ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਭਾਰਤ ਵਿਚ ਅਨੁਸੂਚਿਤ ਅੰਤਰਰਾਸ਼ਟਰੀ ਵਪਾਰਕ ਉਡਾਨਾਂ ਦੀ ਆਵਾਜਾਈ ‘ਤੇ ਰੋਕ 30 ਜੂਨ ਤੱਕ ਵਧਾ ਦਿੱਤੀ ਹੈ।
ਹਾਲਾਂਕਿ, ਇਹ ਪਾਬੰਦੀ ਅੰਤਰਰਾਸ਼ਟਰੀ ਆਲ-ਕਾਰਗੋ ਆਪ੍ਰੇਸ਼ਨਾਂ ਅਤੇ ਖਾਸ ਤੌਰ ‘ਤੇ ਹਵਾਬਾਜ਼ੀ ਰੈਗੂਲੇਟਰ ਦੁਆਰਾ ਮਨਜ਼ੂਰੀ ਵਾਲੀਆਂ ਉਡਾਨਾਂ ‘ਤੇ ਲਾਗੂ ਨਹੀਂ ਹੋਏਗੀ। ਚੋਣਵੇਂ ਦੇਸ਼ਾਂ ਨਾਲ ਦੋ ਪੱਖੀ ਏਅਰ ਬਬਲ ਸਮਝੌਤਿਆਂ ਤਹਿਤ ਚੱਲਣ ਵਾਲੀਆਂ ਉਡਾਨਾਂ ਜਾਰੀ ਰਹਿਣਗੀਆਂ।
ਦੇਸ਼ ਭਰ ਵਿਚ 23 ਮਾਰਚ 2020 ਤੋਂ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਕੌਮਾਂਤਰੀ ਵਪਾਰਕ ਯਾਤਰੀਆਂ ਦੀਆਂ ਉਡਾਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਰ ਮਈ 2020 ਤੋਂ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਨਾਂ ਉਡ ਰਹੀਆਂ ਹਨ। ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਵਿਦੇਸ਼ਾਂ ਵਿੱਚ ਫਸੇ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਕੀਤੀ ਗਈ ਸੀ ਅਤੇ ਕਈ ਦੇਸ਼ਾਂ ਨਾਲ ਏਅਰ ਬਲ ਸਮਝੌਤੇ ਵੀ ਕੀਤੇ ਗਏ। ਭਾਰਤ ਕੋਲ ਇਸ ਸਮੇਂ 27 ਦੇਸ਼ਾਂ ਨਾਲ ਦੋ-ਪੱਖੀ ਏਅ ਬਬਲ ਸਮਝੌਤਾ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਸੋਮਵਾਰ ਤੋਂ ਦਿੱਲੀ ‘ਚ ਸ਼ੁਰੂ ਹੋਵੇਗੀ ਅਨਲੌਕ ਪ੍ਰਕਿਰਿਆ, ਜਾਣੋ ਕਿਹੜੇ ਕੰਮਾਂ ਦੇ ਵਿੱਚ ਮਿਲੇਗੀ ਛੋਟ ਤੇ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼
ਦੱਸ ਦੇਈਏ ਕਿ ਭਾਰਤੀ ਹਵਾਬਾਜ਼ੀ ਉਦਯੋਗ ਪਿਛਲੇ ਸਾਲ ਦੇਸ਼ਵਿਆਪੀ ਲੌਕਡਾਊਨ ਕਾਰਨ ਹੋਏ ਨੁਕਸਾਨ ਤੋਂ ਅਜੇ ਵੀ ਉਭਰ ਰਿਹਾ ਹੈ। ਅਪ੍ਰੈਲ ਵਿੱਚ ਮਹਾਮਾਰੀ ਦੀ ਦੂਸਰੀ ਲਹਿਰ ਨੇ ਦੇਸ਼ ਨੂੰ ਇਕ ਵੱਡਾ ਝਟਕਾ ਦਿੱਤਾ, ਜਿਸ ਨਾਲ ਸਾਰੇ ਦੇਸ਼ ਵਿਚ ਹਵਾਈ ਆਵਾਜਾਈ ਵਿੱਚ ਗਿਰਾਵਟ ਆਈ, ਖ਼ਾਸਕਰ ਜਦੋਂ ਭਾਰਤ ਜਾਣ ਵਾਲੀਆਂ ਉਡਾਨਾਂ ‘ਤੇ ਹੋਰ ਦੇਸ਼ਾਂ ਦੁਆਰਾ ਪਾਬੰਦੀ ਲਗਾਈ ਗਈ।