Direct flight from Chandigarh : ਕੋਰੋਨਾ ਸੰਕਟ ਦੌਰਾਨ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਕਈ ਹਵਾਬਾਜ਼ੀ ਕੰਪਨੀਆਂ ਨੇ ਆਪਣੀਆਂ ਨਵੀਆਂ ਫਲਾਈਟਸ ਸ਼ੁਰੂ ਕਰਨ ਦਾ ਉਤਸ਼ਾਹ ਦਿਖਾਇਆ ਹੈ। ਇਸੇ ਲੜੀ ਵਿਚ ਐਤਵਾਰ ਨੂੰ ਏਅਰਪੋਰਟ ਤੋਂ ਚੇਨਈ ਲਈ ਸਿੱਧੀ ਫਲਾਈਟ ਸ਼ੁਰੂ ਹੋ ਗਈ। ਇਹ ਫਲਾਈਟ ਸ਼ਾਮ ਨੂੰ 5.10 ਵਜੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਪਹੁੰਚੇਗੀ ਅਤੇ ਸ਼ਾਮ 5.50 ਵਜੇ ਚੇਨਈ ਲਈ ਉਡਾਨ ਭਰੇਗੀ। ਫਲਾਈਟ ਸੋਮਵਾਰ, ਮੰਗਲਵਾਰ ਤੇ ਐਤਵਾਰ ਨੂੰ ਆਪ੍ਰੇਸ਼ਨਲ ਹੋਵੇਗੀ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਬੁਲਾਰੇ ਪ੍ਰਿੰਸ ਨੇ ਦੱਸਿਆ ਕਿ ਛੇਤੀ ਜੈਪੁਰ ਅਤੇ ਸ਼੍ਰੀਨਗਰ ਏਅਰਪੋਰਟ ਲਈ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸਿੱਧੀ ਫਾਲਈਟ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਜੈਪੁਰ ਏਅਰਪੋਰਟ ਲਈ 24 ਅਗਸਤ ਤੋਂ ਉਡਾਨ ਸ਼ੁਰੂ ਹੋਵੇਗੀ। ਇਹ ਫਲਾਈਟ ਸਵੇਰੇ 10.40 ਵਜੇ ਏਅਰਪੋਰਟ ’ਤੇ ਲੈਂਡ ਹੋਵੇਗੀ ਜਦਕਿ ਦੁਪਹਿਰ ਨੂੰ 11.40 ਵਜੇ ਜੈਪੁਰ ਏਅਰਪੋਰਟ ਲਈ ਉਡਾਨ ਭਰੇਗੀ। ਫਲਾਈਟ ਸੋਮਵਾਰ, ਬੁੱਧਵਾਰ ਅਤੇ ਐਤਵਾਰ ਨੂੰ ਆਪ੍ਰੇਸ਼ਨਲ ਹੋਵੇਗੀ। ਉਥੇ, ਸ਼੍ਰੀਨਗਰ ਅਤੇ ਲਖਨਊ ਲਈ 25 ਅਗਸਤ ਤੋਂ ਫਲਾਈਟ ਸ਼ੁਰੂ ਹੋਵੇਗੀ। ਸ਼੍ਰੀਨਗਰ ਵਾਲੀ ਫਲਾਈਟ ਦੁਪਹਿਰ 9.25 ਵਜੇ ਸ਼੍ਰੀਨਗਰ ਲਈ ਉਡਾਨ ਭਰੇਗੀ, ਉਥੇ 12.55 ਵਜੇ ਇਹ ਫਲਾਈਟ ਏਅਰਪੋਰਟ ’ਤੇ ਲੈਂਡ ਹੋਵੇਗੀ। ਫਲਾਈਟ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸ਼ੁਰੂ ਹੋਵੇਗੀ।
ਜੈਪੁਰ ਵਾਲੀ ਫਲਾਈਟ ਸਵੇਰੇ 10.40 ਵਜੇ ਚੰਡੀਗੜ੍ਹ ਏਅਰਪੋਰਟ ’ਤੇ ਲੈਂਡ ਹੋਵੇਗੀ ਅਤੇ 11.40 ਵਜੇ ਏਅਰਪੋਰਟ ਤੋਂ ਜੈਪੁਰ ਲਈ ਉਡਾਨ ਬਰੇਗੀ। ਇਹ ਫਲਾਈਟ ਸੋਮਵਾਰ, ਬੁੱਧਵਾਰ ਅਤੇ ਐਤਵਾਰ ਨੂੰ ਆਪ੍ਰੇਸ਼ਨਲ ਹੋਵੇਗੀ। ਲਖਨਊ ਵਾਲੀ ਫਲਾਈਟ ਸਵੇਰੇ 8.25 ਵਜੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਹੋਵੇਗੀ ਅਤੇ ਦੁਪਹਿਰ 1.55 ਵਜੇ ਲਖਨਊ ਲਈ ਉਡਾਨ ਭਰੇਗੀ। ਇਹ ਫਲਾਈਟ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਨ ਭਰੇਗੀ।