ਜਲੰਧਰ ਦਿਹਾਤ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰਾਏਪੁਰ ਰਸੂਲਪੁਰ ਵਿਚ ਘਰ ਦੀ ਵੰਡ ਨੂੰ ਲੈ ਕੇ ਛੋਟੇ ਭਰਾ ਨੇ ਵੱਡੇ ਭਰਾ ਨੂੰ ਬੁਰੀ ਤਰ੍ਹਾਂ ਕੁੱਟ ਦਿੱਤੇ। ਇਸ ਦੇ ਬਾਅਦ ਵੱਡੇ ਭਰਾ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਏਪੁਰ ਵਾਸੀ ਸਰਬਜੀਤ ਵਜੋਂ ਹੋਈ ਹੈ। ਵਾਰਦਾਤ ਦੇ ਬਾਅਦ ਮੌਕੇ ‘ਤੇ ਪਹੁੰਚੀ ਥਾਣਾ ਮਕਸੂਦਾਂ ਦੀ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈਲ ਲਿਆ ਹੈ। ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਪਿੰਡ ਰਾਏਪੁਰ ਵਾਸੀ ਮਨਜੀਤ ਸਿੰਘ ਵਜੋਂ ਹੋਈ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾਂ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਰਾਏਪੁਰ ਵਿਚ ਦੋ ਭਰਾਵਾਂ ਵਿਚ ਜ਼ਮੀਨ ਵੰਡ ਨੂੰ ਲੈ ਕੇ ਵਿਵਾਦ ਹੋਇਆ ਸੀ।ਇਸ ਦੌਰਾਨ ਦੋਵਾਂ ਵਿਚ ਝਗੜਾ ਹੋਇਆ ਤੇ ਵੱਡੇ ਭਰਾ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਇਸ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਰਿਸ਼ਤੇ ਹੋਏ ਤਾਰ-ਤਾਰ, ਜਵਾਈ ਨੇ ਸੱਸ ਨੂੰ ਗੋ/ਲੀ ਮਾ/ਰ ਉਤਾਰਿਆ ਮੌ/ਤ ਦੇ ਘਾਟ
ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਦਿਓਰ ਦੇ ਨਾਲ ਉਸ ਦੇ ਪਤੀ ਦਾ ਪਿਛਲੇ ਕਾਫੀ ਮਹੀਨਿਆਂ ਤੋਂ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਸੋਮਵਾਰ ਰਾਤ ਨੂੰ 10.00 ਵਜੇ ਉਨ੍ਹਾਂ ਦਾ ਦਿਓਰ ਮਨਜੀਤ ਸਿੰਘ ਘਰ ਆਇਆ ਤੇ ਜ਼ੋਰ-ਜ਼ੋਰ ਬੋਲ ਕੇ ਲੜਾਈ ਕਰਨ ਲੱਗਾ। ਇਸ ਦੇ ਬਾਅਦ ਜਦੋਂ ਮੈਂ ਆਪਣੇ ਪਤੀ ਨਾਲ ਬਾਹਰ ਦੇਖਣ ਲਈ ਗਈ ਤਾਂ ਉਨ੍ਹਾਂ ਦਾ ਦਿਓਰ ਉਨ੍ਹਾਂ ਦੋਵਾਂ ਨਾਲ ਮਾਰਕੁੱਟ ਕਰਨ ਲੱਗਾ।ਇਸ ਦੌਰਾਨ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਘਰ ਦੇ ਅੰਦਰ ਭੇਜ ਕੇ ਉਸ ਦੀ ਜਾਨ ਬਚਾਈ ਤੇ ਮਨਜੀਤ ਨੇ ਉਨ੍ਹਾਂ ਦੇ ਪਤੀ ਸਰਬਜੀਤ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜ਼ਖਮੀ ਸਰਬਜੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਰਬਜੀਤ ਨੂੰ ਹਿਰਾਸਤ ਵਿਚ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -:
