ਨਸ਼ਿਆਂ ਕਰਕੇ ਮਾਪਿਆਂ ਦਾ ਇਕ ਹੋਰ ਪੁੱਤ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ ਹੈ। ਤਰਨਤਾਰਨ ਦੇ ਪਿੰਡ ਜੋਧਪੁਰ ‘ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਦੀ ਪਛਾਣ ਰਾਹੁਲ ਵਜੋਂ ਹੋਈ ਹੈ ਤੇ ਉਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਹੁਲ ਨੂੰ ਇਕ ਸਾਲ ਤੋਂ ਨਸ਼ੇ ਪੀਣ ਦੀ ਲੱਤ ਲੱਗੀ ਹੋਈ ਸੀ। ਰਾਹੁਲ ਵਿਆਹਿਆ ਹੋਇਆ ਸੀ ਤੇ ਉਸ ਦੀ ਪਤਨੀ ਨੇ ਦੱਸਿਆ ਕਿ ਪਿਛਲੇ ਲਗਭਗ ਇਕ ਸਾਲ ਤੋਂ ਰਾਹੁਲ ਨਸ਼ੇ ਕਰ ਰਿਹਾ ਸੀ। ਉਸ ਦੀ ਇਸ ਆਦਤ ਨੂੰ ਛੁਡਾਉਣ ਲਈ ਪਿਛਲੇ 3 ਦਿਨ ਤੋਂ ਰਾਹੁਲ ਘਰ ਹੀ ਮੌਜੂਦ ਸੀ ਪਰ ਨਸ਼ੇ ਦੀ ਤੋੜ ਸਹਾਰ ਨਾ ਸਕਣ ਕਰਕੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਖਰੜ : ਤੀਜੀ ਮੰਜ਼ਿਲ ਦੀ ਫਲੈਟ ‘ਚ ਸਲੰਡਰ ਫ/ਟਣ ਨਾਲ ਲੱਗੀ ਭਿ.ਆ/ਨਕ ਅੱ/ਗ, ਲੱਖਾਂ ਦਾ ਸਾਮਾਨ ਸੜਕੇ ਸੁਆਹ
ਰਾਹੁਲ 2 ਬੱਚਿਆਂ ਦਾ ਪਿਓ ਸੀ ਤੇ ਹੁਣ ਉਸ ਦੀ ਮੌਤ ਨਾਲ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਵੱਡੇ ਭਰਾ ਦੀ ਵੀ ਨਸ਼ੇ ਨਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਰ ਨਾਲ ਹੀ ਪਰਿਵਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਨਸ਼ਿਆਂ ਦੀ ਵਿਕਰੀ ‘ਤੇ ਰੋਕ ਲਗਾਈ ਜਾਵੇ ਕਿਉਂਕਿ ਸ਼ਰੇਆਮ ਨਸ਼ੇ ਮਿਲਣ ਕਰਕੇ ਨੌਜਵਾਨ ਇਸ ਦੇ ਆਦੀ ਹੋ ਰਹੇ ਹਨ ਤੇ ਆਪਣੀ ਤੇ ਪਰਿਵਾਰ ਵਾਲਿਆਂ ਦੀ ਜ਼ਿੰਦਗੀ ਤਬਾਹ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























