ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 39ਵੇਂ ਦਿਨ ਵਿਚ ਪਹੁੰਚ ਗਿਆ ਹੈ। ਉਹ MSP ਸਣੇ ਹੋਰ ਮੰਗਾਂ ਲਈ ਮਰਨ ਵਰਤ ‘ਤੇ ਬੈਠੇ ਹੋਏ ਹਨ ਤੇ ਉਨ੍ਹਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਦੱਸੀ ਜਾ ਰਹੀ ਹੈ। MSP ਸਬੰਧੀ ਡਾ. ਸਵੈਮਾਨ ਨੇ ਸਿਆਸੀ ਪਾਰਟੀਆਂ ਸਣੇ ਸਾਰੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ।
ਡਾ. ਸਵੈਮਾਨ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਡੱਲੇਵਾਲ ਦੀਆਂ ਮੰਗਾਂ ਜਾਇਜ਼ ਹਨ। ਉਨ੍ਹਾਂ ਵਿਚੋਂ ਸਭ ਤੋਂ ਵੱਡੀ ਮੰਗ MSP ਦੀ ਗਾਰੰਟੀ ਹੈ। ਇਸ ਲਈ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਤੇ ਜੇਕਰ MSP ਦੀ ਮੰਗ ਮੰਨੀ ਗਈ ‘ਤਾਂ ਦੇਸ਼ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਇਸ ਨਾਲ ਦੇਸ਼ ਦਾ ਵੱਡਾ ਆਰਥਿਕ ਸੁਧਾਰ ਹੋ ਸਕਦਾ ਹੈ। MSP ਦੀ ਗਾਰੰਟੀ ਨਾਲ ਦੇਸ਼ ਵਿਚ ਕਿਸਾਨ, ਮਜ਼ਦੂਰ, ਇਕ ਆਦਮੀ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੇਗਾ। ਆਪਣੇ ਬੀਮਾਰ ਪਰਿਵਾਰ ਦਾ ਇਲਾਜ ਕਰਵਾ ਸਕੇਗਾ।
ਇਹ ਵੀ ਪੜ੍ਹੋ : ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਅੱਧਾ ਝੁਕਿਆ ਰਹੇਗਾ ਅਮਰੀਕਾ ਦਾ ਝੰਡਾ, ਜਾਣੋ ਕਾਰਨ
ਡਾ. ਸਵੈਮਾਨ ਨੇ ਕਿਹਾ ਕਿ ਮੈਂ ਸਾਰੇ ਸਿਆਸਤਦਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਦਿੱਲੀ ਜਾਓ ਤੇ ਦੱਸੋ ਕਿ ਪੰਜਾਬ ਇਕੱਠਾ ਹੈ। ਹੋਰ ਗੱਲਾਂ ਵਿਚ ਭਾਵੇਂ ਸਾਡੇ ਮਤਭੇਦ ਹੋ ਸਕਦੇ ਹਨ ਪਰ ਇਹ ਮੁੱਦਾ ਸਾਨੂੰ ਚਾਹੀਦਾ ਹੈ। ਇਹ ਆਉਣ ਵਾਲੇ ਭਵਿੱਖ ਲਈ ਜ਼ਰੂਰੀ ਹੈ। ਜਿਹੜੇ ਲੋਕ ਸੋਚਦੇ ਹਨ ਕਿ ਕਿਸਾਨ ਇਕੱਠੇ ਨਹੀਂ ਉਨ੍ਹਾਂ ਨੂੰ ਜਾ ਕੇ ਦੱਸੋ ਕਿ ਜਿਥੇ ਕਿਸਾਨੀ ਦੀ ਗੱਲ ਆਏਗੀ ਸੰਯੁਕਤ ਕਿਸਾਨ ਮੋਰਚਾ ਡੱਲੇਵਾਲ ਨਾਲ ਖੜ੍ਹੇਗਾ। MSP ਦੀ ਗਾਰੰਟੀ ਪੰਜਾਬ ਦੇ ਇਤਿਹਾਸ ਨੂੰ ਬਦਲ ਸਕਦਾ ਹੈ। ਇਹ ਲੜਾਈ ਕਿਸੇ ਇਕ ਇਨਸਾਨ ਦੀ ਨਹੀਂ।
ਜੇਕਰ ਡੱਲੇਵਾਲ ਜਾਂ ਉਗਰਾਹਾਂ MSP ਦਾ ਮੁੱਦਾ ਮਨਾਉਣ ਵਿਚ ਕਾਮਯਾਬ ਹੁੰਦੇ ਹਨ ਤਾਂ ਇਸ ਦਾ ਫਾਇਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਵੇਗਾ। ਡੱਲੇਵਾਲ ਜੀ ਮਰਨ ਵਰਤ ਉਤੇ ਬੈਠੇ ਹਨ। ਉਨ੍ਹਾਂ ਦਾ ਸਰੀਰ ਪਿੰਜਰ ਹੋ ਚੁੱਕਾ ਹੈ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਕਿਸਾਨ ਇਕੱਠੇ ਨਹੀਂ ਹਨ।ਇਹ ਲੜਾਈ ਅਸੀਂ ਤਾਂ ਹੀ ਜਿੱਤ ਸਕਾਂਗੇ ਜੇ ਅਸੀਂ ਇਕੱਠੇ ਹਾਂ।
ਵੀਡੀਓ ਲਈ ਕਲਿੱਕ ਕਰੋ -: