਭੁਗਤਣ ਆਏ ਵਿਅਕਤੀ ‘ਤੇ ਕੀਤਾ ਹ.ਮ/ਲਾ
ਐਡੀਸ਼ਨਲ ਸੀਪੀ ਪੀਐੱਸ ਨੇ ਦੱਸਿਆ ਕਿ ਪਿਯੂਸ਼ ਪਿਪਲਾਨੀ ਚੰਡੀਗੜ੍ਹ ਦੇ ਸੈਕਟਰ-26 ਵਿਚ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੀ ਹੱਤਿਆ ਤੇ ਹਰਿਆਣਾ ਦੇ ਪੰਚਕੂਲਾ ਵਿਚ ਰਾਸ਼ਟਰੀ ਕਬੱਡੀ ਖਿਡਾਰੀ ਸੋਨੂੰ ਨੋਲਟਾ ਦੇ ਕਤਲ ਦਾ ਮੁੱਖ ਸ਼ੂਟਰ ਹੈ। ਅੰਕੁਸ਼ ਸੋਲੰਕੀ ਵੀ ਇਨ੍ਹਾਂ ਦੋਵਾਂ ਹਤਿਆਵਾਂ ਵਿਚ ਸ਼ੂਟਰ ਵਜੋਂ ਸ਼ਾਮਲ ਸੀ। ਦੋਵਾਂ ਦੀ ਚੰਡੀਗੜ੍ਹ ਤੇ ਹਰਿਆਣਾ ਪੁਲਿਸ ਭਾਲ ਕਰ ਰਹੀ ਸੀ।ਇਹ ਮੁਲਜ਼ਮ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:























