ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਚੱਲ ਰਹੀ ਹੜਤਾਲ ਸ਼ੁੱਕਰਵਾਰ ਤੱਕ ਜਾਰੀ ਰਹੇਗੀ। ਇਹ ਫੈਸਲਾ ਪੀਸੀਐਮਐਸ ਐਸੋਸੀਏਸ਼ਨ ਦੀ ਦੇਰ ਰਾਤ ਹੋਈ ਮੀਟਿੰਗ ਵਿੱਚ ਲਿਆ ਗਿਆ।
ਮਤਲਬ ਅਗਲੇ ਪੰਜ ਦਿਨਾਂ ਤੱਕ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਅਤੇ ਹੋਰ ਸੇਵਾਵਾਂ ਜਾਰੀ ਨਹੀਂ ਰਹਿਣਗੀਆਂ ਅਤੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਡਾਕਟਰਾਂ ਨੇ ਸੋਮਵਾਰ ਤੋਂ ਪੂਰੀ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਸੀ, ਪਰ ਸਿਹਤ ਮੰਤਰੀ ਨੇ ਉਨ੍ਹਾਂ ਤੋਂ ਸ਼ੁੱਕਰਵਾਰ ਤੱਕ ਦਾ ਸਮਾਂ ਮੰਗਿਆ ਹੈ। ਇਸ ਤੋਂ ਬਾਅਦ ਡਾਕਟਰਾਂ ਨੇ ਫੈਸਲਾ ਕੀਤਾ ਕਿ ਹੜਤਾਲ ਸ਼ੁੱਕਰਵਾਰ ਤੱਕ ਜਾਰੀ ਰਹੇਗੀ। ਓਪੀਡੀ ਸਰਵਿਸ, ਇਲੈਕਟਿਵ ਸਰਜਰੀ, ਵੀਡੀਓ ਕਾਨਫਰੰਸਿੰਗ, ਵੈਬਿਨਾਰ, ਯੂਡੀਆਈਡੀ ਕੈਂਪ, ਸਰਬੱਤ ਬੀਮਾ ਯੋਜਨਾ, ਵੀਆਈਪੀ ਡਿਊਟੀ, ਅਸਲਾ ਲਾਇਸੈਂਸ ਅਤੇ ਡਰਾਈਵਿੰਗ ਲਾਇਸੈਂਸ, ਡੋਪ ਟੈਸਟ ਸੇਵਾਵਾਂ ਦਾ ਬਾਈਕਾਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਆਤਮ-ਨਿਰਭਰ ਬਣਾਉਣ ਦੀ ਕਵਾਇਦ- ਪੰਜਾਬ ‘ਚ ਹੁਣ ਸ਼ੂਗਰ ਮਿੱਲਾਂ ਕਰਨਗੀਆਂ ਅਲਕੋਹਲ ਦਾ ਉਤਪਾਦਨ
ਜ਼ਿਕਰਯੋਗ ਹੈ ਕਿ ਛੇਵੇਂ ਪੇ ਕਮਿਸ਼ ਦੀਆਂ ਸਿਫਾਰਿਸ਼ਾਂ ਦਾ ਵਿਰੋਧ ਕਰ ਰਹੇ ਸਰਕਾਰੀ ਡਾਕਟਰਾਂ ਵੱਲੋਂ ਹੜਤਾਲ ਦੇ ਚੱਲਦਿਆਂ ਮਰੀਜ਼ਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਮਰੀਜ਼ਾਂ ਨੂੰ ਹੜਤਾਲ ਬਾਰੇ ਨਹੀਂ ਪਤਾ ਉਨ੍ਹਾਂ ਨੂੰ ਵਾਪਿਸ ਪਰਤਨਾ ਪੈ ਰਿਹਾ ਹੈ।