Despite the evidence : ਚੰਡੀਗੜ੍ਹ : ਕਤਲ ਵਰਗੇ ਗੰਭੀਰ ਅਪਰਾਧ ਵਿੱਚ ਯੂਟੀ ਪੁਲਿਸ ਦੀ ਲਾਪਰਵਾਹੀ ਸਾਹਮਣੇ ਆਈ, ਜਿਥੇ ਮਲੋਆ ਥਾਣਾ ਪੁਲਿਸ ਨੇ ਇੱਕ ਸਾਲ ਪੰਜ ਸਾਲ ਬਾਅਦ ਦੋਸ਼ੀ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ। ਹੁਣ ਦੋਸ਼ੀ ਪੁਲਿਸ ਦੀ ਪਕੜ ਤੋਂ ਵੀ ਦੂਰ ਚਲਾ ਗਿਆ ਹੈ। ਹੁਣ ਪੁਲਿਸ ਨੇ ਦੋਸ਼ੀ ਦੀ ਗ੍ਰਿਫਤਾਰੀ ਲਈ ਥਾਣਾ ਇੰਚਾਰਜ ਚਿਰੰਜੀ ਲਾਲ ਦੀ ਅਗਵਾਈ ਵਿੱਚ ਇਕ ਟੀਮ ਵੀ ਗਠਿਤ ਕਰ ਦਿੱਤੀ ਹੈ।
18 ਮਾਰਚ 2019 ਵਿੱਚ ਡੱਡੂਮਾਜਰਾ ਦੇ ਜੰਗਲ ਵਿੱਚ 6 ਦਿਨ ਪੁਰਾਣੀ ਇਕ ਖੂਨ ਨਾਲ ਭਰੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਸਥਾਨਕ ਨਿਵਾਸੀ ਸ਼ੇਰ ਸਿੰਘ ਵਜੋਂ ਹੋਈ ਸੀ। ਉਸ ਦੇ ਕਤਲ ਨਾਲ ਸਬੰਧਤ ਮੌਕੇ ਤੋਂ ਹੀ ਕਈ ਤੱਥ ਵੀ ਮੌਜੂਦ ਮਿਲੇ ਸਨ। ਮ੍ਰਿਤਕ ਦੀ ਅੱਖ ਅਤੇ ਚਿਹਰੇ ’ਤੇ ਡੂੰਘੀ ਸੱਟ ਸੀ। ਦੋਸ਼ੀ ਮੱਖਣ ਸਿੰਘ ਨੂੰ ਮ੍ਰਿਤਕ ਨਾਲ ਆਖਰੀ ਵਾਰ ਦੇਖਿਆ ਗਿਆ ਸੀ। ਬਾਵਜੂਦ ਤੱਥਾਂ ਦੇ ਮਲੋਇਆ ਥਾਣਾ ਪੁਲਿਸ ’ਤੇ ਗੋਲਮੋਲ ਅਤੇ ਢਿੱਲੀ ਕਾਰਵਾਈ ਦਾ ਦੋਸ਼ ਲਗਾ ਕੇ ਮ੍ਰਿਤਕ ਦੀ ਮਾਂ ਕੇਸ਼ਰਵਤੀ ਨੇ 26 ਮਾਰਚ 2019 ਨੂੰ ਐੱਸਐੱਸਪੀ ਵਿੰਡੋ ’ਤੇ ਮੱਖਣ ’ਤੇ ਸ਼ੱਕ ਜਤਾਉਂਦੇ ਹੋਏ ਸ਼ਿਕਾਇਤ ਕੀਤੀ ਸੀ। ਹੁਣ 2 ਸਤੰਬਰ 2020 ਨੂੰ ਥਾਣਾ ਪੁਲਿਸ ਨੇ ਦੋਸ਼ੀ ਸਤਾਨਕ ਨਿਵਾਸੀ ਮੱਖਣ ਸਿੰਘ ਉਰਫ ਮਾਖਨ ਖਿਲਾਫ ਕਤਲ ਦੀ ਧਾਰਾ ਅਧੀਨ ਮਾਮਲਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜ ਥਾਣਾ ਇੰਚਾਰਜ ਵੀ ਬਦਲੇ ਗਏ। ਕਤਲ ਵੇਲੇ ਇੰਸਪੈਕਟਰ ਮਲਕੀਤ ਸਿੰਘ ਉਥੇ ਦੇ ਥਾਣਾ ਇੰਚਾਰਜ ਸਨ ਅਤੇ ਹੁਣ ਮੌਜੂਦਾ ਸਮੇਂ ਇੰਸਪੈਕਟਰ ਚਿਰੰਜੀਲਾਲ ਹਨ। ਮਲੋਆ ਥਾਣਾ ਇੰਚਾਰਜ ਚਿਰੰਜੀਲਾਲ ਨੇ ਇਸ ਕੇਸ ਵਿੱਚ ਇੰਨੀ ਦੇਰ ਨਾਲ ਮਾਮਲਾ ਦਰਜ ਕਰਨ ’ਤੇ ਸਵਾਲ ਕਰਨ ’ਤੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਛੇ ਦਿਨਾਂ ਬਾਅਦ ਮਿਲਣ ਕਾਰਨ ਕਈ ਤੱਥ ਖਤਮ ਹੋ ਚੁੱਕੇ ਸਨ, ਜਿਸ ਕਾਰਨ ਹੁਣ ਬਿਸਰਾ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ।
ਡੱਡੂਮਾਜਰਾ ਨਿਵਾਸੀ ਸ਼ੇਰ ਸਿੰਘ ਦੀ ਮਾਂ ਕੇਸ਼ਰਵਤੀ ਨੇ ਦੱਸਿਆ ਕਿ ਉਸ ਦਾ 30 ਸਾਲਾ ਪੁੱਤਰ ਸ਼ੇਰ ਸਿੰਘ ਪੇਂਟਰ, ਲੋਡਰ ਅਤੇ ਵੇਟਰ ਦਾ ਕੰਮ ਕਰਦਾ ਸੀ। 12 ਮਾਰਚ ਨੂੰ ਸ਼ੇਰ ਸਿੰਘ ਕਿਸੇ ਕਿਰਾਏਦਾਰ ਦਾ ਸਾਮਾਨ ਸਾਥੀ ਮੱਖਣ ਸਿੰਘ ਨਾਲ ਲੋਡ ਕਰਵਾ ਰਿਹਾ ਸੀ। ਦੁਪਹਿਰ ਨੂੰ ਉਸ ਦੇ ਪਤੀ ਨੇ ਸ਼ੇਰ ਸਿੰਘ ਅਤੇ ਮੱਖਣ ਸਿੰਘ ਨੂੰ ਇਕੱਠੇ ਖਾਣਾ ਖਾਂਦੇ ਵੀ ਦੇਖਿਆ ਪਰ ਦੇਰ ਰਾਤ ਤੱਕ ਸ਼ੇਰ ਸਿੰਘ ਘਰ ਨਹੀਂ ਆਇਆ। ਉਨ੍ਹਾਂ ਨੂੰ ਲੱਗਾ ਕਿ ਉਹ ਵਿਆਹ ’ਚ ਕੰਮ ਕਰਨ ਚਲਾ ਗਿਆ ਹੈ। 18 ਮਾਰਚ ਨੂੰ ਡੱਡੂਮਾਜਰਾ ਦੇ ਜੰਗਲ ਵਿੱਚ ਲੱਕੜਾਂ ਲੈਣ ਗਈ ਇਕ ਔਰਤ ਨੇ ਨੌਜਵਾਨ ਦੀ ਖੂਨ ਨਾਲ ਭਰੀ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਦੀ ਪਛਾਣ ਸ਼ੇਰ ਸਿੰਘ ਵਜੋਂ ਹੋਈ ਸੀ।