ਨਿਊਰੋ ਸਰਜਨ 49 ਸਾਲਾ ਡਾ. ਪ੍ਰਕਾਸ਼ ਖੇਤਾਨ ਨੇ ਆਪਣੀ 18 ਸਾਲਾ ਧੀ ਮਿਤਾਲੀ ਨੂੰ ਮੈਡੀਕਲ ਪ੍ਰਵੇਸ਼ ਪ੍ਰੀਖਿਆ ਪਾਸ ਕਰਾਉਣ ਦੀ ਖਾਤਰ ਇਕ ਯੋਜਨਾ ਬਣਾਈ। ਧੀ ਨੂੰ ਪ੍ਰੇਰਿਤ ਕਰਨ ਲਈ ਡਾ. ਖੇਤਾਨ ਨੇ ਬਿਜ਼ੀ ਹੋਣ ਦੇ ਬਾਵਜੂਦ NEET ਦੀ ਤਿਆਰੀ ਕੀਤੀ ਤੇ ਇਸ ਸਾਲ ਦੋਵਾਂ ਨੇ ਇਕੱਠੇ ਪ੍ਰੀਖਿਆ ਪਾਸ ਕਰ ਲਈ। ਬੇਟੀ ਨੂੰ ਨੀਟ ਦੇ ਸਕੋਰ ਦੇ ਆਧਾਰ ‘ਤੇ ਦੇਸ਼ਦੇ ਚੋਟੀ ਦੇ ਮੈਡੀਕਲ ਕਾਲਜ ਵਿਚ ਦਾਖਲਾ ਮਿਲ ਗਿਆ। ਖਾਲ ਗੱਲ ਹੈ ਕਿ ਧੀ ਨੇ ਪਿਤਾ ਨੂੰ ਪਿੱਛੇ ਛੱਡਦੇ ਹੋਏ ਜ਼ਿਆਦਾ ਅੰਕ ਹਾਸਲ ਕੀਤੇ ਹਨ।
ਡਾ. ਖੇਤਾਨ ਨੇ ਦੱਸਿਆ ਕਿ ਮੇਰੀ ਧੀ ਕੋਵਿਡ-19 ਦੇ ਬਾਅਦ ਪੜ੍ਹਾਈ ਵਿਚ ਦਿਲਚਸਪੀ ਬਣਾਈ ਰੱਖਣ ਲਈ ਸੰਘਰਸ਼ ਕਰ ਰਹੀ ਸੀ। ਮੈਂ ਉਸਨੂੰ ਰਾਜਸਥਾਨ ਦੇ ਕੋਟਾ ਵਿਚ ਇਕ ਕੋਚਿੰਗ ਇੰਸਟੀਚਿਊਟ ਵਿਚ ਦਾਖਲਾ ਦਿਵਾਇਆ ਪਰ ਉਥੋਂ ਦੇ ਮਾਹੌਲ ਵਿਚ ਉਹ ਸਹਿਜ ਨਹੀਂ ਸੀ। ਇਸ ਕਾਰਨ ਉਹ ਘਰ ਵਾਪਸਆ ਗਈ। ਸਖਤ ਮਿਹਨਤ ਦੇ ਬਾਅਦ ਉਸ ਨੇ ਇਹ ਸਫਲਤਾ ਹਾਸਲ ਕੀਤੀ। ਮੈਂ ਆਪਣੀ ਧੀ ਨੂੰ ਉਸ ਦੇ ਨਾਲ ਨੀਟ ਯੂਜੀ2023 ਵਿਚ ਸ਼ਾਮਲ ਹੋ ਕੇ ਪ੍ਰੇਰਿਤ ਕਰਨ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ : UGC ਨੇ ਲਾਂਚ ਕੀਤਾ WhatsApp ਚੈਨਲ, ਹੁਣ ਯੂਨੀਵਰਸਿਟੀ ਦੀ ਜਾਣਕਾਰੀ ਮਿਲਣਾ ਹੋਵੇਗਾ ਆਸਾਨ
ਉਨ੍ਹਾਂ ਦੱਸਿਆ ਕਿ ਮੈਂ ਸਾਲ 1992 ਵਿਚ ਸੀਪੀਐੱਮਟੀ ਪ੍ਰੀਖਿਆ ਪਾਸ ਕੀਤੀ ਸੀ ਤੇ ਲਗਭਗ 30 ਸਾਲਾਂ ਦੇ ਬਾਅਦ ਆਪਣੀ ਬੇਟੀ ਦਾ ਮਾਰਗਦਰਸ਼ਨ ਤੇ ਪ੍ਰੇਰਿਤ ਕਰਨ ਦੀ ਖਾਤਰ ਫਿਰ ਤੋਂ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕੀਤੀ ਸੀ। ਡਾ. ਖੇਤਾਨ ਨੇ ਸ਼ਿਵਕੁਟੀ ਦੇ ਅਤੇ ਉਨ੍ਹਾਂ ਦੀ ਧੀ ਮਿਤਾਲੀ ਨੇ ਝੂੰਸੀ ਦੇ ਕੇਂਦਰ ਵਿਚ ਪ੍ਰੀਖਿਆ ਦਿੱਤੀ। ਜੂਨ ਵਿਚ ਜਦੋ ਪ੍ਰੀਖਿਆ ਦੇ ਨਤੀਜੇ ਆਏ ਤਾਂ ਮਿਤਾਲੀ ਨੇ 90 ਤੋਂ ਵੱਧ ਅੰਕ ਜਦੋਂ ਕਿ ਡਾ. ਖੇਤਾਨ ਨੇ 89 ਅੰਕ ਹਾਸਲ ਕੀਤੇ।
ਡਾ. ਖੇਤਾਨ ਨੇ ਕਿਹਾ ਕਿ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ। ਈਮਾਨਦਾਰੀ ਤੇ ਸਖਤ ਮਿਹਨਤ ਨਾਲ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: