ਸਰਦੀਆਂ ਵਿਚ ਆਮ ਕਰਕੇ ਲੋਕ ਠੰਡ ਤੋਂ ਬਚਣ ਲਈ ਕਮਰੇ ਵਿਚ ਅੰਗੀਠੀ ਬਾਲ ਲੈਂਦੇ ਹਨ ਤਾਂ ਜੋ ਠੰਡ ਤੋਂ ਨਿਜਾਤ ਮਿਲ ਸਕੇ ਪਰ ਕਈ ਵਾਰ ਲਾਪ੍ਰਵਾਹੀ ਕਰਕੇ ਇਹ ਅੰਗੀਠੀ ਹੀ ਉਨ੍ਹਾਂ ਲਈ ਕਾਲ ਬਣ ਜਾਂਦੀ ਹੈ।
ਅਜਿਹਾ ਹੀ ਇਕ ਮਾਮਲਾ ਮੋਹਾਲੀ ਦੇ ਪਿੰਡ ਮੁੱਲਾਂਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਨੇਪਾਲ ਤੋਂ ਇਕ ਸ਼ਖਸ ਆਪਣੀ ਪਤਨੀ ਤੇ ਬੱਚੇ ਨਾਲ ਕਮਰੇ ਵਿਚ ਅੰਗੀਠੀ ਬਾਲ ਕੇ ਸੁੱਤਾ ਹੋਇਆ ਸੀ। ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਸ਼ਖਸ ਆਪਣੀ ਪਤਨੀ ਤੇ ਬੱਚੇ ਨਾਲ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਲੈਂਦਾ ਹੈ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਅੰਗੀਠੀ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਵੇਗੀ।
ਇਹ ਵੀ ਪੜ੍ਹੋ : ਗਮ ‘ਚ ਬਦਲੀਆਂ ਖੁਸ਼ੀਆਂ, ਧੀ ਦੇ ਵਿਆਹ ਦਾ ਕਾਰਡ ਵੰਡਣ ਜਾ ਰਹੇ ਮਾਪਿਆਂ ਨਾਲ ਵਾਪਰਿਆ ਹਾ.ਦ/ਸਾ
ਘਟਨਾ ਬਾਰੇ ਪਤਾ ਉਦੋਂ ਲੱਗਾ ਜਦੋਂ ਘਰ ਦਾ ਦਰਵਾਜ਼ਾ ਕੋਈ ਖੋਲ੍ਹ ਨਹੀਂ ਰਿਹਾ ਸੀ ਤੇ ਮਕਾਨ ਮਾਲਕ ਦੇ ਮੁੰਡੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ। ਪੁਲਿਸ ਵੱਲੋਂ ਦਰਵਾਜ਼ਾ ਤੋੜਿਆ ਗਿਆ। ਪਰਿਵਾਰ ਦੇ ਮੈਂਬਰ ਬੇਹੋਸ਼ ਪਾਏ ਜਾਂਦੇ ਹਨ। ਸ਼ਖਸ ਦੀ ਪਤਨੀ ਬੈੱਡ ‘ਤੇ ਬੇਸੁਧ ਪਈ ਸੀ ਤੇ ਡੇਢ ਸਾਲਾ ਮਾਸੂਮ ਵੀ ਬੇਹੋਸ਼ ਪਾਇਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ ਤੇ ਬੱਚੇ ਦੀ ਹਾਦਸੇ ਵਿਚ ਮੌਤ ਹੋ ਗਈ ਹੈ ਜਦੋਂ ਕਿ ਵਿਅਕਤੀ ਹਸਪਤਾਲ ਵਿਚ ਜੇਰੇ ਇਲਾਜ ਹੈ।
ਵੀਡੀਓ ਲਈ ਕਲਿੱਕ ਕਰੋ -:
