Doctors negligence twins loss eyesight : ਚੰਡੀਗੜ੍ਹ: ਪੰਜਾਬ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਡਾਕਟਰੀ ਲਾਪ੍ਰਵਾਹੀ ਕਾਰਨ ਉਮਰ ਭਰ ਅੱਖਾਂ ਦੀ ਰੋਸ਼ਨੀ ਗੁਆਉਣ ਕਾਰਨ ਪਠਾਨਕੋਟ ਦੇ ਚਾਰ ਸਾਲਾ ਜੌੜੇ ਬੱਚਿਆਂ ਨੂੰ ਹਰੇਕ ਲਈ 70 ਲੱਖ ਰੁਪਏ ਤੋਂ ਵੱਧ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਆਪਣੇ ਫ਼ੈਸਲੇ ਵਿੱਚ ਜਸਟਿਸ ਪਰਮਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਕਿਹਾ ਕਿ ਇਹ ਸਪੱਸ਼ਟ ਤੌਰ ’ਤੇ ਸਾਬਿਤ ਹੋਇਆ ਹੈ ਕਿ ਪਠਾਨਕੋਟ ਦੇ ਡਾਕਟਰਾਂ – ਡਾ. ਪੰਕਜ ਸ਼ਰਮਾ, ਉਨ੍ਹਾਂ ਦੀ ਪਤਨੀ ਡਾ: ਤ੍ਰਿਪੁਤੀ ਸ਼ਰਮਾ ਅਤੇ ਡਾ: ਸੁਰਜੀਤ ਸਿੰਘ ਵੱਲੋਂ ਇਸ ਮਾਮਲੇ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ, ਜਿਨ੍ਹਾਂ ਨੇ ਬੱਚਿਆਂ ਲਈ ਸਟੈਂਡਰਡ ਮੈਡੀਕਲ ਪ੍ਰੋਟੋਕਾਲ ਮੁਤਾਬਕ ਆਰਓਪੀ ਲਈ ਸਕ੍ਰੀਨਿੰਗ ਨਹੀਂ ਕੀਤੀ।
ਜੌੜੇ ਬੱਚਿਆਂ ਦਾ ਜਨਮ ਸਮੇਂ ਤੋਂ ਪਹਿਲਾਂ 25 ਜਨਵਰੀ, 2017 ਨੂੰ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ ਸੀ। ਮਈ 2017 ਵਿੱਚ ਪਠਾਨਕੋਟ ਵਿੱਚ ਡਾਕਟਰਾਂ ਵੱਲੋਂ ਉਨ੍ਹਾਂ ਦੇ ਮਾਪਿਆਂ ਨੂੰ ਇਹ ਦੱਸਿਆ ਗਿਆ ਸੀ ਕਿ ਜੌੜੇ ਬੱਚੇ ਆਰਓਪੀ ਸਟੇਜ-5 ਤੋਂ ਪੀੜਤ ਹਨ, ਉਨ੍ਹਾਂ ਨੇ ਪੀਜੀਆਈਐਮਈਆਰ ਵਿਖੇ ਬੱਚਿਆਂ ਦੀ ਜਾਂਚ ਕਰਵਾ ਲਈ। ਅੱਖਾਂ ਦੇ ਮਾਹਰ ਨੇ ਕਿਹਾ ਕਿ ਇਲਾਜ ਲਈ ਬਹੁਤ ਦੇਰ ਹੋ ਚੁੱਕੀ ਹੈ। ਜਦੋਂ ਬੱਚਿਆਂ ਨੂੰ ਏਮਜ਼ ਲਿਜਾਇਆ ਗਿਆ, ਮਾਪਿਆਂ ਨੂੰ ਦੱਸਿਆ ਗਿਆ ਕਿ ਦੇਸ਼ ਵਿਚ ਬਿਮਾਰੀ ਦੇ ਇਸ ਪੜਾਅ ਦਾ ਕੋਈ ਇਲਾਜ ਨਹੀਂ ਹੈ। ਇਸ ਤੋਂ ਬਾਅਦ ਮਾਪਿਆਂ ਨੇ ਬੱਚਿਆਂ ਦੀ ਚੇਨਈ ਦੇ ਅੱਖਾਂ ਦੇ ਹਸਪਤਾਲ ਸੰਕਰਾ ਨੇਤਰਾਲਿਆ ਤੋਂ ਸਰਜਰੀ ਕਰਵਾਈ, ਜਿਸ ਵਿੱਚ ਪਤਾ ਲੱਗਾ ਕਿ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਿਸ ਨਹੀਂ ਆ ਸਕਦੀ। ਇਸ ਤੋਂ ਬਾਅਦ ਪਿਤਾ ਨੇ ਦਸੰਬਰ 2018 ਵਿੱਚ ਉਪਭੋਗਤਾ ਕਮਿਸ਼ਨ ਤੱਕ ਪਹੁੰਚ ਕੀਤੀ।
ਕਮਿਸ਼ਨ ਕਿਹਾ ਕਿ ਹਾਲਾਂਕਿ ਪੈਸੇ ਨਾਲ ਇਸ, ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਫਿਰ ਵੀ ਦਿੱਤੇ ਗਏ ਕਾਨੂੰਨ ਦੇ ਮੱਦੇਨਜ਼ਰ 4 ਸਾਲਾ ਜੌੜੇ ਬੱਚਿਆਂ ਭਾਵਿਕ ਅਤੇ ਭਾਵਿਸ਼ ਮਹਾਜਨ ਡਾਕਟਰਾਂ ਨੂੰ ਸ਼ਿਕਾਇਤ ਦਰਜ ਹੋਣ ਤੋਂ ਲੈ ਕੇ ਸਾਲਾਨਾ 7 ਫੀਸਦੀ ਵਿਆਜ ਦਰ ਨਾਲ 70 ਲੱਖ ਰੁਪਏ ਮੁਆਵਜ਼ਾ ਦੇਣਾ ਹੋਵੇਗਾ। ਮੁਆਵਜ਼ੇ ਦੀ ਰਕਮ 3 ਡਾਕਟਰਾਂ ਦੁਆਰਾ ਅਦਾ ਕੀਤੀ ਜਾਏਗੀਯ। ਇਹ ਤਿੰਨ ਡਾਕਟਰਾਂ ਵੱਲੋਂ ਪੂਰੀ ਤਰ੍ਹਾਂ ਡਾਕਟਰੀ ਲਾਪਰਵਾਹੀ ਅਤੇ ਸੇਵਾ ਵਿਚ ਕਮੀ ਦੇ ਨਤੀਜੇ ਵਜੋਂ ਸ਼ਿਕਾਇਤਕਰਤਾ ਨੂੰ ਹੋਣ ਵਾਲੀ ਮਾਨਸਿਕ ਪ੍ਰੇਸ਼ਾਨੀ ਅਤੇ ਬੱਚਿਆਂ ਦੀ ਨਜ਼ਰ ਜਾਣ ਦੇ ਹਰਜਾਨੇ ਵਜੋਂ ਭਰਨ ਦੇ ਹੁਕਮ ਦਿੱਤੇ ਗਏ ਹਨ। ਕਮਿਸ਼ਨ ਨੇ ਕਿਹਾ ਕਿ ਅੰਨ੍ਹਾਪਨ ਸਭ ਤੋਂ ਗੰਭੀਰ ਰੂਪ ਦੀ ਕਮਜ਼ੋਰ ਹੈ, ਜੋਕਿ ਵਿਅਕਤੀ ਦੇ ਰੋਜ਼ਮਰ੍ਹਾ ਦੇ ਕੰਮ ਕਰਨ ਅਤੇ ਬਿਨਾਂ ਸਹਾਇਤਾ ਪ੍ਰਾਪਤ ਕਰਨ ਦੀ ਯੋਗਤਾ ਨੂੰ ਘਟਾਉਂਦਾ ਹੈ।