ਵਨ ਟਾਈਮ ਪਾਸਵਰਡ ਯਾਨੀ ਓਟੀਪੀ ਦਾ ਇਸਤੇਮਾਲ ਅੱਜ ਹਰ ਜਗ੍ਹਾ ਹੋ ਰਿਹਾ ਹੈ। ਬੈਂਕ ਤੋਂ ਲੈ ਕੇ ਸਿਮ ਕਾਰਡ ਤੱਕ ਅਤੇ ਜੀਮੇਲ ਤੋਂ ਲੈ ਕੇ ਵ੍ਹਟਸਐਪ ਲਾਗਇਨ ਤੱਕ ਓਟੀਪੀ ਦਾ ਇਸਤੇਮਾਲ ਹੋ ਰਿਹਾ ਹੈ। ਓਟੀਪੀ ਵਾਲੇ ਮੈਸੇਜ ਨੂੰ ਅਸੀਂ ਇਸਤੇਮਾਲ ਕਰਨ ਦੇ ਬਾਅਦ ਡਿਲੀਟ ਨਹੀਂ ਕਰਦੇ ਜਦੋਂ ਸਾਨੂੰ ਅਜਿਹਾ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਸੈਟਿੰਗ ਦੱਸਾਂਗੇ ਜਿਸ ਨੂੰ ਫੋਨ ਵਿਚ ਆਨ ਕਰਨ ਦੇ ਬਾਅਦ ਤੁਹਾਡੇ ਫੋਨ ਤੋਂ ਓਟੀਪੀ ਤੇ 2FA ਕੋਡ ਆਪਣੇ ਆਪ ਡਿਲੀਟ ਹੋ ਜਾਣਗੇ।
- ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਹ ਫੀਚਰ ਫਿਲਹਾਲ ਸਿਰਫ ਆਈਫੋਨ ਵਿਚ ਹੈ, ਇਹ ਵੀ ਸਿਰਫ ਉਨ੍ਹਾਂ ਆਈਫੋਨ ਵਿਚ ਹੈ ਜਿਨ੍ਹਾਂ ਵਿਚ iOS17 ਹੈ ਤਾਂ ਚੱਲੋ ਹੁਣ ਸੈਟਿੰਗ ਦਾ ਤਰੀਕਾ ਜਾਣਦੇ ਹਾਂ।
- ਸਭ ਤੋਂ ਪਹਿਲਾਂ ਇਹ ਨਿਸ਼ਚਿਤ ਕਰੋ ਕਿ ਤੁਹਾਡੇ ਆਈਫੋਨ ਵਿਚ ਆਈਓਐੱਸ 17 ਹੈ ਜਾਂ ਨਹੀਂ।
- ਇਸ ਦੇ ਬਾਅਦ ਫੋਨ ਦੀ ਸੈਟਿੰਗ ਵਿਚਜਾਓ।
- ਹੁਣ ਮੈਨਿਊ ਤੋਂ ਪਾਸਵਰਡ ਚੁਣੋ।
- ਇਸ ਦੇ ਬਾਅਦ Password Options ‘ਤੇ ਕਲਿੱਕ ਕਰੋ।
- ਹੁਣ Clean Up Automatically ਨੂੰ ਆਨ ਕਰ ਦਿਓ।
- ਇਸ ਸੈਟਿੰਗ ਦੇ ਆਨ ਹੋਣ ਦੇ ਬਾਅਦ ਓਟੀਪੀ ਤੇ 2FA ਨੂੰ iPhone ਆਪਣੇ ਆਪ ਡਿਲੀਟ ਕਰ ਦੇਵੇਗਾ।