ਇੱਕ ਕਹਾਵਤ ਹੈ, ਔਰਤ ਨੂੰ ਉਸਦੀ ਉਮਰ ਨਹੀਂ ਪੁੱਛਣੀ ਚਾਹੀਦੀ ਅਤੇ ਮਰਦ ਤੋਂ ਉਸਦੀ ਤਨਖਾਹ ਨਹੀਂ ਪੁੱਛਣੀ ਚਾਹੀਦੀ। ਦੁਨੀਆ ਦੀਆਂ ਸਭ ਤੋਂ ਵੱਡੀਆਂ ਪੀਜ਼ਾ ਕੰਪਨੀਆਂ ਵਿੱਚੋਂ ਇੱਕ ਡੋਮਿਨੋਜ਼ ਪੀਜ਼ਾ ਦੇ ਐਗਜ਼ੀਕਿਊਟਿਵ ਇਸ ਗੱਲ ਤੋਂ ਹਾਵੀ ਹੋ ਗਏ ਅਤੇ ਨਤੀਜੇ ਵਜੋਂ ਕੰਪਨੀ ਨੂੰ ਅੰਤ ਵਿੱਚ ਮੁਆਫੀ ਮੰਗਣ ਦੇ ਨਾਲ ਭਾਰੀ ਮੁਆਵਜ਼ਾ ਦੇਣਾ ਪਿਆ। ਇਹ ਮਾਮਲਾ ਉੱਤਰੀ ਆਇਰਲੈਂਡ ਦਾ ਹੈ।

ਦਰਅਸਲ, ਡੋਮਿਨੋਜ਼ ਪੀਜ਼ਾ ਨੇ ਉੱਤਰੀ ਆਇਰਲੈਂਡ ਵਿੱਚ ਡਿਲੀਵਰੀ ਪਾਰਟਨਰਜ਼ ਦੀ ਨੌਕਰੀ ਕੱਢੀ ਸੀ। ਰਿਪੋਰਟ ਮੁਤਾਬਕ ਇੱਕ ਔਰਤ ਜੈਨਿਸ ਵਾਲਸ਼ ਨੇ ਵੀ ਡੋਮੀਨੋਜ਼ ਪੀਜ਼ਾ ਦੀ ਡਿਲੀਵਰੀ ਪਾਰਟਨਰ ਦੀ ਨੌਕਰੀ ਲਈ ਅਰਜ਼ੀ ਦਿੱਤੀ ਸੀ। ਕੰਪਨੀ ਨੇ ਵਾਲਸ਼ ਨੂੰ ਇੰਟਰਵਿਊ ਲਈ ਵੀ ਬੁਲਾਇਆ। ਇੰਟਰਵਿਊ ਦੌਰਾਨ, ਪੈਨਲ ਨੇ ਵਾਲਸ਼ ਤੋਂ ਉਸਦੀ ਉਮਰ ਪੁੱਛੀ। ਵਾਲਸ਼ ਨੂੰ ਬਾਅਦ ਵਿੱਚ ਰਿਜ਼ੈਕਟ ਕਰ ਦਿੱਤਾ ਗਿਆ ਸੀ। ਡੋਮਿਨੋਜ਼ ਪੀਜ਼ਾ ਨੂੰ ਉਸਦੀ ਉਮਰ ਪੁੱਛਣਾ ਭਾਰੀ ਪੈ ਗਿਆ ਅਤੇ ਵਾਲਸ਼ ਨੇ ਫਿਰ ਲਿੰਗ ਅਤੇ ਉਮਰ ਦੇ ਅਧਾਰ ‘ਤੇ ਵਿਤਕਰੇ ਲਈ ਕੰਪਨੀ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “

ਡੋਮੀਨੋਜ਼ ਪੀਜ਼ਾ ਦੇ ਇੰਟਰਵਿਊ ਪੈਨਲ ਦੇ ਇੱਕ ਮੈਂਬਰ ਨੇ ਫਿਰ ਵਾਲਸ਼ ਨਾਲ ਸੰਪਰਕ ਕੀਤਾ ਅਤੇ ਉਸ ਤੋਂ ਮੁਆਫੀ ਮੰਗੀ। ਪੈਨਲ ਮੈਂਬਰ ਨੇ ਗਲਤੀ ਮੰਨੀ ਅਤੇ ਵਾਲਸ਼ ਨੂੰ ਕਿਹਾ ਕਿ ਇੰਟਰਵਿਊ ‘ਚ ਕਿਸੇ ਦੀ ਉਮਰ ਪੁੱਛਣਾ ਠੀਕ ਨਹੀਂ ਸੀ, ਜਿਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਸੀ। ਬਾਅਦ ਵਿੱਚ, ਉੱਤਰੀ ਆਇਰਲੈਂਡ ਦੇ ਸਮਾਨਤਾ ਕਮਿਸ਼ਨ ਨੇ ਵਾਲਸ਼ ਦੇ ਕੇਸ ਦੀ ਸੁਣਵਾਈ ਕੀਤੀ। ਕਮਿਸ਼ਨ ਨੇ ਪਾਇਆ ਕਿ ਡੋਮੀਨੋਜ਼ ਪੀਜ਼ਾ ਖਿਲਾਫ ਵਾਲਸ਼ ਦੇ ਦੋਸ਼ ਸਹੀ ਸਨ। ਇਸ ਤੋਂ ਬਾਅਦ ਡੋਮੀਨੋਜ਼ ਪੀਜ਼ਾ ਦੀ ਸਬੰਧਤ ਸ਼ਾਖਾ ਦੇ ਮਾਲਕ ਨੇ ਵੀ ਔਰਤ ਤੋਂ ਮੁਆਫੀ ਮੰਗੀ ਅਤੇ 4,250 ਪੌਂਡ ਯਾਨੀ ਕਰੀਬ 3.70 ਲੱਖ ਰੁਪਏ ਹਰਜਾਨੇ ਵਜੋਂ ਅਦਾ ਕੀਤੇ।






















