Dozens of people badly : ਖੰਨਾ ਦੀਆਂ ਗਲੀਆਂ ਅਤੇ ਬਜ਼ਾਰਾਂ ‘ਚ ਅਕਸਰ ਅਵਾਰਾ ਕੁੱਤੇ ਘੁੰਮਦੇ ਨਜ਼ਰ ਆਉਂਦੇ ਹਨ ਅਤੇ ਆਏ ਦਿਨ ਇਨ੍ਹਾਂ ਕੁੱਤਿਆਂ ਵੱਲੋਂ ਬੱਚੇ, ਬੁੱਢੇ ਅਤੇ ਹੋਰ ਲੋਕਾਂ ਨੂੰ ਵੱਢਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਖੰਨਾ ਦੇ ਮਾਡਲ ਟਾਊਨ ਇਲਾਕੇ ‘ਚ ਹਾਲਾਤ ਬਹੁਤ ਮਾੜੇ ਹੋ ਗਏ, ਜਿਥੇ ਇੱਕ ਹਲਕਾਈ ਕੁੱਤੀ ਕਰਕੇ ਲੋਕ ਦਹਿਸ਼ਤ ਵਿੱਚ ਆਏ ਹੋਏ ਹਨ। ਇਸ ਕੁੱਤੀ ਨੇ ਦਰਜਨ ਦੇ ਕਰੀਬ ਲੋਕਾਂ ਨੂੰ ਵੱਢ ਕੇ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ।
ਇਨ੍ਹਾਂ ਲੋਕਾਂ ਨੂੰ ਸਿਵਲ ਹਸਪਤਾਲ ਖੰਨਾ ਵਿੱਚ ਇਲਾਜ ਵਾਸਤੇ ਦਾਖਲ ਕਰਵਾਇਆ ਗਿਆ ਹੈ। ਹਲਕਾਈ ਕੁੱਤੀ ਕਰਕੇ ਆਪਣੀ ਤੇ ਆਪਣੇ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਲੋਕਾਂ ਨੂੰ ਸਖਤ ਕਦਮ ਚੁੱਕਦੇ ਹੋਏ ਉਸ ਕੁੱਤੀ ਨੂੰ ਮਾਰਨਾ ਪਿਆ। ਕੁੱਤੀ ਨੇ ਇਲਾਕੇ ਵਿੱਚ ਬੱਚੇ ਵੀ ਦਿੱਤੇ ਹੋਏ ਸਨ, ਜਿਸ ਤੋਂ ਬਾਅਦ ਲੋਕਾਂ ਨੇ ਉਸ ਦੇ ਬੱਚਿਆਂ ਦੀ ਵੀ ਜਾਂਚ ਕਰਵਾਈ ਅਤੇ ਉਨ੍ਹਾਂ ਨੂੰ ਕਿਸੇ ਬੀੜ ਦੇ ਇਲਾਕੇ ‘ਚ ਛੱਡ ਦਿੱਤਾ।
ਪਰ ਇਸ ਘਟਨਾ ਨਾਲ ਅਜੇ ਵੀ ਲੋਕ ਡਰੇ ਹੋਏ ਹਨ। ਦੱਸਣਯੋਗ ਹੈ ਕਿ ਕੁੱਤੀ ਵੱਲੋਂ ਵੱਢੇ ਗਏ ਲੋਕਾਂ ਵਿੱਚੋਂ ਕੁਝ ਲੋਕ ਤਾਂ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਕਿ ਉਨ੍ਹਾਂ 35 ਟਾਂਕੇ ਲਗਵਾਉਣੇ ਪਏ।