Doctors and employees affected : ਚੰਡੀਗੜ੍ਹ : ਕੋਰੋਨਾ ਦਾ ਖਤਰਾ ਆਮ ਲੋਕਾਂ ਦੇ ਨਾਲ-ਨਾਲ ਹਸਪਤਾਲਾਂ ਵਿੱਚ ਤਾਇਨਾਤ ਡਾਕਟਰਾਂ ਅਤੇ ਹੋਰ ਮੁਲਾਜ਼ਮਾਂ ’ਤੇ ਵੀ ਤੇਜ਼ੀ ਨਾਲ ਮੰਡਰਾਉਣ ਲੱਗਾ ਹੈ। ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਪੀਜੀਆਈ ਸਣੇ ਸ਼ਹਿਰ ਦੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਅਤੇ ਹੋਰ ਸਟਾਫ ਤੇਜ਼ੀ ਨਾਲ ਇਸ ਦੀ ਲਪੇਟ ਵਿੱਚ ਆ ਰਿਹਾ ਹੈ। ਅਜਿਹੀ ਸਥਿਤੀ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਵਧਦੇ ਦਬਾਅ ਵਿਚਾਲੇ ਵਿਵਸਥਾ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਪੀਜੀਆਈ ਦੇ ਹੁਣ ਤੱਕ 170 ਡਾਕਟਰ ਤੇ ਮੁਲਾਜ਼ਮ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਹਨ ਉਥੇ ਹੀ ਜੀਐਮਸੀਐੱਚ-32 ਤੇ ਜੀਐਮਐਸਐਚ-6 ਵਿੱਚ ਵੀ ਸਟਾਫ ਦੀ ਕਮੀ ਚੱਲ ਰਹੀ ਹੈ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਧਦੇ ਮਰੀਜ਼ਾਂ ਕਾਰਨ ਹਸਪਤਾਲ ਵਿੱਚ ਇਨਫੈਕਸ਼ਨ ਦਾ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਕੋਰੋਨਾ ਦੀ ਲਪੇਟ ਵਿੱਚ ਆ ਰਹੇ ਹਨ। ਉਥੇ ਲੋਕ ਇਸ ਗੱਲ ਤੋਂ ਡਰੇ ਹੋਏ ਹਨ ਕਿ ਹਸਪਤਾਲ ਜਦੋਂ ਸੁਰੱਖਿਅਤ ਨਹੀਂ ਹਨ ਤਾਂ ਭਾਵੇਂ ਉਹ ਸੁਰੱਖਿਅਤ ਕਿਵੇਂ ਰਹਿ ਸਕਣਗੇ। ਉਧਰ ਹਸਪਤਾਲਾਂ ਵਿੱਚ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਦੇ ਨਾਲ ਹੀ ਹੋਰ ਮੁਲਾਜ਼ਮਾਂ ਦੇ ਤੇਜ਼ੀ ਨਾਲ ਇਨਫੈਕਟਿਡ ਹੋਣ ਕਾਰਨ ਉਥੇ ਹੀ ਵਿਵਸਥਾ ਪ੍ਰਭਾਵਿਤ ਹੋਣ ਲੱਗੀ ਹੈ। ਹਾਲਾਤ ਇਹ ਹੈ ਕਿ ਇਹ ਜੀਐਮਐਸਐਚ-16 ਹੋਵੇ ਜਾਂ ਜੀਐਮਸੀਐਚ-32 ਹਰ ਥਾਂ ਹੋਰ ਯੂਨਿਟਸ ਦੇ ਸਟਾਫ ਅਤੇ ਡਾਕਟਰ ਦੀ ਰੋਟੇਸ਼ਨ ਵਾਈਜ਼ ਕੋਵਿਡ-ਵਾਰਡ ਵਿੱਚ ਡਿਊਟੀ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਾਲ ਉਨ੍ਹਾਂ ’ਤੇ ਕੰਮ ਦਾ ਦਬਾਅ ਵੱਧ ਗਿਆ ਹੈ।
ਕੋਰੋਨਾ ਦੀ ਜਾਂਚ ਕਰਵਾਉਣ ਹਸਪਤਾਲਾਂ ਵਿਚ ਪਹੁੰਚਣ ਵਾਲੇ ਸ਼ੱਕੀ ਮਰੀਜ਼ ਕੋਰੋਨਾ ਦੇ ਖਤਰੇ ਤੋਂ ਸਭ ਤੋਂ ਵੱਧ ਡਰੇ ਹੋਏ ਹਨ। ਜੀਐਮਐਸਐਚ-16, ਜੀਐਮਸੀਐਚ-32 ਅਤੇ ਪੀਜੀਆਈ ਵਿੱਚ ਜਾਂਚ ਕਰਵਾਉਣ ਲਈ ਜਾਣ ਦੇ ਨਾਂ ’ਤੇ ਉਨ੍ਹਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਕਿਤੇ ਉਹ ਹਸਪਤਾਲ ਵਿੱਚ ਜਾ ਕੇ ਇਨਫੈਕਟਿਡ ਨਾ ਹੋ ਜਾਣ। ਅਜਿਹੀ ਸਥਿਤੀ ਵਿੱਚ ਉਹ ਸਰਕਾਰੀ ਹਸਪਤਾਲ ਵਿੱਚ ਫ੍ਰੀ ਦੀ ਜਾਂਚ ਕਰਵਾਉਣ ਦੀ ਬਜਾਏ ਨਿੱਜੀ ਲੈਬ ਵਿੱਚ ਸੈਂਕੜੇ ਰੁਪਏ ਖਰਚ ਕਰਕੇ ਜਾਂਚ ਕਰਵਾਉਣਾ ਬਿਹਤਰ ਸਮਝ ਰਹੇ ਹਨ।