ਯੂਪੀ ਵਿਚ ਜੌਨਪੁਰ ਵਿਚ ਸਾਬਕਾ ਸਾਂਸਦ ਧਨੰਜੈ ਸਿੰਘ ਨੂੰ ਨਮਾਮੀ ਗੰਗੇ ਯੋਜਨਾ ਦੇ ਪ੍ਰੋਜੈਕਟ ਮੈਨੇਜਰ ਦੇ ਅਗਵਾ ਮਾਮਲੇ ਵਿੱਚ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਫੈਸਲਾ ਸੁਣਾਉਣ ਤੋਂ ਪਹਿਲਾਂ ਧਨੰਜੈ ਸਿੰਘ ਦੀਆਂ ਦਲੀਲਾਂ ਵੀ ਸੁਣੀਆਂ।ਕੋਰਟ ਵਿਚ ਜੱਜ ਦੇ ਸਾਹਮਣੇ ਧਨੰਜੈ ਸਿੰਘ ਨੇ ਕਿਹਾ ਕਿ ਮੈਂ ਇਸ ਮਾਮਲੇ ਵਿਚ ਬੇਕਸੂਰ ਹਾਂ। ਮੈਨੇਜਰ ਵੀ ਆਪਣੇ ਬਿਆਨ ਤੋਂ ਮੁਕਰ ਚੁੱਕਾ ਹੈ। ਅੱਜ ਕੋਰਟ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਫਿਲਹਾਲ ਕੋਰਟ ਦੇ ਬਾਹਰ ਧਨੰਜੈ ਦੇ ਸਮਰਥਕਾਂ ਦੀ ਭੀੜ ਲੱਗੀ ਹੈ।
ਕੋਰਟ ਨੇ ਸਾਬਕਾ ਸਾਂਸਦ ਧਨੰਜੈ ਸਿੰਘ ਨੇ ਪਹਿਲਾਂ ਹੀ ਇਸ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਸੀ। ਸਾਬਕਾ ਸਾਂਸਦ ਧਨੰਜੈ ਸਿੰਘ ਨੂੰ MPMLA ਕੋਰਟ ਨੇ 10 ਮਈ 2020 ਵਿਚ ਸੀਵਰ ਟ੍ਰੀਟਮੈਂਟ ਪਲਾਂਟ ਦੇ ਮੈਨੇਜਰ ਅਭਿਨਵ ਸਿੰਘਲ ਨੂੰ ਧਮਕੀ ਤੇ ਅਗਵਾ ਦੇ ਮਾਮਲੇ ਵਿਚ ਦੋਸ਼ੀ ਪਾਇਆ ਸੀ। ਕੋਰਟ ਵਲੋਂ ਦੋਸ਼ੀ ਕਰਾਰ ਦੇਣ ਦੇ ਬਾਅਦ ਸਾਬਕਾ ਸਾਂਸਦ ਨੂੰ ਪੁਲਿਸ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਮੁਜ਼ੱਫਰਨਗਰ ਵਾਸੀ ਜੌਨਪੁਰ ਦੇ ਨਮਾਮੀ ਗੰਗੇ ਦੇ ਪ੍ਰਾਜੈਕਟ ਮੈਨੇਜਰ ਅਭਿਨਵ ਸਿੰਘਲ ਨੇ 10 ਮਈ 2020 ਨੂੰ ਲਾਈਨ ਬਾਜ਼ਾਰ ਥਾਣੇ ਵਿਚ ਅਗਵਾ, ਰੰਗਦਾਰੀ ਮੰਗਣ ਤੇ ਹੋਰ ਧਾਰਾਵਾਂ ਵਿਚ ਧਨੰਜੈ ਸਿੰਘ ਤੇ ਉਸ ਦੇ ਸਾਥੀ ਸੰਤੋਖ ਵਿਕਰਮ ‘ਤੇ FIR ਦਰਜ ਕਰਾਈ ਸੀ। ਉਨ੍ਹਾਂ ਕਿਹਾ ਸੀ ਕਿ ਸੰਤੋਸ਼ ਵਿਕਰਮ ਦੋ ਸਾਥੀਆਂ ਨਾਲ ਵਾਦੀ ਨੂੰ ਅਗਵਾ ਕਰਕੇ ਸਾਬਕਾ ਸਾਂਸਦ ਦੇ ਘਰ ਲੈ ਗਿਆ। ਉਥੇ ਧਨੰਜੈ ਸਿੰਘ ਨੇ ਵਾਦੀ ਨੂੰ ਘੱਟ ਗੁਣਵੱਤਾ ਵਾਲੀ ਸਮੱਗਰੀ ਦੀ ਸਪਲਾਈ ਕਰਨ ਲਈ ਦਬਾਅ ਬਣਾਇਆ। ਇਨਕਾਰ ਕਰਨ ‘ਤੇ ਧਮਕੀ ਦਿੰਦੇ ਹੋਏ ਰੰਗਦਾਰੀ ਮੰਗੀ।
ਇਹ ਵੀ ਪੜ੍ਹੋ : ਪੰਜਾਬ ‘ਚ ਫਿਰ ਵਿਗੜੇਗਾ ਮੌਸਮ ਦਾ ਮਿਜਾਜ਼, ਆਉਣ ਵਾਲੇ ਦਿਨਾਂ ‘ਚ ਮੀਂਹ ਦੀ ਚਿਤਾਵਨੀ ਜਾਰੀ
ਇਸ ਮਾਮਲੇ ਵਿਚ FIR ਦਰਜ ਕਰਕੇ ਪੁਲਿਸ ਨੇ ਧਨੰਜੈ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਹਾਲਾਂਕਿ ਬਾਅਦ ਵਿਚ ਜ਼ਮਾਨਤ ਮਿਲ ਗਈ। ਦੱਸ ਦੇਈਏ ਕਿ ਧਨੰਜੈ ਸਿੰਘ 2024 ਵਿਚ ਜੌਨਪੁਰ ਲੋਕ ਸਭਾ ਸੀਟ ਤੋਂ ਆਪਣੀ ਕਿਸਮਤ ਅਜਮਾਉਣ ਦੀ ਤਿਆਰੀ ਕਰ ਰਹੇ ਸਨ ਤੇ 2 ਮਾਰਚ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਸ ਨਾਲ ਜੁੜਿਆ ਪੋਸਟ ਸ਼ੇਅਰ ਵੀ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: