Dera devotees donated blood in : ਜਲੰਧਰ ਵਿਖੇ ਕੋਵਿਡ-19 ਸੰਕਟ ਦੇ ਚੱਲਦਿਆਂ ਹਸਪਤਾਲਾਂ ਵਿਚ ਬਲੱਡ ਬੈਂਕਾਂ ਵਿਚ ਆ ਰਹੀ ਬਲੱਡ ਦੀ ਕਮੀ ਦੇ ਚੱਲਦਿਆਂ ਅੱਜ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਖੂਨਦਾਨ ਕਰਕੇ ਹਸਪਤਾਲਾਂ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਹੱਲ ਕੀਤਾ ਤੇ ਇਸ ਨੇਕ ਕੰਮ ਵਿਚ ਆਪਣਾ ਸਹਿਯੋਗ ਪਾਇਆ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਅੱਜ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਖੂਨਦਾਨ ਕੀਤਾ ਗਿਆ। ਇਸ ਦੇ ਨਾਲ ਹੀ ਟ੍ਰਿਊ ਬਲੱਡ ਪੰਪ ਵਜੋਂ ਜਾਣੇ ਜਾਂਦੇ ਡੇਰਾ ਸ਼ਰਧਾਲੂ ਅੱਜ ਸਾਰੇ ਜ਼ਿਲ੍ਹੇ ਦੇ ਬਲਾਕਾਂ ਵਿੱਚੋਂ ਸਵੇਰੇ ਤੋਂ ਹੀ ਹਸਪਤਾਲਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ।
ਖੂਨਦਾਨ ਕਰਨ ਆਏ ਇਨ੍ਹਾਂ ਡੇਰਾ ਸ਼ਰਧਾਲੂਆਂ ਵਿੱਚ ਭੈਣਾਂ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਈਆਂ। ਵੱਖ-ਵੱਖ ਹਸਪਤਾਲਾਂ ਵਿਖੇ ਮੌਜੂਦ 45 ਮੈਂਬਰ ਦੇਸ਼ਰਾਜ਼ ਇੰਸਾਂ ਨੇ ਦੱਸਿਆ ਕਿ ਜਲੰਧਰ ਦੇ ਸਿਵਲ ਹਸਪਤਾਲ ਨੇ ਲਿਖਤ ਪੱਤਰ ਲਿਖ ਕੇ ਡੇਰਾ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਹਸਪਤਾਲਾਂ ਦੇ ਬਲੱਡ ਬੈਂਕਾਂ ‘ਚ ਖੂਨ ਦੀ ਕਮੀ ਬਾਰੇ ਦੱਸਦਿਆਂ ਖੂਨਦਾਨ ਕਰਨ ਦੀ ਬੇਨਤੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਅਕਾਈ ਹਸਪਤਾਲ ਨੇ 30 ਯੂਨਿਟ ਖੂਨ ਦੀ ਮੰਗ ਕੀਤੀ ਸੀ ਪ੍ਰੰਤੂ ਉੱਥੇ ਕਾਫੀ ਡੇਰਾ ਸ਼ਰਧਾਲੂ ਖੂਨਦਾਨ ਕਰਨ ਲਈ ਪਹੁੰਚ ਗਏ। ਉੱਥੋਂ ਦੇ ਬੀਟੀਓ ਡਾ. ਹਿਤੇਸ਼ ਨਾਰੰਗ ਨੇ ਬਲੱਡ ਬੈਂਕ ‘ਚ ਖੂਨ ਰੱਖਣ ਦੀ ਜਗ੍ਹਾ ਨਾ ਹੋਣ ਬਾਰੇ ਦੱਸ ਕੇ ਧੰਨਵਾਦ ਕਰਦਿਆਂ ਹੱਥ ਜੋੜ ਕੇ ਹੋਰ ਖੂਨ ਲੈਣ ਤੋਂ ਅਮਸਰੱਥਤਾ ਜਤਾਈ।
ਦੱਸ ਦੇਈਏ ਵੱਖ-ਵੱਖ ਹਸਪਤਾਲਾਂ ਨੂੰ 29 ਅਪਰੈਲ ਤੋਂ ਸ਼ੁਰੂ ਕੀਤੇ ਖੂਨਦਾਨ ਤਹਿਤ ਡੇਰਾ ਸ਼ਰਧਾਲੂ ਹੁਣ ਤੱਕ 418 ਯੂਨਿਟ ਖੂਨਦਾਨ ਕਰ ਚੁੱਕੇ ਹਨ। ਇਸ ਮੌਕੇ ਵੱਖ-ਵੱਖ ਬਲਾਕਾਂ ਤੋਂ ਸੁਜਾਨ ਭੈਣਾਂ, 25 ਮੈਂਬਰ, 15 ਮੈਂਬਰ, ਬਲਾਕ ਭੰਗੀਦਾਸ ਸਮੇਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ ਤੇ ਭੈਣਾਂ ਪਹੁੰਚੀਆਂ ਹੋਈਆਂ ਸਨ। ਜਾਣਕਾਰੀ ਲਈ ਦੱਸ ਦੇਈਏ ਕੋਰੋਨਾ ਵਾਇਰਸ ਦੇ ਕਾਰਨ ਹਸਪਤਾਲਾਂ ਵਿਚ ਖੂਨ ਦੀ ਘਾਟ ਹੋਣ ਲਗ ਪਈ ਸੀ, ਜਿਸਦੇ ਕਾਰਨ ਪੰਜਾਬ ਸਰਕਾਰ ਨੇ ਇਕ ਪੱਤਰ ਰਾਹੀ ਡੇਰਾ ਸ਼ਰਦਾਲੁਆਂ ਤੋਂ ਖੂਨ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਹਰ ਸਾਲ ਖੂਨ ਦਾਨ ਕੈਂਪ ਲਗਾਉਂਦਾ ਹੈ, ਜਿਸ ਵਿਚ ਲੱਖਾ ਲੋਕੀ ਖੂਨਦਾਨ ਕਰਨ ਲਈ ਪਹੁੰਚਦੇ ਹਨ। ਲੇਕਿਨ ਇਸ ਮੁਸ਼ਕਿਲ ਦੀ ਘੜੀ ਵਿਚ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹ ਨੋਜਵਾਨ ਖੂਨਦਾਨ ਕਰਨ ਲਈ ਪਹੁੰਚ ਰਹੇ ਹਨ। ਦੱਸ ਦੇਈਏ ਇਹ ਖੂਨਦਾਰ ਕੈਂਪ ਪੂਰੇ ਪੰਜਾਬ ਵਿਚ 4 ਦਿਨ ਤੱਕ ਚੱਲੇਗਾ।