Dog Waiting owner: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਦੇਸ਼ ‘ਚ ਹਰ ਰੋਜ ਕਈ ਮੌਤਾਂ ਹੋ ਰਹੀਆਂ ਹਨ ਅਤੇ ਕਈ ਮਾਮਲੇ ਹਰ ਰੋਜ਼ ਸਾਹਮਣੇ ਆ ਰਹੇ ਹਨ। ਅਜਿਹੇ ‘ਚ ਚੀਨ ਦੀ ਵੁਹਾਨ ਦੇ ਹਸਪਤਾਲ ‘ਚ ਇਹ ਕੁਤੇ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਬਹੁਤ ਸ਼ੇਅਰ ਕੀਤੀ ਜਾ ਰਹੀ ਹੈ। ਜਿਸਨੂੰ ਦੇਖਕੇ ਹਰ ਕੋਈ ਭਾਵੁਕ ਹੋ ਰਿਹਾ ਹੈ ,ਸ਼ੇਅਰ ਕੀਤੇ ਗਏ ਪੋਸਟਾਂ ‘ਚ ਲਿਖਿਆ ਹੈ, ‘ਜੀਓ-ਬਾਓ (ਕੁੱਤੇ ਦਾ ਨਾਮ) ਦੇ ਮਾਲਕ ਦੀ ਮੌਤ ਕੋਰੋਨਾ ਵਾਇਰਸ ਨਾਲ ਹੋ ਗਈ ਪਰ ਇਸ ਗੱਲ ਤੋਂ ਅਨਜਾਨ ਜਿਓ-ਬਾਓ ਤਿੰਨ ਮਹੀਨਿਆਂ ਤੱਕ ਹਸਪਤਾਲ ਦੇ ਗੇਟ ‘ਤੇ ਉਸਦੇ ਇੰਤਜ਼ਾਰ ‘ਚ ਹੀ ਬੈਠਾ ਰਿਹਾ। ਸੱਤ ਸਾਲਾਂ ਦਾ ਜਿਓ-ਬਾਓ ਚੀਨ ਦੇ ਵੁਹਾਨ ਤਾਈਕੰਗ ਹਸਪਤਾਲ ‘ਚ ਤਿੰਨ ਮਹੀਨਿਆਂ ਤੱਕ ਆਪਣੀ ਮਾਲਕ ਦਾ ਇੰਤਜ਼ਾਰ ਕੀਤਾ। ਕੁੱਤੇ ਦੇ ਮਾਲਕ ਦਾ ਹਸਪਤਾਲ ‘ਚ 5 ਦਿਨ ਤੱਕ ਇਲਾਜ ਚਲਿਆ ਅਤੇ ਉਸਦੀ ਮੌਤ ਹੋ ਗਈ। ਜੀਓ-ਬਾਓ ਇਸ ਗੱਲ ਤੋਂ ਬਿਲਕੁੱਲ ਅਨਜਾਨ ਮਾਲਕ ਦੇ ਠੀਕ ਹੋਕੇ ਵਾਪਿਸ ਆਉਣ ਦਾ ਇੰਤਜ਼ਾਰ ਕਰਦਾ ਰਿਹਾ। ਹਸਪਤਾਲ ਦਾ ਸਟਾਫ ਵੀ ਉਸਨੂੰ ਰੋਜ਼ ਦੇਖਦਾ ਅਤੇ ਖਾਣ ਪੀਣ ਨੂੰ ਵੀ ਦਿੱਤਾ ਜਾਂਦਾ।
ਹਸਪਤਾਲ ‘ਚ ਕੰਮ ਕਰਨ ਵਾਲੇ ਵੂ ਕਿਊਇਫੇਨ ਨੇ ਦੱਸਿਆ ਕਿ ” ਪਹਿਲੀ ਵਾਰ ਅਪ੍ਰੈਲ ਦੇ ਮਹੀਨੇ ਵਿੱਚ ਇਸ ਕੁੱਤੇ ਨੂੰ ਹਸਪਤਾਲ ਦੇ ਗੇਟ ਉੱਤੇ ਬੈਠੇ ਦੇਖਿਆ ਅਤੇ ਇਸਨੂੰ ਦੇਖਦੇਹੀ ਮੈਂ ਇਸਨੂੰ ਜਿਓ ਬਾਓ ਦੇ ਨਾਮ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਬਾਅਦ ਵਿੱਚ ਜਦੋਂ ਮੈਂ ਇਸਨੂੰ ਰੋਜਾਨਾ ਹਸਪਤਾਲ ਬੈਠਿਆ ਦੇਖਦਾ ਤਾਂ ਸੋਚਦਾ ਆਖ਼ਿਰ ਮਾਜਰਾ ਕਿ ਹੈ ਫਿਰ ਪਤਾ ਚਲਿਆ ਕਿ ਜਿਓ – ਬਾਓ ਦੇ ਮਾਲਿਕ ਦੀ ਮੌਤ ਕੋਰੋਨਾਵਾਇਰਸ ਨਾਲ ਹੋ ਗਈ ਸੀ ਪਰ ਇਸ ਗੱਲ ਤੋਂ ਅਨਜਾਨ ਜਿਓ – ਬਾਓ ਰੋਜਾਨਾ ਆਪਣੇ ਮਾਲਿਕ ਦਾ ਇੰਤਜਾਰ ਕਰਦਾ ਹੈ। ਜੀਓ-ਬਾਓ ਦੀ ਪੂਰੀ ਕਹਾਣੀ ਮੀਡੀਆ ਦੁਆਰਾ ਸਾਂਝੀ ਕੀਤੀ ਗਈ। ਹਸਪਤਾਲ ਦਾ ਸਟਾਫ ਜਦੋਂ ਵੀ ਉਸਨੂੰ ਕਿਸੇ ਕੋਲ ਛੱਡ ਦੇ ਉਹ ਫਿਰ ਵਾਪਿਸ ਮੁੜ ਆਉਂਦਾ ਅਤੇ ਇੰਤਜ਼ਾਰ ਕਰਦਾ ਰਹਿੰਦਾ।
Home ਖ਼ਬਰਾਂ ਤਾਜ਼ਾ ਖ਼ਬਰਾਂ COVID-19 ਨਾਲ ਮਾਲਕ ਦੀ ਹੋਈ ਮੌਤ, ਹਸਪਤਾਲ ਦੇ ਬਾਹਰ 3 ਮਹੀਨੇ ‘ਕੁੱਤਾ’ ਕਰਦਾ ਰਿਹਾ ਇੰਤਜ਼ਾਰ
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .