Domestic flights from Chandigarh : ਚੰਡੀਗੜ੍ਹ ਵਿਖੇ ਇੰਟਰਨੈਸ਼ਨਲ ਏਅਰਪੋਰਟ ਤੋਂ ਸੋਮਵਾਰ ਤੋਂ ਘੇਰਲੂ ਉਡਾਨਾਂ (ਡੋਮੈਸਟਿਕ ਫਲਾਈਟਸ) ਸ਼ੁਰੂ ਹੋ ਰਹੀਆਂ ਹਨ, ਜਿਸ ਸਬੰਧੀ ਏਅਰਪੋਰਟ ਅਥਾਰਟੀ ਵੱਲੋਂ 13 ਘਰੇਲੂ ਉਡਾਨਾਂ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਹੁਣ ਤੈਅ ਗਾਈਡਲਾਈਨਸ ਨਾਲ ਮੁਸਾਫਰ ਹਵਾਈ ਸਫਰ ਕਰ ਸਕਣਗੇ। ਇੰਟਰਨੈਸ਼ਨਲ ਏਅਰਪੋਰਟ ਤੋਂ ਦੁਪਿਹਰ 11 ਵਜੇ ਤੋਂ ਰਾਤ ਸਾਢੇ ਨੌ ਵਜੇ ਤੱਕ ਡੋਮੈਸਟਿਕ ਫਲਾਈਟਸ ਆਪ੍ਰੇਟ ਹੋਣਗੀਆਂ। ਇਨ੍ਹਾਂ ਫਲਾਈਟਸ ਵਿਚ ਸਭ ਤੋਂ ਵੱਧ ਦਿੱਲੀ ਦੀਆਂ ਉਡਾਨਾਂ ਸ਼ਾਮਲ ਹਨ।
ਇਨ੍ਹਾਂ ਵਿਚ ਧਰਮਸ਼ਾਲਾ ਲਈ ਇਕ ਫਲਾਈਟ, ਮੁੰਬਈ ਦੀਆਂ ਦੋ ਫਲਾਈਟਸ ਅਤੇ ਸ਼੍ਰੀਨਗਰ ਦੀਆਂ ਦੋ ਫਲਾਈਟਸ ਸ਼ਾਮਲ ਹਨ। ਇਸ ਬਾਰੇ ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐਮਆਰ ਜਿੰਦਲ ਨੇ ਦੱਸਿਆ ਕਿ 25 ਮਈ ਤੋਂ ਸਾਡੀਆਂ ਤਿੰਨ ਫਲਾਈਟਸ ਦਾ ਆਪ੍ਰੇਸ਼ਨਲ ਹੋ ਰਹੀਆਂ ਹਨ। ਹਵਾਬਾਜ਼ੀ ਕੰਪਨੀ ਦੀ ਦਿੱਲੀ ਲਈ ਦੋ ਫਲਾਈਟਸ ਅਤੇ ਧਰਮਸ਼ਾਲਾ ਲਈ ਇਕ ਫਲਾਈਟ ਜਾਏਗੀ। ਇਸ ਤੋਂ ਇਲਾਵਾ ਲੇਹ ਦੇ ਹਪਤੇ ਵਿਚ ਦੋ ਦਿਨ ਸਪੈਸ਼ਲ ਚਾਰਟਰ ਏਅਰਕ੍ਰਾਟ ਜਾਵੇਗੀ। ਹੋਰ ਹਵਾਬਾਜ਼ੀ ਕੰਪਨੀਆਂ ਨੇ ਵੀ ਟਿਕਟ ਬੁਕਿੰਗ ਵਿਚ ਚੰਗਾ ਰਿਸਪਾਂਸ ਮਿਲਣ ਦੀ ਗੱਲ ਕਹੀ ਹੈ।
ਸਫਰ ਦੌਰਾਨ ਏਅਰਪੋਰਟ ਅਥਾਰਟੀ ਵੱਲੋਂ ਮੁਸਾਫਰਾਂ ਲਈ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ, ਜਿਸ ਅਧੀਨ ਸਾਰੇ ਮੁਸਾਫਰਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਤੇ ਏਅਰਪੋਰਟ ਵਿਚ ਦਾਖਲ ਹੋਣ ਲਈ ਆਰੋਗਯ ਸੇਤੂ ਐਪ ਫੋਨ ਵਿਚ ਹੋਣਾ ਜ਼ਰੂਰੀ ਹੈ ਪਰ 14 ਸਾਲ ਦੇ ਬੱਚਿਆਂ ’ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। ਐਪ ਵਿਚ ਜਿਨ੍ਹਾਂ ਮੁਸਾਫਰਾਂ ਦਾ ਗ੍ਰੀਨ ਸਿਗਨਲ ਨਹੀਂ ਦਿਖੇਗਾ, ਉਨ੍ਹਾਂ ਨੂੰ ਏਅਰਪੋਰਟ ’ਤੇ ਦਾਖਲ ਹੋਣ ਨਹੀਂ ਦਿੱਤਾ ਜਾਵੇਗਾ। ਏਰਪੋਰਟ ਟਰਮਿਨਲ ਵਿਚ ਦਾਖਲ ਹੋਣ ਤੋਂ ਪਹਿਲਾਂ ਮੁਸਾਫਰਾਂ ਦੀ ਥਰਮਲ ਸਕ੍ਰੀਨਿੰਗ ਹੋਵੇਗੀ। ਆਉਣ ਤੇ ਜਾਣ ਵੇਲੇ ਟ੍ਰਾਲੀ ਦਾ ਇਸਤੇਮਾਲ ਘੱਟ ਤੋਂ ਘੱਟ ਕੀਤਾ ਜਾਵੇਗਾ। ਵਧੇਰੇ ਲੋੜ ਹੋਣ ’ਤੇ ਹੀ ਟ੍ਰਾਲੀ ਇਸਤੇਮਾਲ ਕੀਤੀ ਜਾ ਸਕੇਗੀ।