ਅੰਮ੍ਰਿਤਸਰ ਵਿਚ ਇਕ ਵਿਅਕਤੀ ਸੁਨਿਆਰੇ ਦੀ ਦੁਕਾਨ ਵਿਚ ਵੜ ਗਿਆ ਤੇ ਫਿਰ ਸੁਨਿਆਰੇ ਨੂੰ ਪਿਸਤੌਲ ਦਿਖਾ ਕੇ ਧਮਕਾਉਣ ਲੱਗਾ। ਪਹਿਲਾਂ ਤਾਂ ਉਸ ਨੇ ਸੁਨਿਆਰੇ ਨਾਲ ਦੁਰਵਿਵਹਾਰ ਕੀਤਾ ਤੇ ਗਾਲੀ ਗਲੋਚ ਕੀਤਾ ਤੇ ਬਾਅਦ ਵਿਚ ਗੱਲ ਇੰਨੀ ਵਧ ਗਈ ਕਿ ਉਸ ਵਿਅਕਤੀ ਵੱਲੋਂ ਪਿਸਤੌਲ ਦਿਖਾ ਕੇ ਸੁਨਿਆਰੇ ਨੂੰ ਧਮਕਾਇਆ ਗਿਆ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਵਾਰਦਾਤ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੇ ਬਾਅਦ ਤੋਂ ਸਥਾਨਕ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਹੈ। ਦੁਕਾਨਦਾਰਾਂ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪੀੜਤ ਨੇ ਦੱਸਿਆ ਕਿ ਮਾਮਲਾ ਕਿਸੇ ਲੜਕੀ ਨਾਲ ਪੈਸੇ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਾਭਾ ਦੀ DSP ਮਨਦੀਪ ਕੌਰ ਦੀ ਗੱਡੀ ਹੋਈ ਹਾਦ/ਸੇ ਦਾ ਸ਼ਿਕਾਰ, ਗੰਨਮੈਨ ਜ਼ਖਮੀ, DSP ਦੇ ਵੀ ਲੱਗੀਆਂ ਸੱਟਾਂ
ਪੀੜਤ ਜਵੈਲਰਸ ਵਿਨੇ ਨੇ ਦੱਸਿਆ ਕਿ ਬੀਤੀਰਾਤ 9 ਵਜੇ ਦੀ ਹੈ। ਉਸ ਦਾ ਕਿਸੇ ਲੜਕੀ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਲੜਕੀ ਖੁਦ ਪੈਸੇ ਵਾਪਸ ਕਰਨ ਲਈ ਦੁਕਾਨ ‘ਤੇ ਆਉਣ ਵਾਲੀ ਸੀ ਪਰ ਉਸ ਦੌਰਾਨ ਲੜਕੀ ਦਾ ਭਰਾ ਅਚਾਨਕ ਦੁਕਾਨ ‘ਤੇ ਆਇਆ ਤੇ ਬਿਨਾਂ ਕਿਸੇ ਗੱਲਬਾਤ ਦੇ ਗਾਲੀਲ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਵਿਨੇ ਨੇ ਕਿਹਾ ਕਿ ਉਸ ਨੇ ਮੇਰੇ ਮੱਥੇ ‘ਤੇ ਪਿਸਤੌਲ ਤਾਨ ਦਿੱਤੀ। ਜੇਕਰ ਉਹ ਗੰਨ ਚੱਲ ਜਾਂਦੀ ਤਾਂ ਸ਼ਾਇਦ ਮੈਂ ਅੱਜ ਜ਼ਿੰਦਾ ਨਹੀਂ ਹੁੰਦਾ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਵਿਅਕਤੀ ਇਸ ਵਿਚ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























